
Tokyo Olympics: ਮੈਰੀਕਾਮ ਨੇ ਹਾਰ 'ਤੇ ਚੁੱਕੇ ਸਵਾਲ, ਕਿਹਾ; ਮੁਕਾਬਲੇ ਤੋਂ ਪਹਿਲਾਂ ਬਦਲੀ ਗਈ ਡਰੈਸ
ਨਵੀਂ ਦਿੱਲੀ: 6 ਵਾਰ ਦੀ ਵਿਸ਼ਵ ਜੇਤੂ ਐਮਸੀ ਮੈਰੀਕਾਮ (MC Mary Com) ਨੇ ਆਪਣੇ ਫਲਾਈਵੇਟ (51 ਕਿੱਲੋਗ੍ਰਾਮ) ਦੇ ਪ੍ਰੀ ਕੁਆਰਟਰ ਫਾਈਨਲ ਮੈਚ 'ਤੇ ਮੁੜ ਸਵਾਲ ਚੁੱਕਿਆ ਹੈ। ਮੈਰੀਕਾਮ ਨੇ ਕਿਹਾ ਕਿ ਵੀਰਵਾਰ ਨੂੰ ਮੈਚ ਸ਼ੁਰੂ ਹੋਣ ਤੋਂ ਐਨ ਪਹਿਲਾਂ ਉਨ੍ਹਾਂ ਨੂੰ ਡਰੈਸ (Mary Com ) ਬਦਲਣ ਲਈ ਕਿਹਾ ਗਿਆ ਸੀ। ਇਸ ਤੋਂ ਪਹਿਲਾਂ ਮੈਰੀਕਾਮ ਨੇ ਟੋਕੀਓ ਓਲੰਪਿਕ (Tokyo Olympics) ਵਿੱਚ ਖਰਾਬ ਫੈਸਲਿਆਂ ਲਈ ਅੰਤਰਰਾਸ਼ਟਰੀ ਸੰਮਤੀ (IOC) ਦੇ ਮੁੱਕੇਬਾਜੀ ਦੌਰਾਨ ਕੰਮ ਕਰਨ ਵਾਲੇ ਸਟਾਫ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਭਾਰਤੀ ਮੁੱਕੇਬਾਜ ਨੂੰ ਤਿੰਨ ਵਿੱਚੋਂ ਦੋ ਰਾਊਂਡ ਜਿੱਤਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ੁੱਕਰਵਾਰ ਨੂੰ ਮੈਰੀ ਕੌਮ ਨੇ ਟਵੀਟ ਕੀਤਾ, “ਹੈਰਾਨੀਜਨਕ ਹੈ, ਕੀ ਕੋਈ ਦੱਸ ਸਕਦਾ ਹੈ ਕਿ ਰਿੰਗ ਡਰੈੱਸ ਕੀ ਹੋਵੇਗੀ। ਮੈਨੂੰ ਪ੍ਰੀ-ਕੁਆਰਟਰ ਮੁਕਾਬਲੇ ਦੀ ਸ਼ੁਰੂਆਤ ਤੋਂ ਇੱਕ ਮਿੰਟ ਪਹਿਲਾਂ ਆਪਣੀ ਰਿੰਗ ਡਰੈੱਸ ਨੂੰ ਬਦਲਣ ਲਈ ਕਿਹਾ ਗਿਆ ਸੀ। ਕੀ ਕੋਈ ਸਮਝਾਵੇਗਾ?" ਭਾਰਤੀ ਖਿਡਾਰੀ ਬਿਨਾਂ ਨਾਂਅ ਦੀ ਜਰਸੀ ਪਹਿਨੇ ਰਿੰਗ ਵਿੱਚ ਦਾਖਲ ਹੋਈ। ਤੁਹਾਨੂੰ ਦੱਸ ਦਈਏ ਕਿ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੈਰੀਕਾਮ ਨੂੰ ਜਰਸੀ ਬਦਲਣ ਲਈ ਕਿਹਾ ਗਿਆ ਸੀ, ਕਿਉਂਕਿ ਜਰਸੀ 'ਤੇ ਉਸ ਦਾ ਨਾਂਅ ਲਿਖਿਆ ਹੋਇਆ ਸੀ। ਪਰ ਪ੍ਰਬੰਧਕਾਂ ਨੇ ਕਿਹਾ ਕਿ ਸਿਰਫ ਪਹਿਲਾ ਨਾਂਅ ਹੋਣਾ ਚਾਹੀਦਾ ਹੈ।
