Home /News /sports /

ਖਿਤਾਬ ਜਿੱਤਣ ਤੋਂ ਦੋ ਦਿਨ ਬਾਅਦ ਵੀ ਲਿਓਨਲ ਮੇਸੀ ਅਜੇ ਵੀ ਮਨਾ ਰਹੇ ਹਨ ਜਸ਼ਨ,ਟਰਾਫੀ ਨੂੰ ਨਾਲ ਲੈ ਕੇ ਸੌਂ ਰਹੇ ਮੇਸੀ

ਖਿਤਾਬ ਜਿੱਤਣ ਤੋਂ ਦੋ ਦਿਨ ਬਾਅਦ ਵੀ ਲਿਓਨਲ ਮੇਸੀ ਅਜੇ ਵੀ ਮਨਾ ਰਹੇ ਹਨ ਜਸ਼ਨ,ਟਰਾਫੀ ਨੂੰ ਨਾਲ ਲੈ ਕੇ ਸੌਂ ਰਹੇ ਮੇਸੀ

ਫੀਫਾ ਵਰਲਡ ਕੱਪ ਦੀ ਟਰਾਫੀ ਨੂੰ ਨਾਲ ਲੈ ਕੇ ਸੁੱਤੇ ਮੈਸੀ ਨੇ ਤਸਵੀਰ ਕੀਤੀ ਸਾਂਝੀ

ਫੀਫਾ ਵਰਲਡ ਕੱਪ ਦੀ ਟਰਾਫੀ ਨੂੰ ਨਾਲ ਲੈ ਕੇ ਸੁੱਤੇ ਮੈਸੀ ਨੇ ਤਸਵੀਰ ਕੀਤੀ ਸਾਂਝੀ

ਵਿਸ਼ਵ ਕੱਪ ਲਈ ਲੰਬੇ ਸਮੇਂ ਤੋਂ ਚੱਲ ਰਹੀ ਮੇਸੀ ਦੀ ਕੋਸ਼ਿਸ਼ ਆਖਰਕਾਰ ਉਸ ਸਮੇਂ ਖਤਮ ਹੋ ਗਈ ਜਦੋਂ ਉਨ੍ਹਾਂ ਦੀ ਟੀਮ ਨੇ ਫਰਾਂਸ ਦੇ ਖਿਲਾਫ ਫਾਈਨਲ ਮੁਕਾਬਲੇ ਵਿੱਚ ਪੈਨਲਟੀ ਸ਼ੂਟ ਆਊਟ 'ਚ ਜਿੱਤ ਦਰਜ ਕਰ ਕੇ ਖਿਤਾਬ ਆਪਣੇ ਨਾਮ ਕਰ ਲਿਆ। ਹੁਣ ਮੈਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਸ਼ੇਅਰ ਕਰੱਦੇ ਹੋਏ ਦਿਖਾਇਆ ਹੈ ਕਿ ਉਹ ਟਰਾਫੀ ਨੂੰ ਆਪਣੇ ਨਾਲ ਲੈ ਕੇ ਉਸ ਦੇ ਨਾਲ ਸੌਂ ਰਿਹਾ ਹੈ।

ਹੋਰ ਪੜ੍ਹੋ ...
  • Share this:

ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤਣ ਤੋਂ ਦੋ ਦਿਨ ਬਾਅਦ ਵੀ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਅਜੇ ਵੀ ਜਸ਼ਨ ਮਨਾ ਰਹੇ ਹਨ। ਵਿਸ਼ਵ ਕੱਪ ਲਈ ਲੰਬੇ ਸਮੇਂ ਤੋਂ ਚੱਲ ਰਹੀ ਮੇਸੀ ਦੀ ਕੋਸ਼ਿਸ਼ ਆਖਰਕਾਰ ਉਸ ਸਮੇਂ ਖਤਮ ਹੋ ਗਈ ਜਦੋਂ ਉਨ੍ਹਾਂ ਦੀ ਟੀਮ ਨੇ ਫਰਾਂਸ ਦੇ ਖਿਲਾਫ ਫਾਈਨਲ ਮੁਕਾਬਲੇ ਵਿੱਚ ਪੈਨਲਟੀ ਸ਼ੂਟ ਆਊਟ 'ਚ ਜਿੱਤ ਦਰਜ ਕਰ ਕੇ ਖਿਤਾਬ ਆਪਣੇ ਨਾਮ ਕਰ ਲਿਆ। ਹੁਣ ਮੈਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਸ਼ੇਅਰ ਕਰੱਦੇ ਹੋਏ ਦਿਖਾਇਆ ਹੈ ਕਿ ਉਹ ਟਰਾਫੀ ਨੂੰ ਆਪਣੇ ਨਾਲ ਲੈ ਕੇ ਉਸ ਦੇ ਨਾਲ ਸੌਂ ਰਿਹਾ ਹੈ।

ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਪਹਿਲੀ 'ਚ ਉਹ ਟਰਾਫੀ ਫੜ ਕੇ ਸੌਂ ਰਿਹਾ ਹੈ। ਦੂਜੀ ਫੋਟੋ 'ਚ ਉਹ ਬੈੱਡ 'ਤੇ ਲੇਟਿਆ ਹੱਥ 'ਚ ਟਰਾਫੀ ਲੈ ਕੇ ਬੈਠਾ ਹੈ, ਜਦਕਿ ਆਖਰੀ ਤਸਵੀਰ 'ਚ ਉਹ ਕੁਝ ਪੀਣ ਵਾਲਾ ਪਦਾਰਥ ਪੀ ਰਿਹਾ ਹੈ ਪਰ ਟਰਾਫੀ ਅਜੇ ਵੀ ਉਸ ਦੇ ਹੱਥ 'ਚ ਹੈ।

ਅਰਜਨਟੀਨਾ ਦੇ ਵਿਸ਼ਵ ਚੈਂਪੀਅਨ ਬਣਦੇ ਹੀ ਮੇਸੀ ਅਤੇ ਅਰਜਨਟੀਨਾ ਦੀ ਟੀਮ ਦਾ ਜਸ਼ਨ ਸ਼ੁਰੂ ਹੋ ਗਿਆ ਸੀ। ਮੈਦਾਨ ਤੋਂ ਲੈ ਕੇ ਡਰੈਸਿੰਗ ਰੂਮ ਤੱਕ ਮੇਸੀ ਸਮੇਤ ਸਾਰੇ ਖਿਡਾਰੀਆਂ ਨੇ ਜਸ਼ਨ ਮਨਾਇਆ ਅਤੇ ਖੂਬ ਡਾਂਸ ਕੀਤਾ ਸੀ। ਦਰਅਸਲ ਅਰਜਨਟੀਨਾ ਦੀ ਟੀਮ ਵਿਸ਼ਵ ਕੱਪ ਟਰਾਫੀ ਲੈ ਕੇ ਵਾਪਸ ਆਪਣੇ ਦੇਸ਼ ਪਹੁੰਚ ਗਈ ਹੈ।

ਫਾਈਨਲ ਮੈਚ ਦੇ ਪਹਿਲੇ ਅੱਧ ਵਿੱਚ ਅਰਜਨਟੀਨਾ ਦੀ ਟੀਮ 2-0 ਨਾਲ ਅੱਗੇ ਸੀ ਪਰ ਨਿਯਮਤ ਸਮਾਂ ਖਤਮ ਹੋਣ ਤੋਂ 10 ਮਿੰਟ ਪਹਿਲਾਂ ਕਾਇਲੀਅਨ ਐਮਬਾਪੇ ਨੇ ਲਗਾਤਾਰ ਦੋ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਵਾਧੂ ਸਮੇਂ ਵਿੱਚ ਦੋਵਾਂ ਟੀਮਾਂ ਨੇ ਇੱਕ-ਇੱਕ ਗੋਲ ਕੀਤਾ ਅਤੇ ਮੈਚ ਪੈਨਲਟੀ ਸ਼ੂਟਆਊਟ ਵਿੱਚ ਚਲਾ ਗਿਆ। ਸ਼ੂਟਆਊਟ ਵਿੱਚ ਅਰਜਨਟੀਨਾ ਨੇ 4-2 ਨਾਲ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਂ ਕੀਤਾ।

Published by:Shiv Kumar
First published:

Tags: FIFA World Cup, Football, Messi, Sports, World Cup