MS Dhoni wins doubles event in Jharkhand Tennis: ਜਦੋਂ ਤੁਹਾਨੂੰ ਜਿੱਤਣ ਦਾ ਜਨੂੰਨ ਹੋਵੇ ਤਾਂ ਫਿਰ ਤੁਸੀਂ ਕਿਸੇ ਵੀ ਖੇਤਰ ਵਿੱਚ ਆਪਣੇ ਆਪ ਨੂੰ ਇੱਕ ਜੇਤੂ ਵੱਜੋਂ ਪੇਸ਼ ਕਰ ਸਕਦੇ ਹੋ। ਅਜਿਹਾ ਹੀ ਅਸੀਂ ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਅਤੇ ਖਿਡਾਰੀ ਮਹਿੰਦਰ ਸਿੰਘ ਧੋਨੀ ਬਾਰੇ ਕਹਿ ਸਕਦੇ ਹਾਂ, ਜਿਹਨਾਂ ਨੇ ਕ੍ਰਿਕਟ ਵਿੱਚ ਤਾਂ ਆਪਣਾ ਨਾਮ ਚਮਕਾਇਆ ਹੀ ਹੈ ਨਾਲ ਹੀ ਕ੍ਰਿਕਟ ਤੋਂ ਬਾਅਦ ਉਹ ਟੈਨਿਸ ਵਿੱਚ ਵੀ ਖੂਬ ਨਾਮ ਕਮਾ ਰਹੇ ਹਨ। ਕ੍ਰਿਕਟ ਦੀ ਗਰਾਊਂਡ ਤੋਂ ਬਾਅਦ ਉਹ ਆਪਣੇ ਜਲਵੇ ਟੈਨਿਸ ਕੋਰਟ ਵਿੱਚ ਵੀ ਖੂਬ ਦਿਖਾ ਰਹੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਨੇ ਇਹ ਖਿਤਾਬ ਝਾਰਖੰਡ ਸਟੇਟ ਕ੍ਰਿਕਟ ਸੰਘ (JSCA) ਵੱਲੋਂ ਕਰਵਾਏ ਟੈਨਿਸ ਚੈਂਪੀਅਨਸ਼ਿਪ 2022 ਵਿੱਚ ਜਿੱਤਿਆ ਹੈ। ਇਸ ਟੂਰਨਾਮੈਂਟ ਵਿੱਚ ਮਹਿੰਦਰ ਸਿੰਘ ਧੋਨੀ ਦੇ ਨਾਲ ਸੁਮਿਤ ਕੁਮਾਰ ਬਜਾਜ ਸਨ। ਦੋਹਾਂ ਨੇ ਮਿਲ ਕੇ ਇਸ ਖਿਤਾਬ ਨੂੰ ਆਪਣੇ ਨਾਮ ਕਰ ਲਿਆ ਹੈ। ਇਸ ਮੈਚ ਵਿੱਚ ਧੋਨੀ ਅਤੇ ਸੁਮਿਤ ਦੀ ਜੋੜੀ ਨੇ ਖਨਈਆ-ਰੋਹਿਤ ਦੀ ਜੋੜੀ ਨੂੰ ਹਰਾਇਆ ਹੈ ਅਤੇ ਖਰਾਬ ਰੋਸ਼ਨੀ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ। ਪਰ ਫਿਰ ਵਿਚ ਜਦੋਂ ਮੈਚ ਰੋਕਿਆ ਗਿਆ ਤਾਂ ਧੋਨੀ ਦੀ ਜੋੜੀ 6-2 ਨਾਲ ਲੀਡ ਕਰ ਰਹੀ ਸੀ।ਇਸ ਦੇ ਨਾਲ ਹੀ ਖਰਾਬ ਰੋਸ਼ਨੀ ਕਾਰਨ ਅੱਜ ਬਾਕੀ ਰਹਿੰਦੇ 2 ਸੈੱਟਾਂ ਦੀ ਖੇਡ ਪੂਰੀ ਹੋ ਗਈ।
ਦੱਸ ਦੇਈਏ ਕਿ ਇਹ ਟੂਰਨਾਮੈਂਟ ਧੋਨੀ ਦੇ ਆਪਣੇ ਸ਼ਹਿਰ ਰਾਂਚੀ ਵਿੱਚ ਕੰਟਰੀ ਕ੍ਰਿਕਟ ਕਲੱਬ (Country Cricket Club) ਵਜੋਂ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਧੋਨੀ-ਸੁਮਿਤ ਦੀ ਜੋੜੀ 3 ਖਿਤਾਬ ਜਿੱਤ ਚੁੱਕੀ ਹੈ। ਜੇਕਰ ਤੁਸੀਂ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਬਣੀ ਫਿਲਮ ਦੇਖੀ ਹੋਵੇਗੀ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਧੋਨੀ ਨੂੰ ਟੈਨਿਸ ਖੇਡਣਾ ਬਹੁਤ ਪਸੰਦ ਹੈ। ਉਹ ਅਕਸਰ ਰਾਂਚੀ ਦੇ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ਵਿੱਚ ਟੈਨਿਸ ਖੇਡਦੇ ਹੋਏ ਦੇਖੇ ਗਏ ਹਨ।
ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਕੱਪ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਨੇ IPL ਵਿੱਚ Chennai Super Kings ਦੀ ਕਪਤਾਨੀ ਕਰਦੇ ਹੋਏ ਟੀਮ ਨੂੰ 4 ਵਾਰ ਇਹ ਖਿਤਾਬ ਜਿਤਾਇਆ ਹੈ। ਖ਼ਬਰਾਂ ਆ ਰਹੀਆਂ ਹਨ ਕਿ ਧੋਨੀ ਇਸ IPL ਵਿੱਚ ਟੀਮ ਦੇ ਕਪਤਾਨੀ ਨਹੀਂ ਕਰਨਗੇ। ਇਸ ਵਾਰ ਟੀਮ ਦੀ ਕਪਤਾਨੀ ਰਵਿੰਦਰ ਜਡੇਜਾ ਨੂੰ ਮਿਲ ਸਕਦਾ ਹੈ ਕਿਉਂਕਿ ਪਿਛਲੀ ਵਾਰ ਵੀ ਰਵਿੰਦਰ ਜਡੇਜਾ ਹੀ ਕਪਤਾਨ ਬਣੇ ਸਨ ਪਰ ਟੀਮ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਅਤੇ ਟੀਮ ਪਹਿਲੇ ਪੜਾਅ ਵਿੱਚ ਹੀ ਬਾਹਰ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricket news update, MS Dhoni, Sports