ਛੱਤੀਸਗੜ੍ਹ ਦੇ ਕੋਂਡਗਾਓਂ ਜ਼ਿਲ੍ਹੇ ਵਿੱਚ ‘ਛੱਤੀਸਗੜ੍ਹੀਆ ਓਲੰਪਿਕ’ ਖੇਡ ਦੌਰਾਨ ਇੱਕ ਮਹਿਲਾ ਕਬੱਡੀ ਖਿਡਾਰਨ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਕੜੀ ਖੇਤਰ ਅਧੀਨ ਪੈਂਦੇ ਪਿੰਡ ਮਾਂਝੀਬੋਰੰਦ ਵਿੱਚ ਛੱਤੀਸਗੜ੍ਹੀਆ ਓਲੰਪਿਕ ਵਿੱਚ ਕਬੱਡੀ ਖੇਡ ਦੌਰਾਨ ਸ਼ਾਂਤੀ ਮਾਂਡਵੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਕਬੱਡੀ ਮੁਕਾਬਲੇ ਦੌਰਾਨ ਪਿੰਡ ਮਾਂਝੀਬੋੜਾਂ ਦੀ ਰਹਿਣ ਵਾਲੀ ਮੰਡਵੀ ਜ਼ਖ਼ਮੀ ਹੋ ਗਈ ਸੀ, ਜਿੱਥੋਂ ਉਸ ਨੂੰ ਮੁੱਢਲੀ ਸਹਾਇਤਾ ਲਈ ਮੱਕੜੀ ਸਥਾਨਕ ਹਸਪਤਾਲ ਵਿਖੇ ਭੇਜਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆ ਅਧਿਕਾਰੀਆਂ ਨੇ ਦੱਸਿਆ ਕਿ ਖਿਡਾਰੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਮਾਂਡਵੀ ਨੂੰ ਬਿਹਤਰ ਇਲਾਜ ਲਈ ਰਾਏਪੁਰ ਭੇਜ ਦਿੱਤਾ, ਜਿੱਥੇ ਅੱਜ ਇਲਾਜ ਦੌਰਾਨ ਮਾਂਡਵੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮਾਂਡਵੀ ਦੇ ਗ੍ਰਹਿ ਪਿੰਡ ਪੁੱਜੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮਾਂਡਵੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਮਹੀਨੇ ਦੀ 11 ਤਰੀਕ ਨੂੰ ਰਾਏਗੜ੍ਹ ਜ਼ਿਲ੍ਹੇ ਵਿੱਚ ਛੱਤੀਸਗੜ੍ਹੀਆ ਓਲੰਪਿਕ ਖੇਡਾਂ ਦੌਰਾਨ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chhattisgarh, Kabaddi Cup, Players, Sports