ਮਾਲਵਥ ਪੂਰਨਾ ਨੇ 16050 ਫੁੱਟ ਉੱਚੇ ਮਾਊਂਟ ਵਿਨਸਨ ਮੈਸੀਫ ਨੂੰ ਕੀਤਾ ਫਤਿਹ

News18 Punjabi | News18 Punjab
Updated: January 1, 2020, 4:24 PM IST
share image
ਮਾਲਵਥ ਪੂਰਨਾ ਨੇ 16050 ਫੁੱਟ ਉੱਚੇ ਮਾਊਂਟ ਵਿਨਸਨ ਮੈਸੀਫ ਨੂੰ ਕੀਤਾ ਫਤਿਹ
ਮਾਲਵਥ ਪੂਰਨਾ ਨੇ 16050 ਫੁੱਟ ਉੱਚੇ ਮਾਊਂਟ ਵਿਨਸਨ ਮੈਸੀਫ ਨੂੰ ਕੀਤਾ ਫਤਿਹ

ਛੇ ਸਾਲਾਂ ਦੇ ਅੰਦਰ, ਉਸਨੇ ਛੇ ਮਹਾਂਦੀਪਾਂ ਵਿੱਚ ਸਭ ਤੋਂ ਉੱਚੇ ਪਹਾੜ ਨੂੰ ਜਿੱਤਣ ਦਾ ਸਿਹਰਾ ਪ੍ਰਾਪਤ ਕਰ ਲਿਆ ਹੈ। ਐਂਟਾਕਰਟਿਕਾ ਵਿਚ 16050 ਫੁੱਟ ਉਚੀ ਵਿਨਸਨ ਸੈਸੀਫ ਪਰਬਤ ਉਤੇ ਜਿੱਤ ਹਾਸਲ ਕੀਤਾ ਅਤੇ ਇਸ ਪਹਾੜ ਚੋਟੀ ਉਤੇ ਤਿਰੰਗਾ ਲਹਿਰਾਉਣ ਦਾ ਮਾਣ ਹਾਸਲ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਨੌਜਵਾਨ ਮਾਲਾਵਥ ਪੂਰਨਾ ਨੇ ਪਹਾੜ ਚੜ੍ਹਣ ਦੇ ਖੇਤਰ ਵਿਚ ਇਕ ਹੋਰ ਕਾਰਨਾਮਾ ਕੀਤਾ ਹੈ। ਛੇ ਸਾਲਾਂ ਦੇ ਅੰਦਰ, ਉਸਨੇ ਛੇ ਮਹਾਂਦੀਪਾਂ ਵਿੱਚ ਸਭ ਤੋਂ ਉੱਚੇ ਪਹਾੜ ਨੂੰ ਜਿੱਤਣ ਦਾ ਸਿਹਰਾ ਪ੍ਰਾਪਤ ਕਰ ਲਿਆ ਹੈ। ਹਾਲੇ ਕੁਝ ਦਿਨਾਂ ਪਹਿਲਾਂ ਉਸ ਨੇ ਐਂਟਾਕਰਟਿਕਾ ਵਿਚ 16050 ਫੁੱਟ ਉਚੀ ਵਿਨਸਨ ਸੈਸੀਫ ਪਰਬਤ ਉਤੇ ਜਿੱਤ ਹਾਸਲ ਕੀਤਾ ਅਤੇ ਇਸ ਪਹਾੜ ਚੋਟੀ ਉਤੇ ਤਿਰੰਗਾ ਲਹਿਰਾਉਣ ਦਾ ਮਾਣ ਹਾਸਲ ਕੀਤਾ ਹੈ। ਪੂਰਨਾ ਸਾਰੇ ਸੱਤ ਮਹਾਂਦੀਪਾਂ ਵਿੱਚ ਸਭ ਤੋਂ ਉੱਚੇ ਪਹਾੜ ਦੀ ਚੋਟੀ ਤੇ ਚੜ੍ਹਨ ਲਈ ਦ੍ਰਿੜ ਹੈ ਅਤੇ ਹੁਣ ਤੱਕ ਉਸਨੇ ਇਹਨਾਂ ਮਹਾਂ ਮਹਾਂਦੀਪਾਂ ਵਿੱਚ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ। ਹੁਣ ਸਿਰਫ ਉਤਰੀ ਅਮਰੀਕਾ ਦਾ ‘ਡੇਨਲੀ’ ਪਹਾੜ ਰਹਿ ਗਿਆ ਹੈ, ਜਿਸ ਨੂੰ ਉਸਨੇ ਫਤਿਹ ਕਰਨਾ ਹੈ।ਪੂਰਨਾ ਸੋਸ਼ਲ ਵੈਲਫੇਆਰ ਡਿਗਰੀ ਕਾਲਜ ਵਿਚ ਗਰੈਜੂਏਸ਼ਨ ਦੀ ਵਿਦਿਆਰਥਣ ਹੈ। ਪੂਰਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਤੇਲੰਗਾਨਾ ਸਰਕਾਰ ਨੇ ਇਨ੍ਹਾਂ ਰਿਕਾਰਡਾਂ ਨੂੰ ਪੂਰਾ ਕਰਨ ਵਿਚ ਮੇਰੀ ਬਹੁਤ ਮਦਦ ਕੀਤੀ ਹੈ। ਮੁੱਖ ਮੰਤਰੀ ਮੇਰੇ ਵਰਗੇ ਹੋਰ ਪਛੜੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਪੂਰਨਾ ਇਕ 18 ਸਾਲਾਂ ਦੀ ਆਦੀਵਾਸੀ ਲੜਕੀ ਹੈ ਅਤੇ ਉਸਨੇ ਸਿਰਫ 13 ਸਾਲ ਦੀ ਉਮਰ ਵਿਚ 2014 ਵਿਚ 29,029 ਫੁੱਟ ਉੱਚੇ ਪਹਾੜ ਐਵਰੈਸਟ ਨੂੰ ਜਿੱਤਣ ਦਾ ਕਾਰਨਾਮਾ ਪ੍ਰਦਰਸ਼ਿਤ ਕੀਤਾ ਹੈ।


