Home /News /sports /

MS Dhoni ਦੇ ਨਵੇਂ ਅਵਤਾਰ ਨੇ ਜਿੱਤਿਆ ਦਿਲ, ਰੋਹਿਤ ਸ਼ਰਮਾ 'ਤੇ ਫੈਨਜ਼ ਨੇ ਬਣਾਏ ਮਜ਼ੇਦਾਰ ਮੀਮਜ਼

MS Dhoni ਦੇ ਨਵੇਂ ਅਵਤਾਰ ਨੇ ਜਿੱਤਿਆ ਦਿਲ, ਰੋਹਿਤ ਸ਼ਰਮਾ 'ਤੇ ਫੈਨਜ਼ ਨੇ ਬਣਾਏ ਮਜ਼ੇਦਾਰ ਮੀਮਜ਼

MS Dhoni ਦੇ ਨਵੇਂ ਅਵਤਾਰ ਨੇ ਜਿੱਤਿਆ ਦਿਲ, ਰੋਹਿਤ ਸ਼ਰਮਾ 'ਤੇ ਫੈਨਜ਼ ਨੇ ਬਣਾਏ ਮਜ਼ੇਦਾਰ ਮੀਮਜ਼

MS Dhoni ਦੇ ਨਵੇਂ ਅਵਤਾਰ ਨੇ ਜਿੱਤਿਆ ਦਿਲ, ਰੋਹਿਤ ਸ਼ਰਮਾ 'ਤੇ ਫੈਨਜ਼ ਨੇ ਬਣਾਏ ਮਜ਼ੇਦਾਰ ਮੀਮਜ਼

ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ(MS Dhoni) ਕ੍ਰਿਕਟ ਤੋਂ ਬਾਅਦ ਧੋਨੀ ਟੈਨਿਸ 'ਚ ਵੀ ਆਪਣਾ ਦਮ ਦਿਖਾ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਝਾਰਖੰਡ ਰਾਜ ਕ੍ਰਿਕਟ ਸੰਘ (JCA) ਦੁਆਰਾ ਆਯੋਜਿਤ ਇੱਕ ਪੁਰਸ਼ ਟੂਰਨਾਮੈਂਟ, ਡਬਲਜ਼ ਈਵੈਂਟ ਜਿੱਤਿਆ ਸੀ। ਇਸ ਦੌਰਾਨ ਉਨ੍ਹਾਂ ਦੇ ਸਾਥੀ ਸਥਾਨਕ ਟੈਨਿਸ ਖਿਡਾਰੀ ਸੁਮਿਤ ਮਿਜਾਜ ਵੀ ਮੌਜੂਦ ਸਨ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ(MS Dhoni) ਕ੍ਰਿਕਟ ਤੋਂ ਬਾਅਦ ਧੋਨੀ ਟੈਨਿਸ 'ਚ ਵੀ ਆਪਣਾ ਦਮ ਦਿਖਾ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਝਾਰਖੰਡ ਰਾਜ ਕ੍ਰਿਕਟ ਸੰਘ (JCA) ਦੁਆਰਾ ਆਯੋਜਿਤ ਇੱਕ ਪੁਰਸ਼ ਟੂਰਨਾਮੈਂਟ, ਡਬਲਜ਼ ਈਵੈਂਟ ਜਿੱਤਿਆ ਸੀ। ਇਸ ਦੌਰਾਨ ਉਨ੍ਹਾਂ ਦੇ ਸਾਥੀ ਸਥਾਨਕ ਟੈਨਿਸ ਖਿਡਾਰੀ ਸੁਮਿਤ ਮਿਜਾਜ ਵੀ ਮੌਜੂਦ ਸਨ। ਇਸ ਦੌਰਾਨ ਧੋਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ 'ਚ ਧੋਨੀ ਦੀ ਬਿਹਤਰੀਨ ਫਿਟਨੈੱਸ ਦੇਖੀ ਜਾ ਸਕਦੀ ਹੈ।

