ਸਾਬਕਾ ਕ੍ਰਿਕੇਟਰ ਅਜ਼ਹਰੂਦੀਨ ਦੀ ਚਲਦੀ ਕਾਰ ਦਾ ਨਿਕਲਿਆ ਟਾਇਰ, ਬੇਕਾਬੂ ਹੋ ਕੇ ਢਾਬੇ ‘ਚ ਵੜੀ

News18 Punjabi | News18 Punjab
Updated: December 30, 2020, 5:02 PM IST
share image
ਸਾਬਕਾ ਕ੍ਰਿਕੇਟਰ ਅਜ਼ਹਰੂਦੀਨ ਦੀ ਚਲਦੀ ਕਾਰ ਦਾ ਨਿਕਲਿਆ ਟਾਇਰ, ਬੇਕਾਬੂ ਹੋ ਕੇ ਢਾਬੇ ‘ਚ ਵੜੀ
ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਇਸ ਹਾਦਸੇ ਵਿਚ ਵਾਲ-ਵਾਲਚ ਬਚ ਗਏ

ਇਹ ਹਾਦਸਾ ਕੋਟਾ ਮੈਗਾ ਹਾਈਵੇਅ 'ਤੇ ਸੁਰਵਾਲ ਥਾਣੇ ਨੇੜੇ ਵਾਪਰਿਆ। ਉਹ ਇਸ ਘਟਨਾ ਵਿਚ ਵਾਲ-ਵਾਲ ਬਚ ਗਏ।

  • Share this:
  • Facebook share img
  • Twitter share img
  • Linkedin share img
ਕੋਟਾ- ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੀ ਕੋਟਾ ਵਿੱਚ ਗੱਡੀ ਪਲਟ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਕੋਟਾ ਮੈਗਾ ਹਾਈਵੇਅ 'ਤੇ ਸੁਰਵਾਲ ਥਾਣੇ ਨੇੜੇ ਵਾਪਰਿਆ। ਉਹ ਇਸ ਘਟਨਾ ਵਿਚ ਵਾਲ-ਵਾਲ ਬਚ ਗਏ। ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਆਪਣੇ ਪਰਿਵਾਰ ਨਾਲ ਰਣਥਮਬੌਰ ਆ ਰਹੇ ਸਨ।

ਦਰਅਸਲ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਦੀ ਚੱਲਦੀ ਕਾਰ ਵਿਚੋਂ ਟਾਇਰ ਨਿਕਲ ਜਾਣ ਬੇਕਾਬੂ ਹੋ ਗਈ ਅਤੇ ਉਥੇ ਸੜਕ ਕਿਨਾਰੇ ਢਾਬੇ ਵਿਚ ਜਾ ਵੜੀ। ਇਸ ਹਾਦਸੇ ਵਿਚ ਅਜ਼ਹਰੂਦੀਨ ਅਤੇ ਉਸ ਦੇ ਪਰਿਵਾਰ ਨੂੰ ਕੋਈ ਸੱਟ ਨਹੀਂ ਲੱਗੀ, ਪਰ ਢਾਬੇ 'ਤੇ ਕੰਮ ਕਰਨ ਵਾਲਾ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਾਬਕਾ ਕ੍ਰਿਕੇਟਰ ਅਜ਼ਹਰੂਦੀਨ ਦੀ ਚਲਦੀ ਕਾਰ ਦਾ ਨਿਕਲਿਆ ਟਾਇਰ
ਇਸ ਭਿਆਨਕ ਹਾਦਸੇ ਤੋਂ ਬਾਅਦ ਉਥੇ ਭੀੜ ਇਕੱਠੀ ਹੋ ਗਈ। ਜਦੋਂ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਇਕ ਹੋਰ ਵਾਹਨ ਦੀ ਮਦਦ ਨਾਲ ਹੋਟਲ ਲਿਜਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਜ਼ਖਮੀ ਨੌਜਵਾਨ ਅਹਿਸਾਨ ਜੋ ਢਾਬੇ 'ਤੇ ਕੰਮ ਕਰਦਾ ਹੈ, ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਪਰਿਵਾਰ ਨਾਲ ਜਿਸ ਕਾਰ ਰਾਹੀਂ ਰਣਥਮਬੋਰੇ ਆ ਰਹੇ ਸਨ, ਉਸ ਉਤੇ ਦਿੱਲੀ ਦਾ ਨੰਬਰ ਸੀ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਰਵਾਲ ਥਾਣਾ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਨੂੰ ਸੰਭਾਲਿਆ। ਤੁਹਾਨੂੰ ਦੱਸ ਦੇਈਏ ਕਿ ਅਜ਼ਹਰੂਦੀਨ ਨਾ ਸਿਰਫ ਟੀਮ ਇੰਡੀਆ ਦੇ ਮਹਾਨ ਕਪਤਾਨ ਅਤੇ ਬੱਲੇਬਾਜ਼ ਰਹੇ ਹਨ, ਬਲਕਿ ਉਹ ਕਾਂਗਰਸ ਵੱਲੋਂ ਲੋਕ ਸਭਾ ਮੈਂਬਰ ਵੀ ਰਹੇ ਚੁੱਕੇ ਹਨ।
Published by: Ashish Sharma
First published: December 30, 2020, 5:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading