Home /News /sports /

ਸਬਜ਼ੀ ਵੇਚਣ ਵਾਲੇ ਦੀ ਧੀ ਨੇ ਕੀਤਾ ਕਮਾਲ, ਜੂਨੀਅਰ ਹਾਕੀ ਵਿਸ਼ਵ ਕੱਪ `ਚ ਚਮਕਾਇਆ ਨਾਂ

ਸਬਜ਼ੀ ਵੇਚਣ ਵਾਲੇ ਦੀ ਧੀ ਨੇ ਕੀਤਾ ਕਮਾਲ, ਜੂਨੀਅਰ ਹਾਕੀ ਵਿਸ਼ਵ ਕੱਪ `ਚ ਚਮਕਾਇਆ ਨਾਂ

Women Junior hockey World Cup: ਇਨ੍ਹੀਂ ਦਿਨੀਂ ਦੱਖਣੀ ਅਫਰੀਕਾ ਵਿੱਚ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾਈ। ਦੱਖਣੀ ਕੋਰੀਆ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ ਮੁਮਤਾਜ਼ ਖਾਨ ਨੇ ਸ਼ੁਰੂਆਤੀ ਗੋਲ ਕੀਤਾ। ਭਾਰਤੀ ਹਾਕੀ ਟੀਮ ਨੇ ਇਹ ਮੈਚ 3-0 ਨਾਲ ਜਿੱਤ ਲਿਆ।

ਹੋਰ ਪੜ੍ਹੋ ...
 • Share this:
  ਕਹਿੰਦੇ ਹਨ ਕਿ ਜੇ ਹੌਸਲੇ ਬੁਲੰਦ ਹੋਣ ਤੇ ਮੇਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਕਿਸਮਤ ਵੀ ਉਸ ਇਨਸਾਨ ਦਾ ਸਾਥ ਦਿੰਦੀ ਹੈ। ਇਹ ਸਾਬਤ ਕਰ ਵਿਖਾਇਆ ਹੈ ਲਖਨਊ ਦੀ ਮੁਮਤਾਜ਼ ਖ਼ਾਨ ਨੇ। ਜੋ ਕਿ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ। ਉਸ ਨੇ ਆਪਣੀ ਕਮਾਲ ਦੀ ਗੇਮ ਨਾਲ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

  ਮੁਮਤਾਜ਼ ਖ਼ਾਨ ਬਾਰੇ ਗੱਲ ਕਰੀਏ ਤਾਂ ਉਹ ਕੋਈ ਮਜ਼ਬੂਤ ਬੈਕਗ੍ਰਾਊਂਡ ਨਾਲ ਤਾਲੁਕ ਨਹੀਂ ਰੱਖਦੀ। ਉਸ ਦੀ ਮਾਂ ਕੈਸਰ ਲਖਨਊ ਦੀ ਇੱਕ ਗਲੀ `ਚ ਸਬਜ਼ੀ ਦਾ ਠੇਲਾ ਲਗਾਉਂਦੀ ਹੈ। ਗ਼ਰੀਬੀ ਦੇ ਬਾਵਜੂਦ ਮੁਮਤਾਜ਼ ਦੇ ਹੌਸਲੇ ਬੁਲੰਦ ਰਹੇ। ਉਸ ਨੇ ਸਾਬਤ ਕਰ ਦਿਤਾ ਕਿ ਸਫ਼ਲ ਹੋਣ ਦੀ ਚਾਹ ਰੱਖਣ ਵਾਲੇ ਲੋਕ ਸਹੂਲਤਾਂ ਤੇ ਸਰੋਤਾਂ ਦੀ ਕਮੀ ਦੀ ਪਰਵਾਹ ਨਹੀਂ ਕਰਦੇ। ਉਹ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਦੇ ਹਨ।

