ਲਿਵਰਪੂਲ FA ਕੱਪ ਦੇ ਤੀਜੇ ਗੇੜ 'ਚੋਂ ਹੋਇਆ ਬਾਹਰ

News18 Punjab
Updated: January 9, 2019, 6:04 PM IST
ਲਿਵਰਪੂਲ FA ਕੱਪ ਦੇ ਤੀਜੇ ਗੇੜ 'ਚੋਂ ਹੋਇਆ ਬਾਹਰ
ਲਿਵਰਪੂਲ FA ਕੱਪ ਦੇ ਤੀਜੇ ਗੇੜ 'ਚੋਂ ਹੋਇਆ ਬਾਹਰ
News18 Punjab
Updated: January 9, 2019, 6:04 PM IST
ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਨੂੰ ਐੱਫਏ ਕੱਪ ਦੇ ਤੀਜੇ ਗੇੜ ਵਿਚ ਦੋਇਮ ਦਰਜੇ ਦੀ ਟੀਮ ਵੁਲਵਰਹੈਂਪਟਨ ਖ਼ਿਲਾਫ਼ 1-2 ਨਾਲ ਹਾਰ ਮਿਲੀ ਜਿਸ ਕਾਰਨ ਉਸ ਨੂੰ ਇਸ ਟੂਰਨਾਮੈਂਟ ਦੇ ਤੀਜੇ ਗੇੜ 'ਚੋਂ ਬਾਹਰ ਹੋਣਾ ਪਿਆ। ਇਸ ਹਾਰ ਲਈ ਲਿਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਵੱਲੋਂ ਕੀਤੀਆਂ ਗਈਆਂ ਟੀਮ ਵਿਚ ਤਬਦੀਲੀਆਂ ਨੂੰ ਕਾਰਨ ਮੰਨਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ।

ਟੀਮ ਦੀ ਹਾਰ ਦੇ ਕਾਰਨਾਂ 'ਤੇ ਲਿਵਰਪੂਲ ਦੇ ਮੈਨੇਜਰ ਕਲੋਪ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ 'ਚ ਅਸੀਂ ਇਕੋ ਜਿਹੀ ਲਾਈਨਅਪ ਨਾਲ ਖੇਡ ਰਹੇ ਸੀ ਤੇ ਅਸੀਂ ਕੁਝ ਮੁਸ਼ਕਿਲ ਮੁਕਾਬਲੇ ਖੇਡੇ ਇਸ ਲਈ ਤਬਦੀਲੀਆਂ ਕਰਨਾ ਜ਼ਰੂਰੀ ਸੀ। ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਮਾਨਚੈਸਟਰ ਸਿਟੀ ਖ਼ਿਲਾਫ਼ ਪਿਛਲੇ ਮੁਕਾਬਲੇ ਵਿਚ ਥੋੜ੍ਹੇ ਫ਼ਰਕ ਨਾਲ ਹਾਰਨ ਵਾਲੀ ਲਿਵਰਪੂਲ ਦੀ ਟੀਮ ਵਿਚ ਕਲੋਪ ਨੇ ਨੌਂ ਤਬਦੀਲੀਆਂ ਕੀਤੀਆਂ। ਡਿਫੈਂਡਰ ਡੇਜਾਨ ਲੋਵਰੇਨ ਉਨ੍ਹਾਂ ਪਿਛਲੇ ਦੋ ਖਿਡਾਰੀਆਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਟੀਮ ਵਿਚ ਕਾਇਮ ਰੱਖਿਆ ਗਿਆ। ਹਾਲਾਂਕਿ ਖੇਡ ਦੇ ਛੇਵੇਂ ਮਿੰਟ ਵਿਚ ਹੀ ਸੱਟ ਕਾਰਨ ਇਸ ਯੋਏਸ਼ੀਆਈ ਖਿਡਾਰੀ ਨੂੰ ਮੈਦਾਨ ਛੱਡਣਾ ਪਿਆ ਸੀ ਤੇ ਉਨ੍ਹਾਂ ਦੀ ਥਾਂ 16 ਸਾਲਾ ਕੀ-ਜਾਨਾ ਹੋਵਰ ਨੂੰ ਮੈਦਾਨ ਵਿਚ ਉਤਾਰਿਆ ਗਿਆ।
Loading...
First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...