ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਨੂੰ ਕਿਹਾ ਅਲਵਿਦਾ

Ashish Sharma | News18 Punjab
Updated: September 3, 2019, 3:45 PM IST
ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਨੂੰ ਕਿਹਾ ਅਲਵਿਦਾ
ਵਨਡੇ ਕ੍ਰਿਕਟ ਖੇਡਦੀ ਰਹੇਗੀ

  • Share this:
 

ਭਾਰਤੀ ਮਹਿਲਾ ਕ੍ਰਿਕਟ ਤੋਂ ਵੱਡੀ ਖਬਰ ਆਈ ਹੈ। ਟੀਮ ਇੰਡੀਆ ਦੀ ਚੋਟੀ ਦੀ ਮਹਿਲਾ ਕ੍ਰਿਕੇਟਰ ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਵਨਡੇ ਕ੍ਰਿਕਟ ਖੇਡਦੀ ਰਹੇਗੀ। ਬੀਸੀਸੀਆਈ (BCCI) ਨੇ ਮਿਤਾਲੀ ਰਾਜ ਦੇ ਇਸ ਐਲਾਨ ਦੀ ਪੁਸ਼ਟੀ ਕੀਤੀ ਹੈ। ਮਿਤਾਲੀ ਨੇ ਕਿਹਾ ਕਿ 2006 ਤੋਂ ਟੀ-20 ਮੈਚਾਂ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਹੁਣ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਰਹੀ ਹੈ। ਉਹਦਾ ਧਿਆਨ ਸਿਰਫ 2021 ਵਿਚ ਹੋਣ ਵਾਲੇ ਵਰਲਡ ਕੱਪ ਉਪਰ ਹੈ।Mithali Raj ਨੇ 32 ਟੀ-20 ਮੁਕਾਬਲਿਆਂ ਵਿਚ ਭਾਰਤ ਦੀ ਕਪਤਾਨੀ ਕੀਤੀ, ਇਨ੍ਹਾਂ ਵਿਚ ਤਿੰਨ ਵਰਲਡ ਕੱਪ 2012,2014 ਅਤੇ 2016 ਵੀ ਸ਼ਾਮਿਲ ਹੈ। ਮਿਤਾਲੀ ਨੇ ਅਪਣੇ ਕੈਰੀਅਰ ਵਿਚ 89 ਟੀ-20 ਮੁਕਾਬਲੇ ਖੇਡੇ, ਜਿਨ੍ਹਾਂ ਵਿਚ ਉਨ੍ਹਾਂ ਨੇ 2364 ਦੌੜਾਂ ਬਣਾਈਆਂ। ਮਿਤਾਲੀ ਨੇ 17 ਅਰਧਸ਼ਤਾ ਲਗਾਏ ਅਤੇ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 97 ਦੌੜਾਂ ਰਿਹਾ। ਮਿਤਾਲੀ ਰਾਜ ਨੇ ਆਪਣਾ ਆਖਰੀ ਟੀ-20 ਮੈਚ 9 ਮਾਰਚ 2019 ਨੂੰ ਇੰਗਲੈਂਡ ਖਿਲਾਫ ਖੇਡਿਆ ਸੀ। ਇਸ ਮੈਚ ਵਿਚ ਉਨ੍ਹਾਂ ਨੇ 32 ਗੇਂਦਾਂ ਵਿਚ 30 ਦੌੜਾਂ ਬਣਾਈਆਂ ਸਨ।

ਸਨਿਆਸ ਦਾ ਐਲਾਨ ਕਰਦਿਆਂ ਮਿਤਾਲੀ ਰਾਜ ਨੇ ਕਿਹਾ ਕਿ ਮੈਂ 2021 ਵਿਚ ਹੋਣ ਵਾਲੇ ਵਨਡੇ ਵਰਲਡ ਕੱਪ ਦੀ ਤਿਆਰੀ ਕਰਨਾ ਚਾਹੁੰਦੀ ਹਾਂ। ਦੇਸ਼ ਲਈ ਵਰਲਡ ਕੱਪ ਜਿੱਤਣਾ ਮੇਰਾ ਸੁਫਨਾ ਹੈ, ਜਿਸ ਲਈ ਮੈਂ ਆਪਣਾ ਸਭ ਤੋਂ ਵਧੀਆ ਯੋਗਦਾਨ ਦੇਣਾ ਚਾਹੁੰਦੀ ਹਾਂ। ਮੈਨੂੰ ਲਗਾਤਾਰ ਸਮਰਥਨ ਦੇਣ ਲਈ ਮੈਂ ਬੀਸੀਸੀਆਈ ਦਾ ਧੰਨਵਾਦ ਕਰਦੀ ਹਾਂ ਅਤੇ ਭਾਰਤੀ ਟੀ-20 ਟੀਮ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।
First published: September 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...