  ਦੱਖਣੀ ਅਫਰੀਕਾ ਦੇ ਪੋਚੇਫਸਟਰੂਮ 'ਚ ਖੇਡੇ ਜਾਣ ਵਾਲੇ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ 'ਚ ਮੁਮਤਾਜ਼ ਖਾਨ ਨੇ ਖੇਡ ਦੇ 11ਵੇਂ ਮਿੰਟ 'ਚ ਗੋਲ ਕਰਕੇ ਦੱਖਣੀ ਕੋਰੀਆ ਨੂੰ ਕਰਾਰੀ ਮਾਤ ਦਿਤੀ।

  ਮੁਜਤਾਜ਼ ਦੇ ਇਸ ਗੋਲ ਨੇ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਇਸ ਮੈਚ ਵਿੱਚ ਭਾਰਤ ਨੇ ਕੋਰੀਆ ਨੂੰ 3-0 ਨਾਲ ਹਰਾਇਆ। ਭਾਰਤੀ ਮਹਿਲਾ ਹਾਕੀ ਟੀਮ ਇਸ ਮੁਕਾਬਲੇ ਵਿੱਚ ਦੂਜੀ ਵਾਰ ਸੈਮੀਫਾਈਨਲ ਵਿੱਚ ਪਹੁੰਚੀ ਹੈ।

  ਹਾਲਾਂਕਿ ਸਬਜ਼ੀ ਦਾ ਠੇਲਾ ਲਾਉਣ ਵਾਲੀ ਕੈਸਰ ਨੇ ਆਪਣੀ ਬੇਟੀ ਮੁਮਤਾਜ਼ ਦਾ ਇਹ ਕਮਾਲ ਦਾ ਗੇਮ ਨਹੀਂ ਦੇਖਿਆ। ਮੁਮਤਾਜ਼ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ।ਮੁਮਤਾਜ਼ ਦੀ ਮਾਂ ਕੈਸਰ ਜਹਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਅਜਿਹੇ ਹੋਰ ਵੀ ਕਈ ਮੌਕੇ ਆਉਣਗੇ ਜਦੋਂ ਉਹ ਆਪਣੀ ਧੀ ਨੂੰ ਗੋਲ ਕਰਦੇ ਹੋਏ ਜ਼ਰੂਰ ਦੇਖ ਸਕੇਗੀ।

  ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕੈਸਰ ਜਹਾਂ ਨੇ ਕਿਹਾ, ''ਮੇਰੇ ਲਈ ਇਹ ਕਾਫੀ ਵਿਅਸਤ ਸਮਾਂ ਸੀ। ਮੈਂ ਆਪਣੀ ਧੀ ਨੂੰ ਗੋਲ ਕਰਦੇ ਦੇਖਣਾ ਪਸੰਦ ਕਰਾਂਗੀ।। ਪਰ ਮੈਨੂੰ ਰੋਜ਼ੀ ਰੋਟੀ ਵੀ ਕਮਾਉਣੀ ਪੈਂਦੀ ਹੈ। ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਅਜਿਹੇ ਹੋਰ ਵੀ ਕਈ ਮੌਕੇ ਹੋਣਗੇ ਜਦੋਂ ਮੈਂ ਆਪਣੀ ਧੀ ਨੂੰ ਗੋਲ ਕਰਦੇ ਹੋਏ ਦੇਖਾਂਗੀ।"

  ਦੂਜੇ ਪਾਸੇ ਮਾਂ ਦਾ ਭਰੋਸਾ ਗਲਤ ਨਹੀਂ ਹੈ। ਕਿਉਂਕਿ ਜੂਨੀਅਰ ਪੱਧਰ ਤੋਂ ਅੱਗੇ ਦਾ ਸਫ਼ਰ ਔਖਾ ਹੈ। ਪਰ ਮੁਮਤਾਜ਼ ਦੀ ਗਤੀ, ਯੋਗਤਾ ਅਤੇ ਪ੍ਰਤਿਭਾ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸੀਨੀਅਰ ਪੱਧਰ 'ਤੇ ਟੀਮ ਦੀ ਨੁਮਾਇੰਦਗੀ ਕਰੇਗੀ। ਭਾਰਤ ਨੇ ਜੂਨੀਅਰ ਹਾਕੀ ਵਿਸ਼ਵ ਕੱਪ 'ਚ ਹੁਣ ਤੱਕ ਚਾਰ 'ਚੋਂ ਚਾਰ ਮੈਚ ਜਿੱਤੇ ਹਨ, ਜਿਸ 'ਚ ਮੁਮਤਾਜ਼ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ।

