ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਸਿਰਫ ਭਾਰਤ 'ਚ ਸਗੋਂ ਪੂਰੀ ਦੁਨੀਆ 'ਚ ਮਸ਼ਹੂਰ ਹਨ। ਅਜਿਹਾ ਹੀ ਕੁਝ ਕਤਰ 'ਚ ਚੱਲ ਰਹੇ ਫੀਫਾ ਵਿਸ਼ਵ ਕੱਪ ਦੌਰਾਨ ਦੇਖਣ ਨੂੰ ਮਿਲਿਆ। ਬ੍ਰਾਜ਼ੀਲ ਅਤੇ ਸਰਬੀਆ ਵਿਚਾਲੇ ਚੱਲ ਰਹੇ ਫੁੱਟਬਾਲ ਮੈਚ 'ਚ ਜਦੋਂ ਇਕ ਫੈਨ ਪੀਲੀ ਜਰਸੀ ਪਾ ਕੇ ਸਟੇਡੀਅਮ ਪਹੁੰਚਿਆ।
ਚੇਨਈ ਸੁਪਰ ਕਿੰਗਜ਼ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਫੋਟੋ ਪੋਸਟ ਕੀਤੀ ਹੈ। ਜਿਸ 'ਚ ਪੀਲੀ ਜਰਸੀ ਪਹਿਨਾ ਇਕ ਫੈਨ ਫੁੱਟਬਾਲ ਮੈਚ ਦੇਖਦਾ ਨਜ਼ਰ ਆ ਰਿਹਾ ਹੈ। ਟਵਿਟਰ 'ਤੇ ਇਸ ਪਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਫ੍ਰੈਂਚਾਇਜ਼ੀ ਨੇ ਲਿਖਿਆ, 'ਅਸੀਂ ਜਿੱਥੇ ਵੀ ਜਾਂਦੇ ਹਾਂ, ਹਰ ਪਾਸੇ ਯੇਲੋ-ਯੇਲੋ ਹੁੰਦਾ ਹੈ।' ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Everywhere we go, there’s always Yellove! 💛 https://t.co/xMRix13Ea1
— Chennai Super Kings (@ChennaiIPL) November 25, 2022
ਇੰਨਾ ਹੀ ਨਹੀਂ ਇਸ ਦੌਰਾਨ ਪ੍ਰਸ਼ੰਸਕ ਦੇ ਹੱਥ 'ਚ ਇਕ ਪੋਸਟਰ ਵੀ ਦੇਖਿਆ ਗਿਆ। ਜਿਸ 'ਤੇ ਲਿਖਿਆ ਸੀ, 'ਹਮੇਸ਼ਾ ਥਲਾ ਧੋਨੀ।'
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵਿਰਾਟ ਕੋਹਲੀ ਨੇ ਬੋਤਲ 'ਤੇ ਛਪੀ ਧੋਨੀ ਦੀ ਤਸਵੀਰ ਦੀ ਫੋਟੋ ਸ਼ੇਅਰ ਕੀਤੀ ਸੀ। ਜਿਸ 'ਤੇ ਉਸ ਨੇ ਲਿਖਿਆ ਸੀ। 'ਉਹ ਹਰ ਥਾਂ 'ਤੇ ਹਨ, ਪਾਣੀ ਦੀ ਬੋਤਲ 'ਤੇ ਵੀ।' ਧੋਨੀ ਨੇ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਉਹ IPL 2023 'ਚ ਨਜ਼ਰ ਆਉਣਗੇ। ਟੀ-20 ਵਿਸ਼ਵ ਕੱਪ 'ਚ ਭਾਰਤ ਦੀ ਹਾਰ ਤੋਂ ਬਾਅਦ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਦੇ ਮੈਂਟਰ ਬਣ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, FIFA, FIFA World Cup, MS Dhoni, Sports