ਮੈਰੀਕਾਮ ਨੂੰ ਲੱਗਾ ਕਿ ਉਹ ਜਿੱਤ ਗਈ
ਮੈਰੀਕਾਮ ਨੇ ਮੈਚ ਤੋਂ ਬਾਅਦ ਕਿਹਾ, “ਮੈਂ ਰਿੰਗ ਦੇ ਅੰਦਰ ਵੀ ਖੁਸ਼ ਸੀ, ਜਦੋਂ ਮੈਂ ਬਾਹਰ ਆਈ ਤਾਂ ਮੈਂ ਖੁਸ਼ ਸੀ ਕਿਉਂਕਿ ਮੇਰੇ ਦਿਮਾਗ ਵਿੱਚ ਮੈਂ ਜਾਣਦੀ ਸੀ ਕਿ ਮੈਂ ਜਿੱਤ ਗਈ ਸੀ। ਇਥੋਂ ਤੱਕ ਕਿ ਜਦੋਂ ਉਹ ਮੈਨੂੰ ਡੋਪਿੰਗ ਲਈ ਲੈ ਗਏ, ਮੈਂ ਖੁਸ਼ ਸੀ। ਜਦੋਂ ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਅਤੇ ਮੇਰੇ ਕੋਚ (ਛੋਟੇ ਲਾਲ ਯਾਦਵ ਨੇ ਮੈਨੂੰ ਦੱਸਿਆ) ਮੈਨੂੰ ਅਹਿਸਾਸ ਹੋਇਆ ਕਿ ਮੈਂ ਹਾਰ ਗਈ ਹਾਂ।' 'ਮੈਰੀ ਕੌਮ ਨੇ ਕਿਹਾ,' 'ਮੈਂ ਇਸ ਮੁੱਕੇਬਾਜ਼ ਨੂੰ ਪਹਿਲਾਂ ਵੀ ਦੋ ਵਾਰ ਹਰਾਇਆ ਹੈ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਰੈਫਰੀ ਨੇ ਉਸਦਾ ਹੱਥ ਖੜਾ ਕੀਤਾ ਸੀ। ਮੈਂ ਸਹੁੰ ਖਾਂਦੀ ਹਾਂ ਕਿ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਹਾਰ ਗਈ ਹਾਂ, ਮੈਨੂੰ ਬਹੁਤ ਵਿਸ਼ਵਾਸ ਸੀ। ”
ਮੈਰੀਕਾਮ ਨੇ ਕਿਹਾ, “ਸਭ ਤੋਂ ਖਰਾਬ ਗੱਲ ਇਹ ਹੈ ਕਿ ਅਸੀਂ ਇਸ ਫੈਸਲੇ ਦੇ ਖਿਲਾਫ ਸਮੀਖਿਆ ਜਾਂ ਵਿਰੋਧ ਦਰਜ ਨਹੀਂ ਕਰ ਸਕਦੇ। ਇਮਾਨਦਾਰ ਹੋਣ ਲਈ, ਮੈਨੂੰ ਯਕੀਨ ਹੈ ਕਿ ਦੁਨੀਆ ਨੇ ਵੇਖਿਆ ਹੈ, ਉਨ੍ਹਾਂ ਨੇ ਜੋ ਕੁੱਝ ਕੀਤਾ, ਇਹ ਕੁੱਝ ਜਿਆਦਾ ਹੀ ਹੈ।'' ਉਨ੍ਹਾਂ ਕਿਹਾ, ''ਮੈਨੂੰ ਦੂਜੇ ਰਾਊਂਡ ਵਿੱਚ ਸਰਬਸੰਮਤੀ ਨਾਲ ਜਿੱਤਣਾ ਚਾਹੀਦਾ ਸੀ, ਤਾਂ ਇਹ 3-2 ਨਾਲ ਕਿਵੇਂ ਸੀ? ਇੱਕ ਮਿੰਟ ਜਾਂ ਇੱਕ ਸੈਕੰਡ ਅੰਦਰ ਇੱਕ ਐਥਲੀਟ ਦਾ ਸਭ ਕੁੱਝ ਚਲਾ ਜਾਂਦਾ ਹੈ। ਜੋ ਹੋਇਆ ਉਹ ਮੰਦਭਾਗਾ ਹੈ। ਮੈਂ ਜੱਜਾਂ ਦੇ ਫੈਸਲੇ ਤੋਂ ਨਿਰਾਸ਼ ਹਾਂ।''
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।