Home /News /sports /

ਟੈਨਿਸ ਨੂੰ ਲੈ ਕੇ ਅਜੇ ਵੀ ਭੁੱਖਾ ਹੈ ਲਿਏਂਡਰ ਪੇਸ

ਟੈਨਿਸ ਨੂੰ ਲੈ ਕੇ ਅਜੇ ਵੀ ਭੁੱਖਾ ਹੈ ਲਿਏਂਡਰ ਪੇਸ

  • Share this:

    ਮੈਂ ਸਭ ਕੁਝ ਹਾਸਿਲ ਕਰ ਲਿਆ ਪਰ ਨਵੇਂ ਟੀਚੇ ਬਣਾਉਣਾ ਮੁਸ਼ਕਿਲ- ਪੇਸ


    ਨਵੀਂ ਦਿੱਲੀ: 18 ਗਰੈਂਡ ਸਲੈਮ ਅਤੇ ਇੱਕ ਓਲੰਪਿਕ ਤਮਗਾ ਜਿੱਤ ਚੁੱਕੇ 44 ਸਾਲ ਦੇ ਲਿਏਂਡਰ ਪੇਸ ਨੇ ਕਿਹੈ ਕਿ ਉਹਨਾਂ ਲਈ ਨਵੇਂ ਟੀਚੇ ਤੈਅ ਕਰਨਾ ਮੁਸ਼ਕਿਲ ਹੈ ਪਰ ਉਹ ਆਫ਼ ਸੀਜ਼ਨ ਵਿੱਚ ਟੈਨਿਸ ਦੇ ਮਾਪਦੰਡਾਂ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੇਸ ਦੀ ਉਮਰ ਦੇ ਕਈ ਟੈਨਿਸ ਖਿਡਾਰੀ ਹੁਣ ਕੋਚ ਬਣ ਚੁੱਕੇ ਹਨ ਅਤੇ ਉਹਨਾਂ ਦੇ ਕਈ ਜੂਨੀਅਰ ਸੰਨਿਆਸ ਲੈ ਚੁੱਕੇ ਹਨ ਪਰ ਟੈਨਿਸ ਲਈ ਪੇਸ ਦੀ ਭੁੱਖ ਅਜੇ ਵੀ ਘੱਟ ਨਹੀਂ ਹੋਈ। ਪੇਸ ਨੇ ਕਿਹਾ ਕਿ ਮੈਂ ਟੈਨਿਸ ਦਾ ਮਜ਼ਾ ਲੈ ਰਿਹਾ ਹਾਂ। ਮੈਂ ਸਭ ਕੁਝ ਹਾਸਿਲ ਕਰ ਲਿਆ ਹੈ। ਪੇਸ ਨੇ ਇਹ ਵੀ ਕਿਹਾ ਕਿ ਹੁਣ ਉਹ ਆਪਣੇ ਲਈ ਖੇਡ ਰਿਹਾ ਹੈ। ਮੈਂ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦਾ ਹਾਂ ਕਿ ਜੇਕਲ ਲਿਏਂਡਰ ਔਖੇ ਦੌਰ ਨਾਲ ਜੂਝਣ ਦੇ ਬਾਵਜੂਦ ਇਹ ਕਰ ਸਕਦਾ ਹੈ ਤਾਂ ਕੋਈ ਵੀ ਇਸ ਨੂੰ ਕਰ ਸਕਦਾ ਹੈ।

    ਪੇਸ ਨੇ ਕਿਹਾ ਕਿ ਮੇਰੇ ਲਈ ਆਫ਼ ਸੀਜ਼ਨ ਦਾ ਮਤਲਬ ਕੁਸ਼ਲਤਾ, ਦਮਖ਼ਮ, ਵਜ਼ਨ ਅਤੇ ਆਪਣੀ ਖੇਡ ਨੂੰ ਤਰੋਤਾਜ਼ਾ ਬਣਾਈ ਰੱਖਣਾ ਹੈ ਕਿਉਂ ਹੁਣ ਦੀ ਖੇਡ ਵਿੱਚ ਤਾਕਤ ਦਾ ਬੋਲਬਾਲਾ ਹੈ। ਸਾਰੀ ਖਿਡਾਰੀ 6 ਫੁੱਟ ਤੋਂ ਉੱਚੇ ਅਤੇ ਤਾਕਤ ਵਾਲੇ ਹਨ। ਅਜਿਹੇ ਵਿੱਚ ਵਿਰੋਧੀ ਖਿਡਾਰੀ ਦੇ ਹਮਲੇ ਦਾ ਜਵਾਬ ਦੇਣ ਦਾ ਸਮਾਂ ਬਹੁਤ ਘੱਟ ਰਹਿੰਦਾ ਹੈ ਕਿਉਂਕਿ ਗੇਂਦ ਕਾਫ਼ੀ ਤੇਜ਼ੀ ਅਤੇ ਮਜ਼ਬੂਤੀ ਨਾਲ ਆਉਂਦੀ ਹੈ। ਟੈਨਿਸ ਤੋਂ ਸੰਨਿਆਸ ਲੈਣ 'ਤੇ ਪੇਸ ਨੇ ਕਿਹਾ ਕਿ ਫਿਲਹਾਲ ਮੈਂ ਆਪਣੇ ਟੈਨਿਸ ਕੈਰੀਅਰ ਦੇ ਖੂਬਸੂਰਤ ਮੋੜ ਤੋਂ ਗੁਜ਼ਰ ਰਿਹਾ ਹਾਂ, ਜਿਸ ਵਿੱਚ ਮੈਂ ਕੁਝ ਵੀ ਸਾਬਿਤ ਨਹੀਂ ਕਰਨਾ। ਅਜੇ ਵੀ ਗੇਂਦ ਅਤੇ ਕੋਰਟ ਉੱਤੇ ਕੰਟਰੋਲ ਬਣਾਈ ਰੱਖਣ ਵਿੱਚ ਕਾਮਯਾਬ ਰਹਿਣਾ ਹੀ ਮੇਰੀ ਪ੍ਰੇਰਣਾ ਹੈ।


     

    First published:

    Tags: Leander Paes, Tennis