ਇਕ ਸਾਲ ਤੋਂ ਕ੍ਰਿਕਟ ਤੋਂ ਦੂਰ ਚਲ ਰਹੇ ਭਾਰਤ ਦੇ ਮਹਾਨ ਵਿਕਟਕੀਪਰ ਬੱਲੇਬਾਜ਼ ਐਮ ਐਸ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਇਸ ਦੀ ਘੋਸ਼ਣਾ ਇੰਸਟਾਗ੍ਰਾਮ 'ਤੇ ਫੌਜ ਦੇ ਅੰਦਾਜ਼ ਵਿਚ ਇਕ ਵੀਡੀਓ ਸਾਂਝਾ ਕਰਕੇ ਕੀਤੀ। ਧੋਨੀ ਨੇ ਆਪਣੀ ਪੂਰੀ ਯਾਤਰਾ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਸ਼ਾਮ 7.29 ਵਜੇ ਤੋਂ ਸੇਵਾਮੁਕਤ ਮੰਨਿਆ ਜਾਣਾ ਚਾਹੀਦਾ ਹੈ। ਧੋਨੀ ਸ਼ੁੱਕਰਵਾਰ ਨੂੰ ਆਈਪੀਐਲ ਚੇਨਈ ਪਹੁੰਚੇ ਸਨ ਅਤੇ ਉਹ ਸ਼ਨੀਵਾਰ ਨੂੰ ਜਿਮ ਵਿੱਚ ਵੀ ਦਿਖਾਈ ਦਿੱਤੇ ਸਨ।
View this post on Instagram
Thanks a lot for ur love and support throughout.from 1929 hrs consider me as Retired
ਪਿਛਲੇ ਸਾਲ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਤੋਂ ਸੈਮੀਫਾਈਨਲ ਵਿਚ ਮਿਲੀ ਹਾਰ ਤੋਂ ਬਾਅਦ ਧੋਨੀ ਕ੍ਰਿਕਟ ਤੋਂ ਦੂਰ ਸੀ। ਇਸ ਸਮੇਂ ਦੌਰਾਨ ਉਹ ਘਰੇਲੂ ਮੈਚ ਵੀ ਨਹੀਂ ਖੇਡੇ ਅਤੇ ਫੌਜ ਦੇ ਕੈਂਪ ਵਿਚ ਟਰੇਨਿੰਗ ਲੈਣ ਚਲੇ ਗਏ ਸੀ। ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਟੀ -20 ਵਰਲਡ ਕੱਪ ਵਿਚ ਦਿਖਾਈ ਦੇਵੇਗਾ, ਪਰ ਕੋਰੋਨਾ ਵਾਇਰਸ ਕਾਰਨ ਆਸਟਰੇਲੀਆ ਵਿਚ ਹੋਣ ਵਾਲਾ ਆਈਪੀਐਲ ਮੁਲਤਵੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੇ ਭਵਿੱਖ ਬਾਰੇ ਅਟਕਲਾਂ ਹੋਰ ਤੇਜ਼ ਹੋਣ ਲੱਗੀਆਂ।
ਆਈ ਪੀ ਐਲ ਖੇਡਣਗੇ
ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ, ਪਰ ਉਹ ਆਈਪੀਐਲ ਖੇਡਣਾ ਜਾਰੀ ਰਖਣਗੇ। ਕੁਝ ਦਿਨ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਸੀਈਓ ਨੇ ਕਿਹਾ ਸੀ ਕਿ ਧੋਨੀ ਆਈਪੀਐਲ 2020 ਅਤੇ 2021 ਆਈਪੀਐਲ ਖੇਡਦੇ ਰਹਿਣਗੇ ਅਤੇ ਜਿੱਥੋਂ ਤੱਕ 2022 ਵੀ ਵਿਚ ਨਜ਼ਰ ਆਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricketer, Dhoni, MS Dhoni, Retirement