LIVE NOW

IPL 2021 Auction: ਆਈ ਪੀ ਐੱਲ ਲਈ ਕ੍ਰਿਕਟ ਖਿਡਾਰੀਆਂ ਦੀ ਨਿਲਾਮੀ ਅੱਜ, ਨਵੇਂ ਚਿਹਰਿਆਂ ਨੂੰ ਮਿਲ ਸਕਦਾ ਹੈ ਮੌਕਾ

Punjab.news18.com | February 18, 2021, 9:21 PM IST
facebook Twitter google Linkedin
Last Updated February 18, 2021
auto-refresh

Highlights

ਆਈ ਪੀ ਐੱਲ (IPL 2021) ਲਈ ਨਿਲਾਮੀ (Auction) ਅੱਜ ਸ਼ੁਰੂ ਹੋਵੇਗੀ। ਕ੍ਰਿਕਟ ਦੀ ਦੁਨੀਆ ਵਿੱਚ ਇਸ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਕਈ ਨਵੇਂ ਚਿਹਰਿਆਂ ਨੂੰ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਦਾ ਮੌਕਾ ਮਿਲਦਾ ਹੈ। Read More
7:00 pm (IST)

ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਚੇਤੇਸ਼ਵਰ ਪੁਜਾਰਾ ਨੂੰ ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ਨਿਲਾਮੀ ਵਿੱਚ ਉਨ੍ਹਾਂ ਦੀ ਬੇਸ ਪ੍ਰਾਈਸ 50 ਲੱਖ ਰੁਪਏ ਵਿੱਚ ਖਰੀਦਿਆ ਹੈ। ਪੁਜਾਰਾ ਨੇ ਆਖਰੀ ਵਾਰ ਸਾਲ 2014 ਵਿੱਚ ਆਈਪੀਐਲ ਖੇਡਿਆ ਸੀ। ਇਸ ਤੋਂ ਪਹਿਲਾਂ ਹਰ ਸਾਲ  ਪੁਜਾਰਾ ਨਿਲਾਮੀ ਨਹੀਂ ਵਿਕ ਰਹੇ ਸਨ।  ਪੁਜਾਰਾ ਕੋਲ ਆਈਪੀਐਲ ਵਿਚ 30 ਮੈਚਾਂ ਦਾ ਤਜਰਬਾ ਹੈ। 2008 ਅਤੇ 2014 ਦਰਮਿਆਨ 3 ਫ੍ਰੈਂਚਾਇਜ਼ੀ ਲਈ ਖੇਡੇ ਹਨ। ਪਰ ਉਹ ਟੀ -20 ਕ੍ਰਿਕਟ ਵਿੱਚ ਆਪਣੀ ਛਾਪ ਛੱਡ ਨਹੀਂ ਸਕੇ।  ਪੁਜਾਰਾ ਨੇ ਸਭ ਤੋਂ ਪਹਿਲਾਂ 2010 ਵਿੱਚ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ ਸੀ। ਉਸ ਤੋਂ ਬਾਅਦ ਉਹ 2011-13 ਤੋਂ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਦਾ ਹਿੱਸਾ ਸੀ। 2014 ਵਿਚ, ਕਿੰਗਜ਼ ਇਲੈਵਨ ਪੰਜਾਬ ਨੇ ਉਸ ਨੂੰ ਇਕ ਮੌਕਾ ਦਿੱਤਾ ਪਰ ਅਗਲੇ ਹੀ ਸਾਲ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਆਈਪੀਐਲ ਦੀ ਕਿਸੇ ਵੀ ਟੀਮ ਨੇ ਪੁਜਾਰਾ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।

Load More