
ਮੀਰਾਬਾਈ ਚਾਨੂ ਮੁੜ ਮਿਲੀ ਆਪਣੇ ਪਰਿਵਾਰ ਨੂੰ, ਗੂਗਲ 'ਤੇ ਭਾਰਤੀ ਕਰ ਰਹੇ ਹਨ ਮੀਰਾ ਦੇ ਹੋਮ ਸਟੇਟ ਦੀ ਸਰਚ
ਦੇਸ਼ ਦੇ ਲਈ ਓਦੋਂ ਖੁਸ਼ੀ ਦਾ ਮੌਕਾ ਬਣ ਗਿਆ ਜਦੋਂ ਚਾਂਦੀ ਦਾ ਮੈਡਲ ਜਿੱਤਣ 'ਤੇ, ਵੇਟਲਿਫਟਰ ਮੀਰਾਬਾਈ ਚਾਨੂ (Mirabai Chanu) ਨੇ ਟੋਕੀਓ ਓਲੰਪਿਕ 2020 ਵਿੱਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ। ਇਸ ਸ਼ਾਨਦਾਰ ਪ੍ਰਾਪਤੀ ਤੋਂ ਇਲਾਵਾ ਵੀ ਇਹ 26 ਸਾਲਾ ਖਿਡਾਰਨ ਉਸ ਸਮੇਂ ਤੋਂ ਕਈ ਕਾਰਨਾਂ ਕਰਕੇ ਵਾਇਰਲ ਹੋਈ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਪੀਜ਼ਾ ਲਈ ਉਸਦਾ ਪਿਆਰ ਹੈ। ਐਨਡੀਟੀਵੀ ਨਾਲ ਇੱਕ ਇੰਟਰਵਿਊ ਵਿੱਚ, ਉਸਨੇ ਪੀਜ਼ਾ ਲਈ ਆਪਣੇ ਪਿਆਰ ਬਾਰੇ ਗੱਲਬਾਤ ਸਾਂਝਾ ਕੀਤੀ।
ਉਸਦੀ ਕਹਾਣੀ ਤੋਂ ਬਾਅਦ ਡੋਮਿਨੋਜ਼ ਇੰਡੀਆ (Domino's India) ਨੇ ਉਸ ਨੂੰ ਜ਼ਿੰਦਗੀ ਭਰ ਦੇ ਲਈ - ਮੁਫਤ ਪੀਜ਼ਾ ਦੀ ਪੇਸ਼ਕਸ਼ ਕਰਕੇ ਉਸਦੇ ਪੀਜ਼ਾ ਦੇ ਪਿਆਰ ਨੂੰ ਜਿਵੇਂ ਸੁਪਨੇ ਵਾਂਗ ਸੱਚ ਕਰ ਦਿੱਤਾ। ਅਤੇ ਫਿਰ ਉਨ੍ਹਾਂ ਨੇ ਪੀਜ਼ਾ ਡਿਲਿਵਰ ਵੀ ਕੀਤਾ। ਮੰਗਲਵਾਰ ਨੂੰ, ਚਾਨੂ ਨੇ ਆਪਣੇ ਅਤੇ ਉਸਦੇ ਪਰਿਵਾਰ ਦੀਆਂ ਫੋਟੋਆਂ ਘਰ ਵਿੱਚ ਪੀਜ਼ਾ ਦਾ ਅਨੰਦ ਲੈਂਦਿਆਂ ਹੋਇਆਂ ਸਾਂਝੀਆਂ ਕੀਤੀਆਂ।
ਟਵਿੱਟਰ 'ਤੇ ਆਪਣੀ ਤਾਜ਼ਾ ਪੋਸਟ ਵਿੱਚ, ਉਸਨੇ ਜ਼ਾਹਿਰ ਕੀਤਾ ਕਿ ਦੋ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਉਸਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ। ਉਸਦੀ ਪੋਸਟ ਵਿੱਚ ਲਿਖਿਆ ਹੈ ਕਿ “2 ਸਾਲਾਂ ਦੇ ਲੰਬੇ ਅਰਸੇ ਬਾਅਦ ਮੇਰੇ ਪਰਿਵਾਰ ਨੂੰ ਮਿਲਣ ਦੀ ਇਹ ਭਾਵਨਾ ਸ਼ਬਦਾਂ ਤੋਂ ਪਰੇ ਹੈ। ਮੇਰੇ ਵਿੱਚ ਵਿਸ਼ਵਾਸ ਦਿਖਾਉਣ ਅਤੇ ਮੇਰਾ ਸਮਰਥਨ ਕਰਨ ਲਈ ਮੈਂ ਤੁਹਾਡੇ ਵਿੱਚੋਂ ਹਰ ਇੱਕ ਦੀ ਧੰਨਵਾਦੀ ਹਾਂ। ਮੀਰਾਬਾਈ ਨੇ ਲਿਖਿਆ ਕਿ ਉਹ ਆਪਣੇ ਮਾਤਾ-ਪਿਤਾ ਦਾ ਉਨ੍ਹਾਂ ਸਾਰੇ ਬਲੀਦਾਨਾਂ ਲਈ ਧੰਨਵਾਦ ਕਰਦੀ ਹੈ ਜੋ ਉਹਨਾਂ ਨੇ ਉਸ ਲਈ ਇਸ ਪੱਧਰ 'ਤੇ ਪਹੁੰਚਣ ਲਈ ਕੀਤੇ ਹਨ।
ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਸ ਦੀਆਂ ਦੋ ਤਸਵੀਰਾਂ ਟਵੀਟ ਕੀਤੀਆਂ। ਹਾਲਾਂਕਿ, ਨੇਟਿਜਨਾਂ ਨੇ ਗੂਗਲ (Google) 'ਤੇ ਮੀਰਾ ਦੇ ਗ੍ਰਹਿ ਰਾਜ ਦਾ ਪਤਾ ਲਗਾਉਣ ਲਈ ਸਰਚ ਸ਼ੁਰੂ ਕਰ ਦਿੱਤੀ ਜਿੱਥੋਂ ਦੀ ਉਹ ਰਹਿਣ ਵਾਲੀ ਹੈ। ਇਸਨੇ ਗੂਗਲ ਦੇ ਰੁਝਾਨਾਂ (Trends) ਵਿੱਚ ਹੁਣ ਤੱਕ ਖੋਜੀਆਂ (Search) ਗਈਆਂ ਕੁਏਰੀਜ਼ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।