  ਸਭ ਤੋਂ ਵੱਧ ਗੋਲ ਕਰਨ ਵਾਲੀ ਤੀਜਾ ਖਿਡਾਰੀ
  ਮੁਮਤਾਜ਼ ਖਾਨ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਹੁਣ ਤੱਕ 6 ਗੋਲ ਕਰ ਚੁੱਕੀ ਹੈ। ਉਹ ਇਸ ਮੁਕਾਬਲੇ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੀ ਤੀਜੀ ਖਿਡਾਰਨ ਹੈ। ਉਸਨੇ ਵੇਲਜ਼ ਦੇ ਖਿਲਾਫ ਭਾਰਤ ਦੇ ਸ਼ੁਰੂਆਤੀ ਮੈਚ ਵਿੱਚ ਗੋਲ ਕੀਤਾ ਸੀ। ਇਸ ਤੋਂ ਬਾਅਦ ਉਹ ਜਰਮਨੀ ਖਿਲਾਫ ਗੋਲ ਕਰਨ 'ਚ ਸਫਲ ਰਹੀ। ਇਸ ਦੇ ਨਾਲ ਹੀ ਉਸ ਨੇ ਮਲੇਸ਼ੀਆ ਦੇ ਖਿਲਾਫ ਸਨਸਨੀਖੇਜ਼ ਹੈਟ੍ਰਿਕ ਲਗਾਈ।

  ਤਾਅਨੇ ਮਾਰਦੇ ਸਨ ਲੋਕ
  8 ਅਪ੍ਰੈਲ ਨੂੰ ਦੱਖਣੀ ਕੋਰੀਆ ਦੇ ਖਿਲਾਫ ਖੇਡੇ ਗਏ ਮੈਚ 'ਚ ਮੁਮਤਾਜ਼ ਨੇ ਆਪਣੇ ਪਹਿਲੇ ਗੋਲ ਨਾਲ ਭਾਰਤ ਨੂੰ ਬੜ੍ਹਤ ਦਿਵਾਈ ਸੀ। ਇਸ ਲਈ ਉਸ ਸਮੇਂ ਲਖਨਊ 'ਚ ਉਸ ਦੀਆਂ ਭੈਣਾਂ ਮੋਬਾਈਲ 'ਤੇ ਮੈਚ ਦੇਖ ਰਹੀਆਂ ਸਨ। ਜਦੋਂ ਪਿਤਾ ਹਾਫਿਜ਼ ਮਸਜਿਦ ਵਿੱਚ ਸਨ। ਮੁਮਤਾਜ਼ ਦੀ ਭੈਣ ਫਰਾਹ ਦਾ ਕਹਿਣਾ ਹੈ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਅਸੀਂ ਅੱਜ ਕਿਵੇਂ ਮਹਿਸੂਸ ਕਰ ਰਹੇ ਹਾਂ। ਕੁਝ ਲੋਕਾਂ ਨੇ ਮੇਰੇ ਮਾਤਾ-ਪਿਤਾ ਨੂੰ ਤਾਅਨੇ ਮਾਰੇ ਸਨ ਕਿਉਂਕਿ ਉਨ੍ਹਾਂ ਨੇ ਲੜਕੀ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਸੀ। ਮਾਂ ਕੈਸਰ ਜਹਾਂ ਨੇ ਕਿਹਾ, ਅਸੀਂ ਹਮੇਸ਼ਾ ਲੋਕਾਂ ਦੀਆਂ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਪਰ ਅੱਜ ਲੱਗਦਾ ਹੈ ਕਿ ਮੁਮਤਾਜ਼ ਨੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ।
  Published by:Amelia Punjabi
  First published:

  Tags: Hockey, Indian Hockey Team

  ਅਗਲੀ ਖਬਰ