ਇਸ ਤੋਂ ਇਲਾਵਾ ਪੂਰਨਾ ਨੇ 2016 ਵਿਚ ਅਫਰੀਕਾ ਵਿਚ ਮਾਊਂਟ ਕਿਲਿਮੰਜਾਰੋ (19,341 ਫੁੱਟ), 2017 ਵਿਚ ਯੂਰੋਪ ਦੇ ਮਾਊਂਟ ਐਲਬ੍ਰਸ (18,510 ਫੁੱਟ), 2019 ਵਿਚ ਦੱਖਣੀ ਅਫਰੀਕਾ ਦੇ ਮਾਊਂਟ ਏਕੋਂਕਗੁਆ (22,8387 ਫੁੱਟ) ਅਤੇ 2019 ਵਿਚ ਓਸੀਨਿਯਾ ਦੇ ਮਾਊਂਟ ਕਾਰਟਸਨੇਤਜ (16,024 ਫੁੱਟ) ਉਤੇ ਆਪਣੀ ਜਿੱਤ ਦਾ ਝੰਡਾ ਲਹਿਰਾ ਚੁੱਕੀ ਹੈ।ਦੱਸਣਯੋਗ ਹੈ ਕਿ ਪੂਰਨਾ ਦਾ ਜਨਮ ਨਿਜ਼ਾਮਬਾਦ ਜ਼ਿਲੇ ਦੇ ਪਕਾਲਾ ਪਿੰਡ ਵਿੱਚ ਇੱਕ ਕਬੀਲੇ ਦੇ ਪਰਿਵਾਰ ਵਿੱਚ ਹੋਇਆ ਸੀ। ਫਿਲਹਾਲ ਉਹ ਤੇਲੰਗਾਨਾ ਸਰਕਾਰ ਦੀ ਸਹਾਇਤਾ ਨਾਲ ਮਿਨੇਸੋਟਾ ਸਟੇਟ ਯੂਨੀਵਰਸਿਟੀ, ਯੂਐਸਏ ਵਿੱਚ ਅੰਡਰਗ੍ਰੈਜੁਏਟ ਕੋਰਸ ਕਰ ਰਹੀ ਹੈ।
First published: January 1, 2020
ਹੋਰ ਪੜ੍ਹੋ
ਅਗਲੀ ਖ਼ਬਰ