ਬਰਮਿੰਘਮ: ਭਾਰਤ ਦੇ ਨੌਜਵਾਨ ਸ਼ਟਲਰ ਲਕਸ਼ਯ ਸੇਨ ਨੇ ਰਾਸ਼ਟਰਮੰਡਲ ਖੇਡਾਂ-2022 (Commonwealth Games-2022) ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਲੂ ਕੀਨ ਯੂ ਨੂੰ ਹਰਾ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ ਭਾਰਤ ਨੇ ਸਿੰਗਾਪੁਰ ਨੂੰ 3-0 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਮਿਕਸਡ ਟੀਮ ਬੈਡਮਿੰਟਨ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸੈਮੀਫਾਈਨਲ ਦੇ ਪਹਿਲੇ ਮੈਚ ਵਿੱਚ ਯੋਂਗ ਕੇਈ ਟੈਰੀ ਹੀ ਅਤੇ ਐਂਡੂ ਜੁਨ ਕੀਆਨ ਵੀਕ ਨੂੰ 21-11, 21-12 ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ।
ਪੀਵੀ ਸਿੰਧੂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਇਸ ਤੋਂ ਬਾਅਦ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਅਤੇ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਲਗਾਤਾਰ ਗੇਮਾਂ ਵਿੱਚ ਸਿੰਗਲਜ਼ ਮੈਚ ਜਿੱਤਿਆ। ਸਿੰਧੂ ਨੇ 19ਵੀਂ ਰੈਂਕਿੰਗ ਦੀ ਜਿਆ ਮਿਨ ਯਿਓ ਨੂੰ 21-11, 21-12 ਨਾਲ ਹਰਾਇਆ।
ਸਭ ਦੀਆਂ ਨਜ਼ਰਾਂ ਲੂ ਅਤੇ ਕੀਨ ਵਿਚਾਲੇ ਤੀਜੇ ਮੈਚ 'ਤੇ ਸਨ। ਵਿਸ਼ਵ ਰੈਂਕਿੰਗ 'ਚ ਸੇਨ 10ਵੇਂ ਅਤੇ ਕੀਨ 9ਵੇਂ ਨੰਬਰ 'ਤੇ ਹਨ। ਸੇਨ ਨੇ ਇਹ ਮੈਚ 21-18, 21-15 ਨਾਲ ਜਿੱਤਿਆ। ਕੀਨ ਨੇ ਪਹਿਲੀ ਗੇਮ ਵਿੱਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸੇਨ ਨੇ ਮੌਕਾ ਨਹੀਂ ਦਿੱਤਾ ਅਤੇ 21-18 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਦੂਜੀ ਗੇਮ ਵਿੱਚ ਲਕਸ਼ੈ ਨੇ 21-15 ਨਾਲ ਜਿੱਤ ਦਰਜ ਕਰਕੇ ਮੈਚ ਆਪਣੇ ਨਾਂ ਕਰ ਲਿਆ।
ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ, 'ਇਹ ਚੰਗਾ ਮੈਚ ਸੀ। ਮੈਨੂੰ ਪਤਾ ਸੀ ਕਿ ਕਿਵੇਂ ਖੇਡਣਾ ਹੈ ਅਤੇ ਮੇਰੀ ਰਣਨੀਤੀ ਸਹੀ ਸੀ। ਮੈਨੂੰ ਖੁਸ਼ੀ ਹੈ ਕਿ ਭਾਰਤ ਇੱਕ ਵਾਰ ਫਿਰ ਫਾਈਨਲ ਵਿੱਚ ਪਹੁੰਚਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Commonwealth Games 2022, PV Sindhu, Sports