ਮਿਤਾਲੀ T-20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਭਾਰਤੀ, ਰੋਹਿਤ-ਵਿਰਾਟ ਨੂੰ ਛੱਡਿਆ ਪਿੱਛੇ


Updated: November 14, 2018, 5:28 PM IST
ਮਿਤਾਲੀ T-20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਭਾਰਤੀ, ਰੋਹਿਤ-ਵਿਰਾਟ ਨੂੰ ਛੱਡਿਆ ਪਿੱਛੇ
ਮਿਤਾਲੀ T-20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਭਾਰਤੀ

Updated: November 14, 2018, 5:28 PM IST
ਮਿਤਾਲੀ ਰਾਜ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਭਾਰਤੀ ਬਣ ਗਈ ਹੈ। ਮਿਤਾਲੀ ਨੇ ਵੈਸਟਇੰਡੀਜ਼ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਵ ਦੇ ਖਿਲਾਫ਼ ਮੈਚ ਵਿੱਚ 56 ਦੌੜਾਂ ਦੀ ਪਾਰੀ ਖੇਡੀ ਸੀ। ਇਸਦੇ ਨਾਲ ਹੀ ਉਨ੍ਹਾਂਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਦੇ ਹੁਣ 84 ਟੀ-20 ਵਿੱਚ 2232 ਦੌੜਾਂ ਹੋ ਗਈਆਂ ਹਨ। ਰੋਹਿਤ ਦੇ 87 ਟੀ-20 ਵਿੱਚ 2207 ਦੌੜਾਂ ਹਨ। ਮਿਤਾਲੀ ਦੇ ਦੌੜਾਂ ਬਣਾਉਣ ਦਾ ਔਸਤ ਵੀ ਰੋਹਿਤ ਤੋਂ ਜ਼ਿਆਦਾ ਹੈ। ਉਨ੍ਹਾਂ ਨੇ 37.20 ਦੀ ਔਸਤ ਨਾਲ ਬਣਾਏ ਹਨ। ਉੱਥੇ ਹੀ ਰੋਹਿਤ ਦਾ ਦੌੜਾਂ ਬਣਾਉਣ ਦਾ ਔਸਤ 33.43 ਦੌੜਾਂ ਹੈ। ਵਿਰਾਟ ਕੋਹਲੀ ਨੇ 62 ਮੈਚਾਂ ਵਿੱਚ 48.88 ਦੀ ਔਸਤ ਨਾਲ 2102 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਨਾਬਾਦ 90 ਦੌੜਾਂ ਹਨ।
First published: November 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