IPL Auction 2022: ਨਿਲਾਮੀ 'ਚ ਵਿਕੇ 3 ਖਿਡਾਰੀ, UTCA ਚੰਡੀਗੜ੍ਹ ਦੇ ਨੌਜਵਾਨ ਰਾਜ ਅੰਗਦ ਬਾਵਾ ਨੇ ਮਾਰੀ ਵੱਡੀ ਬਾਜ਼ੀ

IPL auction 2022: ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਵਿੱਚ ਚੰਡੀਗੜ੍ਹ ਦਾ ਨੌਜਵਾਨ ਖਿਡਾਰੀ ਰਾਜ ਅੰਗਦ ਬਾਵਾ (Raj Angad Bawa) ਸ਼ਾਮਲ ਹੋ ਗਿਆ ਹੈ। ਉਸ ਨੂੰ ਕਿੰਗਜ਼ ਇਲੈਵਨ ਨੇ 2 ਕਰੋੜ ਵਿੱਚ ਖਰੀਦਿਆ ਹੈ। ਭਾਰਤ ਦੀ ਟੀਮ ਨੇ ਹਾਲ ਹੀ 'ਚ ਬਾਵਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ।

IPL auction 2022 Raj Angad Bawa (ਸੰਕੇਤਕ ਫੋਟੋ)

 • Share this:
  IPL auction 2022: ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਵਿੱਚ ਚੰਡੀਗੜ੍ਹ ਦਾ ਨੌਜਵਾਨ ਖਿਡਾਰੀ ਰਾਜ ਅੰਗਦ ਬਾਵਾ (Raj Angad Bawa) ਸ਼ਾਮਲ ਹੋ ਗਿਆ ਹੈ। ਉਸ ਨੂੰ ਕਿੰਗਜ਼ ਇਲੈਵਨ ਨੇ 2 ਕਰੋੜ ਵਿੱਚ ਖਰੀਦਿਆ ਹੈ। ਭਾਰਤ ਦੀ ਟੀਮ ਨੇ ਹਾਲ ਹੀ 'ਚ ਬਾਵਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ।

  ਰਾਜ ਅੰਗਦ ਤੋਂ ਇਲਾਵਾ ਯੂਟੀ ਕ੍ਰਿਕਟ ਐਸੋਸੀਏਸ਼ਨ (UT Cricket Association) ਦੇ ਇੱਕ ਹੋਰ ਖਿਡਾਰੀ ਸੰਦੀਪ ਸ਼ਰਮਾ (Sandeep Sharma) ਨੂੰ ਵੀ ਕਿੰਗਜ਼ ਇਲੈਵਨ ਨੇ ਖਰੀਦਿਆ ਹੈ। ਉਸ ਨੂੰ 50 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ। ਦੂਜੇ ਪਾਸੇ ਯੂਟੀਸੀਏ ਦੇ ਤੀਜੇ ਖਿਡਾਰੀ ਅਤੇ ਚੰਡੀਗੜ੍ਹ ਟੀਮ ਦੇ ਕਪਤਾਨ ਮਨਨ ਵੋਹਰਾ (Manan Vohra) ਨੂੰ 20 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ। ਉਸ ਨੂੰ ਲਖਨਊ ਸੁਪਰ ਜਾਇੰਟਸ (Lucknow Super Giants) ਨੇ 20 ਲੱਖ ਰੁਪਏ ਵਿੱਚ ਖਰੀਦਿਆ ਸੀ।

  ਪਿਤਾ 'ਤੋਂ ਮਿਲੀ ਸਿਖਲਾਈ

  ਰਾਜ ਅੰਗਦ ਬਾਵਾ ਨੂੰ ਕ੍ਰਿਕਟ 'ਚ ਮਿਲ ਰਹੇ ਇਨ੍ਹਾਂ ਬਿਹਤਰ ਮੌਕਿਆਂ ਤੋਂ ਉਨ੍ਹਾਂ ਦਾ ਪਰਿਵਾਰ ਵੀ ਕਾਫੀ ਖੁਸ਼ ਹੈ। ਉਸ ਦੇ ਪਿਤਾ ਸੁਖਵਿੰਦਰ ਸਿੰਘ ਬਾਵਾ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸੀਨੀਅਰ ਕੋਚ ਹਨ। ਪਿਤਾ ਨੇ ਹੀ ਪੁੱਤਰ ਅੰਗਦ ਬਾਵਾ ਨੂੰ ਸਿਖਲਾਈ ਦਿੱਤੀ। ਸੁਖਵਿੰਦਰ ਬਾਵਾ ਯੁਵਰਾਜ ਸਿੰਘ ਸਮੇਤ ਕਈ ਮਸ਼ਹੂਰ ਕ੍ਰਿਕਟਰਾਂ ਨੂੰ ਕੋਚਿੰਗ ਦੇ ਚੁੱਕੇ ਹਨ। ਰਾਜ ਅੰਗਦ ਬਾਵਾ ਦੇ ਦਾਦਾ ਸ. ਤਰਲੋਚਨ ਸਿੰਘ ਓਲੰਪਿਕ ਜੇਤੂ ਭਾਰਤੀ ਹਾਕੀ ਟੀਮ ਦਾ ਮੈਂਬਰ ਸੀ।

  ਬੇਟਾ ਸਿੱਖਣ ਦੇ ਪੜਾਅ 'ਤੇ ਹੈ, ਇਕ ਕਦਮ ਵਧਿਆ ਅੱਗੇ

  ਸੁਖਵਿੰਦਰ ਸਿੰਘ ਬਾਵਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਰਾਜ ਅੰਗਦ ਬਾਵਾ ਅਜੇ ਵੀ ਕ੍ਰਿਕਟ ਵਿਚ ਸਿੱਖਣ ਦੀ ਮੰਜ਼ਿਲ 'ਤੇ ਹੈ। ਵਿਸ਼ਵ ਕੱਪ 'ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਉਸ ਨੇ ਇਕ ਕਦਮ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਅਤੇ ਯੂਟੀਸੀਏ ਸਮੇਤ ਚੰਡੀਗੜ੍ਹ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਬਾਵਾ ਨੇ ਕਿਹਾ ਕਿ ਰਾਜ ਅੰਗਦ ਆਈ.ਪੀ.ਐੱਲ 'ਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡੇਗਾ। ਇਹ ਉਸਦੇ ਸਿੱਖਣ ਅਤੇ ਐਕਸਪੋਜਰ ਲਈ ਬਿਹਤਰ ਹੈ।

  ਯੂਟੀਸੀਏ ਦੇ ਪ੍ਰਧਾਨ ਸੰਜੇ ਟੰਡਨ ਨੇ ਤਿੰਨਾਂ ਨੂੰ ਦਿੱਤੀ ਵਧਾਈ

  ਯੂਟੀਸੀਏ ਦੇ ਪ੍ਰਧਾਨ ਸੰਜੇ ਟੰਡਨ ਨੇ ਤਿੰਨਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਕ੍ਰਿਕਟ ਟੀਮ ਨੂੰ ਸਾਲ 2019 ਵਿੱਚ ਬੀਸੀਸੀਆਈ ਤੋਂ ਮਾਨਤਾ ਮਿਲੀ ਸੀ। ਚੰਡੀਗੜ੍ਹ 'ਚ ਕ੍ਰਿਕਟ ਇੰਨੇ ਥੋੜ੍ਹੇ ਸਮੇਂ 'ਚ ਹੀ ਬੁਲੰਦੀਆਂ 'ਤੇ ਪਹੁੰਚ ਗਈ ਹੈ। ਆਈਪੀਐਲ ਵਿੱਚ ਯੂਟੀਸੀਏ ਵੱਲੋਂ ਤਿੰਨ ਖਿਡਾਰੀਆਂ ਦੀ ਚੋਣ ਯੂਟੀਸੀਏ ਸਮੇਤ ਸਮੁੱਚੇ ਚੰਡੀਗੜ੍ਹ ਲਈ ਮਾਣ ਵਾਲੀ ਗੱਲ ਹੈ। 2019 ਤੋਂ ਪਹਿਲਾਂ ਚੰਡੀਗੜ੍ਹ ਦੇ ਖਿਡਾਰੀਆਂ ਨੂੰ ਉਹ ਮੌਕੇ ਨਹੀਂ ਮਿਲੇ ਸਨ ਅਤੇ ਉਨ੍ਹਾਂ ਨੂੰ ਦੂਜੇ ਰਾਜਾਂ ਦੀਆਂ ਟੀਮਾਂ ਵਿਰੁੱਧ ਖੇਡਣਾ ਪਿਆ ਸੀ।
  Published by:rupinderkaursab
  First published: