Home /News /sports /

ਕੇਐਲ ਰਾਹੁਲ ਅਤੇ ਆਥੀਆ ਸ਼ੈਟੀ ਦਾ ਹੋਇਆ ਵਿਆਹ,ਦੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ

ਕੇਐਲ ਰਾਹੁਲ ਅਤੇ ਆਥੀਆ ਸ਼ੈਟੀ ਦਾ ਹੋਇਆ ਵਿਆਹ,ਦੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ

ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਵਿਆਹ ਦੇ ਬੰਧਨ 'ਚ ਬੱਝ ਗਏ

ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਵਿਆਹ ਦੇ ਬੰਧਨ 'ਚ ਬੱਝ ਗਏ

ਭਾਰਤ ਦੀ ਕ੍ਰਿਕਟ ਟੀਮ ਦੇ ਸਟਾਰ ਪਲੇਅਰ ਕੇਐਲ ਰਾਹੁਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਆਥੀਆ ਸ਼ੈੱਟੀ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ । ਦੋਵਾਂ ਨੇ ਸੁਨੀਲ ਸ਼ੈਟੀ ਦੇ ਖੰਡਾਲਾ ਸਥਿਤ ਫਾਰਮ ਹਾਊਸ ਵਿਖੇ ਵਿਆਹ ਕਰਵਾ ਲਿਆ। ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੋਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ ...
  • Last Updated :
  • Share this:

ਸੋਮਵਾਰ ਨੂੰ ਭਾਰਤੀ ਕ੍ਰਿਕੇਟ ਸਟਾਰ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਜੋ ਕਿ ਬੀਤੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰਨ ਦੇ ਕਾਰਨ ਚਰਚਾ ਵਿੱਚ ਬਣੇ ਹੋਏ ਸਨ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਅਕਸਰ ਹੀ ਦੋਵਾਂ ਨੂੰ ਇਕੱਠੇ ਦੇਖਿਆ ਜਾਂਦਾ ਰਿਹਾ ਸੀ। ਪਰ ਕੇਐਲ ਰਾਹੁਲ ਅਤੇ ਆਥੀਆ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ ਸੀ।

ਭਾਰਤ ਦੀ ਕ੍ਰਿਕਟ ਟੀਮ ਦੇ ਸਟਾਰ ਪਲੇਅਰ ਕੇਐਲ ਰਾਹੁਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਆਥੀਆ ਸ਼ੈੱਟੀ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ । ਦੋਵਾਂ ਨੇ ਸੁਨੀਲ ਸ਼ੈਟੀ ਦੇ ਖੰਡਾਲਾ ਸਥਿਤ ਫਾਰਮ ਹਾਊਸ ਵਿਖੇ ਵਿਆਹ ਕਰਵਾ ਲਿਆ। ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੋਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਕੇਐਲ ਰਾਹੁਲ ਨੇ ਆਪਣੇ ਵਿਆਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਵਨਡੇਅ ਸੀਰੀਜ਼ ਤੋਂ ਬ੍ਰੇਕ ਲੈ ਲਿਆ ਸੀ।ਕੇਐਲ ਰਾਹੁਲ ਨੇ ਚੋਣਕਾਰਾਂ ਨੂੰ ਪਹਿਲਾਂ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਕਿ ਉਹ 23 ਦਸੰਬਰ ਨੂੰ ਆਥੀਆ ਸ਼ੈੱਟੀ ਨਾਲ ਵਿਆਹ ਕਰਨ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਵਨਡੇਅ ਸੀਰੀਜ਼ ਤੋਂ ਬ੍ਰੇਕ ਚਾਹੀਦੀ ਹੈ।

ਤੁਹਾਨੂੰ ਦਸ ਦਈਏ ਕਿ ਕੇਐਲ ਅਤੇ ਆਥੀਆ ਸ਼ੈੱਟੀ ਬਚਪਨ ਦੇ ਦੋਸਤ ਹਨ। ਦੋਵੇਂ ਨੇ ਲੰਮੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝਣ ਦਾ ਫੈਸਲਾ ਕੀਤਾ। ਅਕਸਰ ਕੇਐੱਲ ਅਤੇ ਆਥੀਆ ਨੂੰ ਪਬਲਿਕ ਇਵੈਂਟਸ 'ਚ ਇੱਕ-ਦੂਜੇ ਦੇ ਨਾਲ ਦੇਖਿਆ ਗਿਆ ਹੈ।

ਪਰ ਨਾ ਤਾਂ ਕੇਐਲ ਰਾਹੁਲ ਅਤੇ ਨਾ ਹੀ ਆਥੀਆ ਸ਼ੈੱਟੀ ਨੇ ਆਪਣੇ ਇਸ ਰਿਸ਼ਤੇ ਬਾਰੇ ਕੁਝ ਕਿਹਾ ਹੈ। ਦੋਵਾਂ ਦੇ ਵਿਆਹ ਦੀ ਪਹਿਲੀ ਖਬਰ ਸੁਨੀਲ ਸ਼ੈੱਟੀ ਦੇ ਮੂੰਹੋਂ ਸੁਣੀ ਗਈ ਸੀ। ਇੱਕ ਪੱਤਰਕਾਰ ਨੇ ਪਿਛਲੇ ਸਾਲ ਸੁਨੀਲ ਸ਼ੈੱਟੀ ਤੋਂ ਪੁੱਛਿਆ ਸੀ ਕਿ ਕੇਐੱਲ ਅਤੇ ਆਥੀਆ ਦਾ ਵਿਆਹ ਕਦੋਂ ਹੋਵੇਗਾ ?

ਸੁਨੀਲ ਸ਼ੈੱਟੀ ਨੇ ਇਸ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਇਹ ਸਭ ਕੇਐੱਲ ਰਾਹੁਲ ਦੀਆਂ ਤਰੀਕਾਂ 'ਤੇ ਨਿਰਭਰ ਕਰਦਾ ਹੈ। ਉਹ ਭਾਰਤ ਲਈ ਖੇਡ ਰਿਹਾ ਹੈ। ਜਦੋਂ ਉਹ ਕ੍ਰਿਕਟ ਦੇ ਆਪਣੇ ਰੁਝੇਵਿਆਂ ਤੋਂ ਸਮਾਂ ਕੱਢੇਗਾ, ਤਦ ਹੀ ਦੋਵਾਂ ਬੱਚਿਆਂ ਦੇ ਵਿਆਹ ਦੀ ਤਰੀਕ ਕੱਢੀ ਜਾਵੇਗੀ।

Published by:Shiv Kumar
First published:

Tags: Athiya Shetty, KL Rahul, Marriage, Sunil Shetty