'ਖੇਲੋ ਇੰਡੀਆ' ਖੇਡਾਂ ਵਿੱਚ ਪੰਜਾਬ ਨੇ ਜਿੱਤੇ 3 ਸੋਨੇ, 5 ਚਾਂਦੀ ਤੇ 6 ਕਾਂਸੇ ਦੇ ਤਮਗੇ

News18 Punjab
Updated: January 13, 2019, 11:58 AM IST
'ਖੇਲੋ ਇੰਡੀਆ' ਖੇਡਾਂ ਵਿੱਚ ਪੰਜਾਬ ਨੇ ਜਿੱਤੇ 3 ਸੋਨੇ, 5 ਚਾਂਦੀ ਤੇ 6 ਕਾਂਸੇ ਦੇ ਤਮਗੇ
'ਖੇਲੋ ਇੰਡੀਆ' ਖੇਡਾਂ ਵਿੱਚ ਪੰਜਾਬ ਨੇ ਜਿੱਤੇ 3 ਸੋਨੇ, 5 ਚਾਂਦੀ ਤੇ 6 ਕਾਂਸੇ ਦੇ ਤਮਗੇ

  • Share this:
ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿੱਚ ਅੱਜ ਪੰਜਾਬ ਨੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤੇ। ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਜੋ ਪੁਣੇ ਵਿਖੇ ਹਾਜ਼ਰ ਹਨ, ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।
ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਨੇ ਅੱਜ ਵੇਟ ਲਿਫਟਿੰਗ ਵਿੱਚ 3 ਸੋਨ ਤਮਗੇ ਜਿੱਤੇ। ਇਹ ਤਮਗੇ ਅੰਡਰ-21 ਦੇ 81 ਕਿਲੋ ਭਾਰ ਵਿੱਚ ਬਲਦੇਵ ਗੁਰੂ ਤੇ 89 ਕਿਲੋ ਭਾਰ ਵਰਗ ਵਿੱਚ ਨਿਖਿਲ ਅਤੇ ਅੰਡਰ 17 ਦੇ 64 ਕਿਲੋ ਵਰਗ ਵਿੱਚ ਨਰਦੀਪ ਕੌਰ ਨੇ ਜਿੱਤੇ।
ਸ੍ਰੀਮਤੀ ਗਿੱਲ ਨੇ ਅੱਗੇ ਦੱਸਿਆ ਕਿ ਵੇਟ ਲਿਫਟਿੰਗ ਵਿੱਚ ਅੰਡਰ 17 ਦੇ 81 ਕਿਲੋ ਵਰਗ ਵਿੱਚ ਅਨਿਲ ਸਿੰਘ, ਏਅਰ ਰਾਇਫਲ ਸ਼ੂਟਿੰਗ ਦੇ ਅੰਡਰ 17 ਵਿੱਚ ਜਸਮੀਨ ਕੌਰ, ਕੁਸ਼ਤੀ ਦੇ ਅੰਡਰ 21 ਦੇ 76 ਕਿਲੋ ਵਰਗ ਵਿੱਚ ਨਵਜੋਤ ਕੌਰ, ਅੰਡਰ 21 ਦੀ 5000 ਮੀਟਰ ਦੌੜ ਵਿੱਚ ਸੁਮਨ ਰਾਣੀ ਤੇ ਜੁਡੋ ਦੇ ਅੰਡਰ 21 ਦੇ 44 ਕਿਲੋ ਵਰਗ ਵਿੱਚ ਅਮਨਦੀਪ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ•ਾਂ ਕੁਸ਼ਤੀਆਂ ਦੇ ਅੰਡਰ 21 ਦੇ 62 ਕਿਲੋ ਵਰਗ ਵਿੱਚ ਜਸਪ੍ਰੀਤ ਕੌਰ, 68 ਕਿਲੋ ਵਰਗ ਵਿੱਚ ਜਸ਼ਨਬੀਰ ਕੌਰ ਤੇ 61 ਕਿਲੋ ਵਰਗ ਵਿੱਚ ਅਕਾਸ਼, ਅੰਡਰ 17 ਦੀ ਤੀਹਰੀ ਛਾਲ ਵਿੱਚ ਨਪਿੰਦਰ ਸਿੰਘ, ਵੇਟ ਲਿਫਟਿੰਗ ਦੇ ਅੰਡਰ 17 ਦੇ 89 ਕਿਲੋ ਵਰਗ ਵਿੱਚ ਗੁਰਕਰਨ ਸਿੰਘ ਅਤੇ ਜੁਡੋ ਦੇ ਅੰਡਰ 21 ਦੇ 73 ਕਿਲੋ ਵਰਗ ਵਿੱਚ ਮਨਦੀਪ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ।
Loading...
First published: January 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...