Home /News /sports /

ਸੁਰੇਸ਼ ਰੈਨਾ ਨੂੰ ਮਿਲਿਆ 'ਸਪੋਰਟਸ ਆਈਕਨ ਆਫ਼ ਦਿ ਈਅਰ' ਐਵਾਰਡ, CSK ਦੇ ਸਾਬਕਾ ਸਟਾਰ ਨੇ ਦਿੱਗਜ਼ਾਂ ਨੂੰ ਪਛਾੜਿਆ

ਸੁਰੇਸ਼ ਰੈਨਾ ਨੂੰ ਮਿਲਿਆ 'ਸਪੋਰਟਸ ਆਈਕਨ ਆਫ਼ ਦਿ ਈਅਰ' ਐਵਾਰਡ, CSK ਦੇ ਸਾਬਕਾ ਸਟਾਰ ਨੇ ਦਿੱਗਜ਼ਾਂ ਨੂੰ ਪਛਾੜਿਆ

ਸੁਰੇਸ਼ ਰੈਨਾ (Suresh Raina) ਨੂੰ ਸਪੋਰਟਸ ਆਈਕਨ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਆਈਪੀਐਲ 2022 ਦੀ ਨਿਲਾਮੀ ਵਿੱਚ ਨਾ ਵਿਕਣ ਵਾਲੇ ਚੇਨਈ ਸੁਪਰ ਕਿੰਗਜ਼ ਦੇ ਸਟਾਰ ਖਿਡਾਰੀ ਰੈਨਾ ਨੇ ਇਸ ਪੁਰਸਕਾਰ ਦੀ ਦੌੜ ਵਿੱਚ ਰਾਬਰਟੋ ਕਾਰਲੋਸ, ਅਸਫਾ ਪਾਵੇਲ, ਸਨਥ ਜੈਸੂਰੀਆ ਵਰਗੇ ਕਈ ਵੱਡੇ ਖਿਡਾਰੀਆਂ ਨੂੰ ਹਰਾਇਆ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਸੁਰੇਸ਼ ਰੈਨਾ (Suresh Raina) ਨੂੰ 'ਸਪੋਰਟਸ ਆਈਕਨ ਆਫ ਦਿ ਈਅਰ' (Sports Icon of the Year) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਲਦੀਵ ਸਰਕਾਰ ਨੇ ਇਹ ਸਨਮਾਨ ਚੇਨਈ ਸੁਪਰ ਕਿੰਗਜ਼ ਦੇ ਸਟਾਰ ਖਿਡਾਰੀ ਰੈਨਾ ਨੂੰ ਦਿੱਤਾ ਹੈ, ਜੋ ਆਈਪੀਐਲ 2022 ਦੀ ਨਿਲਾਮੀ ਵਿੱਚ ਅਣ-ਵਿਕਿਆ ਰਿਹਾ।

  ਮਾਲਦੀਵ ਸਰਕਾਰ (Government of Maldives) ਨੇ ਰੈਨਾ ਨੂੰ ਮਾਲਦੀਵ ਸਪੋਰਟਸ ਅਵਾਰਡ 'ਚ ਸਨਮਾਨਿਤ ਕੀਤਾ। ਸਾਬਕਾ ਭਾਰਤੀ ਕ੍ਰਿਕਟਰ ਨੇ ਕਈ ਦਿੱਗਜਾਂ ਨੂੰ ਹਰਾ ਕੇ ਇਹ ਐਵਾਰਡ ਜਿੱਤਿਆ। ਰੈਨਾ ਤੋਂ ਇਲਾਵਾ ਰੀਅਲ ਮੈਡ੍ਰਿਡ ਦੇ ਫੁੱਟਬਾਲਰ ਰੌਬਰਟੋ ਕਾਰਲੋਸ, ਜਮੈਕਾ ਦੇ ਦੌੜਾਕ ਅਸਫਾ ਪਾਵੇਲ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਵਰਗੇ ਕਈ ਵੱਡੇ ਨਾਂ ਇਸ ਪੁਰਸਕਾਰ ਦੀ ਦੌੜ 'ਚ ਸ਼ਾਮਲ ਸਨ।

  ਰੈਨਾ ਦਾ ਟਵੀਟ।

  ਪੁਰਸਕਾਰ ਸਮਾਰੋਹ ਵਿੱਚ ਬੰਗਲਾਦੇਸ਼, ਸਾਊਦੀ ਅਰਬ, ਮਾਲਦੀਵ ਦੇ ਕਈ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ। ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸਾਲੇਹ ਵੀ ਮੌਜੂਦ ਸਨ। ਰੈਨਾ ਨੇ ਵੀ ਟਵੀਟ ਕਰਕੇ ਇਸ ਸਨਮਾਨ ਲਈ ਮਾਲਦੀਵ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਵਿਸ਼ਵ ਚੈਂਪੀਅਨਾਂ ਵਿਚਾਲੇ ਵਿਸ਼ਵ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀ ਭਾਵਨਾ ਸ਼ਾਨਦਾਰ ਹੈ।

  ਰੈਨਾ ਨੂੰ ਆਈਪੀਐਲ 2022 ਦੀ ਮੇਗਾ ਨਿਲਾਮੀ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ। ਉਸਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ, ਪਰ ਉਸਦੀ ਪੁਰਾਣੀ ਫਰੈਂਚਾਇਜ਼ੀ ਸੀਐਸਕੇ ਨੇ ਵੀ ਉਸ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।

  Published by:Krishan Sharma
  First published:

  Tags: Cricket, Cricket News, Cricketer, Suresh Raina