-ਮਹਿੰਦਰ ਸਿੰਘ ਧੋਨੀ (Mahendra Singh Dhoni) ਇਸ ਸਮੇਂ ਭਾਰਤੀ ਟੀਮ ਚੋਂ ਬਾਹਰ ਹਨ, ਪਰ ਧੋਨੀ ਭਾਰਤੀ ਕ੍ਰਿਕਟ ਦਾ (Indian Cricket) ਉਹ ਨਾਂ ਹਨ, ਜੋ ਮੈਦਾਨ ਦੇ ਅੰਦਰ ਜਾਂ ਬਾਹਰ ਕੁੱਝ ਵੀ ਕਰਨ ਹਮੇਸ਼ਾਂ ਚਰਚਾ ‘ਚ ਆ ਜਾਂਦੇ ਹਨ। ਧੋਨੀ ਨੂੰ ਲੈ ਕੇ ਖਬਰਾਂ ਅਤੇ ਅਟਕਲਾਂ ਦੀ ਰਫ਼ਤਾਰ ‘ਚ ਕੋਈ ਕਮੀ ਨਹੀਂ ਆਈ ਹੈ। ਕੁੱਝ ਸਮਾਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਵਿਕੇਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ (Mahendra Singh Dhoni) ਰਾਂਚੀ ‘ਚ ਇਕ ਸਮਾਗਮ ‘ਚ ਵਿਖਾਈ ਦਿੱਤੇ।
ਦਰਅਸਲ, ਰਾਂਚੀ ‘ਚ ਸਟੇਟ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਸਟੇਡੀਅਮ ‘ਚ ਮੁੱਖ ਮੰਤਰੀ ਹੇਮੰਤ ਸੋਰੇਨ (Hemant Soren) ਅਤੇ ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ ਨਵੀਂ ਫੈਸਿਲੀਟੀ ਦਾ ਉਦਘਾਟਨ ਕੀਤਾ। ਧੋਨੀ ਅਤੇ ਸੋਰੇਨ ਨੇ ਸਟੇਡੀਅਮ ‘ਚ ਸੋਲਰ ਪਾਵਰ ਸਿਸਟਮ, ਫਿਟਨੇਸ ਕੱਲਬ, ਕੈਫੇ ਆਦਿ ਦਾ ਉਦਘਾਟਨ ਵੀ ਕੀਤਾ। ਹਾਲਾਂਕਿ ਇਸ ਦੌਰਾਨ ਧੋਨੀ ਕ੍ਰਿਕਟ ਸਬੰਧੀ ਟਿੱਪਣੀ ਕਰਨ ਤੋਂ ਦੂਰ ਰਹੇ, ਪਰ ਝਾਰਖੰਡ ਦੇ ਨੌਜਵਾਨ ਖਿਡਾਰੀਆਂ ਨੂੰ ਸੁਝਾਅ ਦੇਣ ‘ਚ ਪਿੱਛੇ ਨਹੀਂ ਰਹੇ। ਇਸ ਸਮਾਗਮ ਦੌਰਾਨ ਇਕ ਅਜਿਹੀ ਘਟਨਾ ਹੋਈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।
ਕਾਫੀ ਦੇਰ ਤੱਕ ਸੀਟੀ ਵਜਾਉਣ ‘ਚ ਰੁੱਝੇ ਰਹੇ ਧੋਨੀ
ਸਮਾਗਮ ਦੌਰਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਅਤੇ ਮੁੱਖ ਮੰਤਰੀ ਸੋਰੇਨ (Hemant Soren) ਨੇ ਰੈਸਟੋਰੈਂਟ ‘ਚ ਨਵੀਆਂ ਡਿੱਸ਼ਾਂ ਦਾ ਸਵਾਦ ਚੱਖਿਆ। ਇਸ ਦੌਰਾਨ ਜਦੋਂ ਉਹ ਸੋਰੇਨ ਦੇ ਨਾਲ ