Home /News /sports /

KKR Vs RCB Match: ਆਈ.ਪੀ.ਐੱਲ਼ 'ਤੇ ਡਿੱਗੀ ਕੋਰੋਨਾ ਦੀ ਗਾਜ ਆਰ.ਸੀ.ਬੀ. ਅਤੇ ਕੇ.ਕੇ.ਆਰ ਦਾ ਮੈਚ ਹੋੋਇਆ ਰੱਦ

KKR Vs RCB Match: ਆਈ.ਪੀ.ਐੱਲ਼ 'ਤੇ ਡਿੱਗੀ ਕੋਰੋਨਾ ਦੀ ਗਾਜ ਆਰ.ਸੀ.ਬੀ. ਅਤੇ ਕੇ.ਕੇ.ਆਰ ਦਾ ਮੈਚ ਹੋੋਇਆ ਰੱਦ

 • Share this:

  ਕੋਰੋਨਾ ਦੇ ਕਹਿਰ ਦਾ ਅਸਰ ਹੁਣ ਇੰਡੀਅਨ ਪ੍ਰੀਮੀਅਰ ਲੀਗ 'ਤੇ ਪੈ ਰਿਹਾ ਹੈ। ਸੋਮਵਾਰ ਨੂੰ ਹੋਣ ਵਾਲੇ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਰੋਇਲ ਚੈਲੇਜਰ ਬੈਂਗਲੁਰੂ ਦੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ, ਜਾਣਕਾਰੀ ਦੇ ਮੁਤਾਬਕ, ਕੋਲਾਕਾਤਾ ਦੇ ਦੋ ਖਿਡਾਰੀ ਕੋਰੋਨਾ ਪਾਜ਼ਟਿਵ ਪਾਏ ਗਏ ਸੀ , ਜਿਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।

  ਆਈ.ਪੀ.ਐੱਲ. ਦੇ 14ਵੇਂ ਸੀਜ਼ਨ ਦੇ 30ਵੇਂ ਮੈਚ ਵਿੱਚ ਸੋਮਵਾਰ ਨੂੰ ਅਹਿਮਦਾਬਾਦ ਦੇ ਆਰ.ਸੀ.ਬੀ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰ ਨਾਲ ਹੋਣਾ ਸੀ ਅਤੇ ਸ਼ਾਮ 7.30 ਖੇਡਿਆ ਜਾਣਾ ਸੀ।

  ਕੋਰੋਨਾ ਦੇ ਸੰਕਰਮਣ ਕਾਲ ਵਿੱਚ ਬੀਬੀਸੀਆਈ ਨੇ ਮਜ਼ਬੂਤ ' ਬਾਯੋ-ਬਬਲ' ਦਾ ਹਵਾਲਾ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੁਣ 29 ਮੈਚ ਸਫਲਾਤਾਪੂਰਵਕ ਕਰਵਾਏ ਗਏ। ਚਨੇਈ ਅਤੇ ਮੁੰਬਈ ਦੇ ਸਾਰੇ ਮੈਚ ਪੂਰੇ ਹੋ ਗਏ ਹਨ। ਪਰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਸੀਜ਼ਨ ਦੇ 30ਵੇਂ ਮੈਂਚ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਮੈਚ ਨੂੰ ਹੁਣ ਫਿਰ ਕਿਸੇ ਹੋਰ ਦਿਨ 'ਤੇ ਰੱਖਿਆ ਜਾਵੇਗਾ।

  ਦੱਸਦਈਏ ਕੀ ਪਿਛਲੇ ਕੁਝ ਹਫਤਿਆਂ ਤੋਂ ਵਿੱਚ ਕੋਰੋਨਾ ਦੇ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਸ ਦੌਰਾਨ ਪ੍ਰਤੀਦਿਨ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਵੀ ਸਾਹਮਣੇ ਆਏ ਹਨ ਅਤੇ ਜ਼ਿਆਦਾਤਰ ਅੰਕੜਿਆਂ ਦੇ ਮੁਤਾਬਕ ਰੋਜ਼ਾਨਾ ਮਰਨ ਵਾਲਿਆਂ ਦਾ ਵੀ ਅੰਕੜਾ 3 ਹਜ਼ਾਰ ਤੋਂ ਜ਼ਿਆਦਾ ਹੈ।

  ਦੱਸਦਈਏ ਕੀ ਮੈਚ ਦੌਰਾਨ ਕਿਸੇ ਖਿਡਾਰੀ ਜਾਂ ਸਹਿਯੋਗੀ ਸਟਾਫ ਦਾ ।ਪਾਜ਼ਟਿਵ ਪਾਏ ਜਾਣ ਦਾ ਇਹ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਆਈ.ਪੀ.ਐੱਲ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਕੁਝ ਖਿਡਾਰੀ ਪਾਜ਼ਟਿਵ ਪਾਏ ਗਏ ਸੀ, ਜਿਨ੍ਹਾਂ 'ਚੋਂ ਅਖਸ਼ਰ ਪਟੇਲ ਵਰਗੇ ਖਿਡਾਰੀ ਸ਼ਾਮਲ ਸਨ।ਹਾਂਲਾਕਿ ਬੀਬੀਸੀ ਨੇ ਸਾਫ ਕਹਿ ਦਿੱਤਾ ਹੈ ਕੀ ਆਈ.ਪੀ.ਐੱਲ. ਜਾਰੀ ਰਹੇਗਾ ਅਤੇ ਉਹ ਖਿਡਾਰੀਆਂ ਦੀ ਸੁਰੱਖਿਅਤ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

  Published by:Anuradha Shukla
  First published:

  Tags: IPL