ਟੀ-20 ਵਿਸ਼ਵ ਕੱਪ 2022 ਵਿੱਚ ਟੀਮ ਇੰਡੀਆ ਨੂੰ ਪਹਿਲੀ ਹਾਰ ਮਿਲੀ। ਦੱਖਣੀ ਅਫਰੀਕਾ ਨੇ ਭਾਰਤ ਨੂੰ ਪਰਥ 'ਚ 4 ਵਿਕਟਾਂ ਨਾਲ ਹਰਾਇਆ। ਹਰ ਵਾਰ ਦੀ ਤਰ੍ਹਾਂ ਭਾਰਤੀ ਟੀਮ ਦੇ ਉਪ ਕਪਤਾਨ ਕੇਐਲ ਰਾਹੁਲ ਦਾ ਬੱਲਾ ਸ਼ਾਂਤ ਰਿਹਾ। ਰਾਹੁਲ ਦੱਖਣੀ ਅਫਰੀਕਾ ਖਿਲਾਫ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਭਾਰਤ ਨੂੰ ਭਲੇ ਹੀ ਪਾਕਿਸਤਾਨ 'ਤੇ ਨੀਦਰਲੈਂਡ ਖਿਲਾਫ ਮੈਚ ਜਿੱਤਿਆ ਹੋਵੇ, ਪਰ ਇਨ੍ਹਾਂ ਦੋਵਾਂ ਮੈਚਾਂ ਵਿੱਚ ਕੇਐਲ ਰਾਹੁਲ ਫਲਾਪ ਸਾਬਤ ਹੋਏ ਸੀ।
ਹੁਣ ਟੀਮ 'ਚ ਉਨ੍ਹਾਂ ਦੀ ਜਗ੍ਹਾ 'ਤੇ ਸਵਾਲ ਉੱਠ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਕੇਐਲ ਰਾਹੁਲ 'ਤੇ ਭੜਾਸ ਕੱਢ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਕਸ਼ਰ ਪਟੇਲ ਦੀ ਜਗ੍ਹਾ ਦੀਪਕ ਹੁੱਡਾ ਨੂੰ ਮੌਕਾ ਮਿਲ ਸਕਦਾ ਹੈ ਤਾਂ ਕੇਐੱਲ ਰਾਹੁਲ ਦੇ ਜਗ੍ਹਾ ਰਿਸ਼ਭ ਪੰਤ ਨੂੰ ਕਿਉਂ ਨਹੀਂ?
ਅਜਿਹਾ ਨਹੀਂ ਹੈ ਕਿ ਰਾਹੁਲ ਟੀ-20 ਵਿਸ਼ਵ ਕੱਪ 'ਚ ਹੀ ਫਲਾਪ ਹੋ ਰਹੇ ਹਨ, ਸਗੋਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਧੀਮੀ ਪਾਰੀ 'ਤੇ ਸਵਾਲ ਉੱਠ ਰਹੇ ਸਨ। ਦੱਸ ਦੇਈਏ ਕਿ ਪਾਕਿਸਤਾਨ ਦੇ ਖਿਲਾਫ ਕੇਐੱਲ ਰਾਹੁਲ ਨੇ 8 ਗੇਂਦਾਂ 'ਚ 4 ਦੌੜਾਂ ਬਣਾਈਆਂ ਜਦਕਿ ਨੀਦਰਲੈਂਡ ਖਿਲਾਫ ਉਹ 12 ਗੇਂਦਾਂ 'ਚ 9 ਦੌੜਾਂ ਬਣਾ ਕੇ ਆਊਟ ਹੋ ਗਏ।
ਹੁਣ ਲੋਕਾਂ ਦਾ ਸਬਰ ਵੀ ਜਵਾਬ ਦੇ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਉਸ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ਦੇ ਟਵਿੱਟਰ 'ਤੇ ਇੱਕ ਯੂਜ਼ਰ ਨੇ ਕੇਐਲ ਰਾਹੁਲ ਨੂੰ ਟੀ-20 ਵਿਸ਼ਵ ਕੱਪ ਦਾ ਸਭ ਤੋਂ ਵੱਡਾ ਧੋਖਾਧੜੀ ਕਰਾਰ ਦਿੱਤਾ। ਇਸੇ ਤਰ੍ਹਾਂ ਹੋਰ ਵੀ ਕਈ ਪ੍ਰਸ਼ੰਸਕ ਹਨ ਜਿਨ੍ਹਾਂ ਨੇ ਉਸ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਇਕ ਯੂਜ਼ਰ ਨੇ ਟੀਮ ਇੰਡੀਆ ਦੀ ਜਰਸੀ 'ਚ ਸੰਜੂ ਸੈਮਸਨ ਦੀ ਬਾਊਂਡਰੀ 'ਤੇ ਕੈਚ ਲੈਂਦੇ ਹੋਏ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਕਿ ਕੇਐੱਲ ਰਾਹੁਲ ਅਤੇ ਸੰਜੂ ਸੈਮਸਨ 'ਚ ਕੌਣ ਬਿਹਤਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, KL Rahul, Social media, Sports, T20 World Cup, T20 World Cup 2022