IND Vs AUS: ਮਯੰਕ ਮਾਰਕੰਡੇ ਦਾ ਡੇਬਯੁ, ਦਿਲਚਸਪ ਹੈ ਗੇਂਦਬਾਜ਼ ਤੋਂ ਸਪਿੰਨਰ ਬਣਨ ਦਾ ਸਫ਼ਰ


Updated: February 24, 2019, 7:53 PM IST
IND Vs AUS: ਮਯੰਕ ਮਾਰਕੰਡੇ ਦਾ ਡੇਬਯੁ, ਦਿਲਚਸਪ ਹੈ ਗੇਂਦਬਾਜ਼ ਤੋਂ ਸਪਿੰਨਰ ਬਣਨ ਦਾ ਸਫ਼ਰ

Updated: February 24, 2019, 7:53 PM IST
ਪੰਜਾਬ ਦੇ ਲੈੱਗ ਸਪਿੱਨਰ ਮਯੰਕ ਮਾਰਕੰਡੇ ਨੂੰ ਆਸਟ੍ਰੇਲੀਆ ਦੇ ਖਿਲਾਫ਼ ਵਿਸ਼ਾਖਾਪਟਨਮ 'ਚ ਹੋਣ ਵਾਲੇ ਪਹਿਲੇ ਟੀ-ਟਵੰਟੀ ਮੈਚ ਚ ਟੀਮ ਇੰਡੀਆ ਲਈ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ. ਉਹ ਟੀਮ ਇੰਡੀਆ ਦੇ ਲਈ ਟੀ-ਟਵੰਟੀ ਖੇਡਣ ਵਾਲੇ 79ਵੇਂ ਕ੍ਰਿਕਟਰ ਹੋਣਗੇ. ਇਸ ਤੋਂ ਪਹਿਲਾਂ ਪਿਛਲੇ ਸਾਲ ਕੁਨਾਲ ਪੰਡਿਆ ਨੇ ਵੈਸਟਇੰਡੀਜ਼ ਦੇ ਖਿਲਾਫ਼ ਕੋਲਕਾਤਾ ਚ ਡੈਬਿਊ ਕੀਤਾ ਸੀ. ਇਸ ਨੌਜਵਾਨ ਖਿਡਾਰੀ ਨੇ ਆਈਪੀਐੱਲ 2018 'ਚ ਮੁਬੰਈ ਇੰਡੀਅਨਜ਼ ਲਈ 14 ਮੈਚਾਂ 'ਚ 24.53 ਦਾ ਔਸਤ ਨਾਲ 15 ਵਿਕਟ ਲੈ ਕੇ ਸੁਰਖੀਆਂ ਹਾਸਿਲ ਕੀਤੀਆਂ ਸਨ.

ਜਦੋਂ ਕਿ ਆਸਟ੍ਰੇਲੀਆ ਨੇ ਪੀਟਰ ਹੈਂਡਸਕਾਮਬ ਨੂੰ ਟੀ-ਟਵੰਟੀ ਵਿੱਚ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ. ਉਸਨੇ ਹੁਣ ਤੱਕ 16 ਟੈਸਟ ਤੇ 14 ਵਨਡੇ ਖੇਡੇ ਹਨ.

ਤੁਹਾਨੂੰ ਦੱਸ ਦੇਈਏ ਕਿ ਮੁਬੰਈ ਇੰਡੀਅਨਸ ਨੇ ਮਯੰਕ ਨੂੰ ਸਿਰਫ਼ 20 ਲੱਖ ਰੁਪਏ ਵਿੱਚ ਖਰੀਦੀਆ ਸੀ. ਪਰ ਟੂਰਨਾਮੈਂਟ 'ਚ ਦਿੱਗਜ਼ ਬੱਲੇਬਾਜ਼ ਵੀ ਉਸਦੇ ਅੱਗੇ ਫੇਲ੍ਹ ਨਜ਼ਰ ਆਏ. ਆਈਪੀਐੱਲ ਦੇ ਆਪਣੇ ਪਹਿਲੇ ਮੈਚ' ਚ ਮਯੰਕ ਨੇ ਚੇਨਈ ਸੁਪਰ ਕਿੰਗਸ ਦੇ ਖਿਲਾਫ਼ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ. ਇਹ ਮੁਬੰਈ ਇੰਡੀਅਨਜ਼ ਲਈ ਪਹਿਲੇ ਮੈਚ 'ਚ ਕੀਤਾ ਦੂਜਾ ਸਰਵਉੱਚ ਪ੍ਰਦਰਸ਼ਨ ਸੀ. ਇਸ ਤੋਂ ਪਹਿਲਾਂ ਮੁਬੰਈ ਲਈ ਮਲਿੰਗਾ ਨੇ ਪਹਿਲੇ ਮੈਚ 'ਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ.
First published: February 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...