ਧੋਨੀ ਦੀ ਫਿਟਨੈੱਸ ਨੂੰ ਦੇਖ ਕੇ ਪ੍ਰਸ਼ੰਸਕ ਟੀਮ ਇੰਡੀਆ 'ਚ ਮੌਜੂਦ ਕੁਝ ਖਿਡਾਰੀਆਂ ਦਾ ਮਜ਼ਾਕ ਉਡਾ ਰਹੇ ਹਨ। ਕ੍ਰਿਕਟ ਤੋਂ ਇਲਾਵਾ ਮਾਹੀ ਨੂੰ ਫੁੱਟਬਾਲ, ਬੈਡਮਿੰਟਨ ਅਤੇ ਟੈਨਿਸ 'ਚ ਦਿਲਚਸਪੀ ਹੈ। ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਲੈ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਧੋਨੀ ਨੂੰ ਸਪੋਰਟਸ ਟੈਂਕ ਟੀ-ਸ਼ਰਟ 'ਚ ਦੇਖਿਆ ਜਾ ਸਕਦਾ ਹੈ। ਜਿਸ 'ਚ ਉਨ੍ਹਾਂ ਦੀ ਫਿਟਨੈੱਸ ਨੂੰ ਸਾਫ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਨੂੰ ਲੈ ਕੇ ਕਈ ਮੀਮਜ਼ ਪੋਸਟ ਕਰ ਰਹੇ ਹਨ।

ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਕਾਫੀ ਆਲੋਚਨਾ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਫਿਟਨੈੱਸ 'ਤੇ ਵੀ ਸਵਾਲ ਉਠਾਏ ਗਏ। ਇਸ ਦੌਰਾਨ ਧੋਨੀ ਦੀਆਂ ਤਸਵੀਰਾਂ ਦੇਖ ਕੇ ਇਕ ਫੈਨ ਨੇ ਮਜ਼ਾਕੀਆ ਮੀਮ ਪੋਸਟ ਕਰਕੇ ਹਿਟਮੈਨ ਦਾ ਮਜ਼ਾਕ ਉਡਾਇਆ ਹੈ। ਉਸ ਪੋਸਟ 'ਚ ਵਿਰਾਟ ਕੋਹਲੀ ਰੋਹਿਤ ਸ਼ਰਮਾ ਨੂੰ ਧੋਨੀ ਦੀ ਫਿਟਨੈੱਸ ਦਿਖਾ ਰਹੇ ਹਨ। ਪੋਸਟ ਵਿੱਚ ਇਹ ਵੀ ਲਿਖਿਆ ਕਿ ਉਹ ਰਿਟਾਇਰ ਹੋ ਗਿਆ ਹੈ।

ms Dhoni

ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ 'ਚ ਮਾਹੀ ਇਕ ਵਾਰ ਫਿਰ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਟੂਰਨਾਮੈਂਟ ਲਈ ਸਾਰੀਆਂ ਟੀਮਾਂ ਨੇ ਤਿਆਰੀ ਕਰ ਲਈ ਹੈ। ਇਨ੍ਹਾਂ 'ਚੋਂ ਇਕ ਨਾਂ ਚੇਨਈ ਸੁਪਰ ਕਿੰਗਜ਼ ਦਾ ਵੀ ਹੈ। CSK ਨੇ 15 ਨਵੰਬਰ ਨੂੰ ਆਪਣੇ ਰਿਲੀਜ ਹੋਏ ਖਿਡਾਰੀਆਂ ਦਾ ਐਲਾਨ ਕੀਤਾ ਹੈ। ਇਸ ਸੂਚੀ 'ਚ ਡਵੇਨ ਬ੍ਰਾਵੋ, ਰੌਬਿਨ ਉਥੱਪਾ ਅਤੇ ਕ੍ਰਿਸ ਜਾਰਡਨ ਵਰਗੇ ਖਿਡਾਰੀ ਸ਼ਾਮਲ ਹਨ।

Published by:Drishti Gupta
First published:

Tags: Cricket, Cricket News, MS Dhoni, Rohit sharma, Sports, Virat Kohli