ਸਹਿਵਾਗ ਨੇ ਵਿਰਾਟ ਕੋਹਲੀ ‘ਤੇ ਕੱਢਿਆ ਗੁੱਸਾ, ਕਿਹਾ- ਖਿਡਾਰੀਆਂ ‘ਤੇ ਭਰੋਸਾ ਨਹੀਂ ਕਰਦੇ

News18 Punjabi | News18 Punjab
Updated: January 21, 2020, 3:07 PM IST
share image
ਸਹਿਵਾਗ ਨੇ ਵਿਰਾਟ ਕੋਹਲੀ ‘ਤੇ ਕੱਢਿਆ ਗੁੱਸਾ, ਕਿਹਾ- ਖਿਡਾਰੀਆਂ ‘ਤੇ ਭਰੋਸਾ ਨਹੀਂ ਕਰਦੇ
ਸਹਿਵਾਗ ਨੇ ਵਿਰਾਟ ਕੋਹਲੀ ‘ਤੇ ਕੱਢਿਆ ਗੁੱਸਾ, ਕਿਹਾ- ਖਿਡਾਰੀਆਂ ‘ਤੇ ਭਰੋਸਾ ਨਹੀਂ ਕਰਦੇ

ਸਹਿਵਾਗ ਨੇ ਕਿਹਾ, ਜੇਕਰ ਲੋਕੇਸ਼ ਰਾਹੁਲ ਪੰਜਵੇਂ ਨੰਬਰ ਤੇ ਬੱਲੇਬਾਜੀ ਕਰਦੇ ਹੋਏ ਚਾਰ ਬਾਰ ਅਸਫਲ ਹੋ ਜਾਂਦੇ ਹਨ ਤਾਂ ਮੌਜੂਦਾ ਭਾਰਤੀ ਟੀਮ ਪ੍ਰਬੰਧਨ (Indian Team Management) ਉਨ੍ਹਾਂ ਦੀ ਪੋਜੀਸ਼ਨ ਬਦਲਣ ਦੀ ਕੋਸ਼ਿਸ਼ ਕਰੇਗਾ, ਹਾਲਾਂਕਿ ਐਮਐਸ ਧੋਨੀ ਦੇ ਨਾਲ ਅਜਿਹਾ ਨਹੀਂ ਹੁੰਦਾ ਸੀ।

  • Share this:
  • Facebook share img
  • Twitter share img
  • Linkedin share img
-ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ (Virender Sehwag) ਭਾਰਤੀ ਕਪਤਾਨ ਵਿਰਾਟ ਕੋਹਲੀ ਉੱਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਸਹਿਵਾਗ ਨੂੰ ਲੱਗਦਾ ਹੈ ਕਿ ਜੇਕਰ ਕੇਐਲ ਰਾਹੁਲ (Lokesh Rahul) ਟੀ20 ‘ਚ ਪੰਜਵੇਂ ਨੰਬਰ ਤੇ ਕੁਝ ਬਾਰ ਅਸਫਲ ਹੋ ਜਾਂਦੇ ਹਨ ਤਾਂ ਭਾਰਤੀ ਟੀਮ ਪ੍ਰਬੰਧਨ ਉਨ੍ਹਾਂ ਨੂੰ ਇਸ ਸਥਾਨ ਤੇ ਬਰਕਰਾਰ ਨਹੀਂ ਰੱਖੇਗਾ, ਜਦਕਿ ਮਹਿੰਦਰ ਸਿੰਘ ਧੋਨੀ (Mahendra Singh Dhoni) ਦੀ ਵਾਰੀ ਹਰ ਕਿਸੇ ਨੂੰ ਪੂਰੇ ਮੌਕੇ ਦਿੱਤੇ ਜਾਂਦੇ ਸੀ। ਸਹਿਵਾਗ ਨੇ ‘ਕ੍ਰਿਕਬਜ਼’ ਨੂੰ ਕਿਹਾ, ਜੇਕਰ ਲੋਕੇਸ਼ ਰਾਹੁਲ ਪੰਜਵੇਂ ਨੰਬਰ ਤੇ ਬੱਲੇਬਾਜੀ ਕਰਦੇ ਹੋਏ ਚਾਰ ਬਾਰ ਅਸਫਲ ਹੋ ਜਾਂਦੇ ਹਨ ਤਾਂ ਮੌਜੂਦਾ ਭਾਰਤੀ ਟੀਮ ਪ੍ਰਬੰਧਨ (Indian Team Management) ਉਨ੍ਹਾਂ ਦੀ ਪੋਜੀਸ਼ਨ ਬਦਲਣ ਦੀ ਕੋਸ਼ਿਸ਼ ਕਰੇਗਾ, ਹਾਲਾਂਕਿ ਐਮਐਸ ਧੋਨੀ ਦੇ ਨਾਲ ਅਜਿਹਾ ਨਹੀਂ ਹੁੰਦਾ ਸੀ। ਉਹ ਜਾਣਦੇ ਸੀ ਖਿਡਾਰੀਆਂ ਦਾ ਅਹਿਜੇ ਹਾਲਾਤਾਂ ‘ਚ ਸਮਰਥਨ ਕਰਨਾ ਕਿੰਨਾ ਕੂ ਜ਼ਰੂਰੀ ਹੁੰਦਾ ਹੈ, ਕਿਉਂਕਿ ਉਹ ਖੁਦ ਇਸ ਮੁਸ਼ਕਿਲ ਦੌਰ ਤੋਂ ਗੁਜਰੇ ਸੀ।ਸਹਿਵਾਗ ਤੋਂ ਪੁੱਛਿਆ ਗਿਆ ਕਿ ਹੁਣ ਟੀਮ ‘ਚ ਖਿਡਾਰੀਆਂ ਨੂੰ ਲੈ ਕੇ ਸਬਰ ਘੱਟ ਹੋ ਗਿਆ ਹੈ, ਤਾਂ ਇਸ ਤੇ ਸਹਿਵਾਗ ਨੇ ਕਿਹਾ, ਜਿਸ ਸਮੇਂ ਐਮਐਸ ਧੋਨੀ ਕਪਤਾਨ ਹੁੰਦੇ ਸੀ ਤਾਂ ਬੱਲੇਬਾਜੀ ਇਕਾਈ’ ਚ ਹਰ ਖਿਡਾਰੀ ਦੇ ਸਥਾਨ ਨੂੰ ਲੈ ਕੇ ਸਪਸ਼ਟਤਾ ਰਹਿੰਦੀ ਸੀ। ਉਨ੍ਹਾਂ ਨੂੰ ਹੁਨਰ ਦੀ ਪਹਿਚਾਣ ਸੀ ਅਤੇ ਧੋਨੀ ਨੇ ਉਨ੍ਹਾਂ ਖਿਡਾਰੀਆਂ ਨੂੰ ਪਹਿਚਾਣਿਆ ਜੋ ਭਾਰਤੀ ਕ੍ਰਿਕਟ ਨੂੰ ਅੱਗੇ ਲੈ ਕੇ ਗਏ। ਜੇਕਰ ਕੇਐਲ ਰਾਹੁਲ 5ਵੇਂ ਨੰਬਰ ਤੇ ਲਗਾਤਾਰ 4 ਪਾਰੀਆਂ ‘ਚ ਨਹੀਂ ਚੱਲਦੇ ਹਨ ਤਾਂ ਵਿਰਾਟ ਕੋਹਲੀ ਉਨ੍ਹਾਂ ਨੂੰ ਬਦਲਦੇ ਹੋਏ ਵਿਖਾਈ ਦੇਣਗੇ। ਇੰਜ ਐਮਐਸ ਧੋਨੀ ਦੇ ਸਮੇਂ ਨਹੀਂ ਹੁੰਦਾ ਸੀ।
ਧੋਨੀ ਦੀ ਮਦਦ ਨਾਲ ਰੋਹਿਤ ਨੂੰ ਮਿਲਿਆ ਲਾਭਸਹਿਵਾਗ ਨੇ ਰੋਹਿਤ ਸ਼ਰਮਾ ਦੀ ਸਫਲਤਾ ਦਾ ਕਾਰਨ ਮਹਿੰਦਰ ਸਿੰਘ ਧੋਨੀ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਰੋਹਿਤ ਪਹਿਲਾਂ ਮਿਡੀਲ ਆਡਰ ‘ਚ ਬੱਲੇਬਾਜੀ ਕਰਦੇ ਸੀ, ਇੱਥੇ ਖੇਡਣਾ ਮੁਸ਼ਕਿਲ ਹੁੰਦਾ ਹੈ। ਪਤਾ ਨਹੀਂ ਕਦੋਂ ਬੱਲੇਬਾਜੀ ਆਵੇਗੀ ਅਤੇ ਕਿੰਨੇ ਓਵਰ ਖੇਡਣ ਨੂੰ ਮਿਲਣਗੇ, ਪਰ ਓਪਨਿੰਗ ਕਰਨ ਤੇ ਚੌਕੇ-ਛੱਕੇ ਲਗਾਉਣ ਦੀ ਯੋਗਤਾ ਵੱਧ ਜਾਂਦੀ ਹੈ। ਇਸ ਤਰਾਂ ਰੋਹਿਤ ਨੂੰ ਉੱਪਰ ਆਉਣ ਦਾ ਲਾਭ ਮਿਲਿਆ।

 
First published: January 21, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading