ਭਾਰਤੀ ਟੀਮ ਨੇ ਏਸ਼ੀਆ ਕੱਪ 2022(Asia Cup) 'ਚ ਗਰੁੱਪ-ਏ ਦੇ ਦੂਜੇ ਮੈਚ 'ਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਦੂਜੀ ਜਿੱਤ ਹੈ। ਟੀਮ ਇੰਡੀਆ ਦੀ ਜਿੱਤ ਤੋਂ ਬਾਵਜੂਦ ਵੀ ਉਪ -ਕਪਤਾਨ ਆਪਣੀ ਹੌਲੀ ਬੱਲੇਬਾਜ਼ੀ ਕਰਕੇ ਸਵਾਲਾਂ 'ਚ ਘਿਰੇ ਹੋਏ ਹਨ। ਸਿਰਫ ਕ੍ਰਿਕਟ ਪ੍ਰਸ਼ੰਸਕ ਹੀ ਨਹੀਂ ਬਲਕਿ ਮਾਹਰ ਵੀ ਉਨ੍ਹਾਂ ਦੀ ਇਸ ਪ੍ਰਦਰਸ਼ਨ ਤੋਂ ਬਹੁਤ ਪਰੇਸ਼ਾਨ ਹਨ। ਆਪਣੇ ਸਮੇਂ ਦੇ ਸਟਾਰ ਕ੍ਰਿਕਟਰ ਅਤੇ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਵੈਂਕਟੇਸ਼ ਪ੍ਰਸਾਦ ਨੇ ਕੇ.ਐੱਲ. ਦੀ ਕਲਾਸ ਲਗਾਈ। ਉਨ੍ਹਾਂ ਨੇ ਕਿਹਾ ਕਿ ਕੇਐਲ ਰਾਹੁਲ ਤੋਂ ਅਜਿਹੀ ਖੇਡ ਖੇਡਣ ਦੀ ਉਮੀਦ ਨਹੀਂ ਹੈ।
ਹਾਂਗਕਾਂਗ ਦੇ ਖਿਲਾਫ ਏਸ਼ੀਆ ਕੱਪ ਦੇ ਦੂਜੇ ਮੈਚ 'ਚ ਉਸ ਦੇ ਬੱਲੇ 'ਤੇ ਜ਼ਰੂਰ ਦੌੜਾਂ ਨਿਕਲੀਆਂ, ਪਰ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਕੋਈ ਟੀ-20 ਮੈਚ ਖੇਡ ਰਹੇ ਹਨ। ਕੇਐੱਲ ਰਾਹੁਲ ਨੇ ਹਾਂਗਕਾਂਗ ਖਿਲਾਫ 39 ਗੇਂਦਾਂ 'ਚ 36 ਦੌੜਾਂ ਬਣਾਈਆਂ। ਉਨ੍ਹਾਂ ਦੇ ਬੱਲੇ ਤੋਂ ਦੋ ਛੱਕੇ ਆਏ, ਪਰ ਚਾਰਾਂ ਦੇ ਖਾਤੇ ਵਿੱਚ ਜ਼ੀਰੋ ਦਰਜ ਹੋ ਗਿਆ।
Shubman Gill-Sara Ali Khan: ਸ਼ੁਭਮਨ ਗਿੱਲ ਨਾਲ ਡਿਨਰ ਕਰਨ ਪਹੁੰਚੀ ਸਾਰਾ ਅਲੀ ਖਾਨ, ਜਾਣੋ ਇਸ ਮੁਲਾਕਾਤ ਦਾ ਕਾਰਨ
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਕੇਐੱਲ ਰਾਹੁਲ ਦੇ ਇਸ ਅੰਦਾਜ਼ 'ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਟਵੀਟ ਕੀਤਾ, 'ਕੀ ਪਿੱਚ 'ਚ ਕੁਝ ਅਜਿਹਾ ਹੈ, ਜੋ ਸਮਝ ਨਹੀਂ ਆਇਆ। ਕੇਐੱਲ ਰਾਹੁਲ ਤੋਂ ਅਜਿਹੀ ਉਮੀਦ ਬਿਲਕੁਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਪਹੁੰਚ ਸਮਝ ਤੋਂ ਬਾਹਰ ਹੈ।ਕੇਐਲ ਰਾਹੁਲ ਹਾਂਗਕਾਂਗ ਖ਼ਿਲਾਫ਼ ਇਸ ਮੈਚ ਵਿੱਚ ਇੱਕ ਵੀ ਚੌਕਾ ਨਹੀਂ ਲਗਾ ਸਕੇ। ਹਾਲਾਂਕਿ ਉਨ੍ਹਾਂ ਨੇ 2 ਛੱਕੇ ਜ਼ਰੂਰ ਲਗਾਏ।
ਕੇਐੱਲ ਰਾਹੁਲ ਦੀ ਬੱਲੇਬਾਜ਼ੀ ਨੂੰ ਦੇਖ ਕੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, 'ਕੇਐੱਲ ਰਾਹੁਲ ਕਦੇ ਵੀ ਟੀ-20 ਦਾ ਚੰਗਾ ਬੱਲੇਬਾਜ਼ ਨਹੀਂ ਰਿਹਾ। ਉਹ ਹਮੇਸ਼ਾ ਆਪਣੀ ਧੀਮੀ ਬੱਲੇਬਾਜ਼ੀ ਨਾਲ ਸਾਥੀ ਬੱਲੇਬਾਜ਼ਾਂ 'ਤੇ ਦਬਾਅ ਬਣਾਉਂਦੇ ਹਨ।ਇਕ ਹੋਰ ਯੂਜ਼ਰ ਨੇ ਲਿਖਿਆ ਕਿ ਸ਼ਿਖਰ ਧਵਨ ਕੇਐੱਲ ਤੋਂ ਬਿਹਤਰ ਬੱਲੇਬਾਜ਼ ਹੈ। ਇਕ ਹੋਰ ਯੂਜ਼ਰ ਨੇ ਮਜ਼ਾਕ ਉਡਾਉਂਦੇ ਹੋਏ ਲਿਖਿਆ, 'ਕੇਐੱਲ ਰਾਹੁਲ ਨੇ ਹਾਂਗਕਾਂਗ ਦੀ ਮਜ਼ਬੂਤ ਗੇਂਦਬਾਜ਼ੀ ਲਾਈਨਅੱਪ ਖਿਲਾਫ ਕਿੰਨੀ ਜ਼ਿੰਮੇਵਾਰ ਪਾਰੀ ਖੇਡੀ। ਵੈਲਡਨ ਕੇ.ਐਲ.'
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asia Cup Cricket 2022, Cricket News, Cricket news update, KL Rahul, Sports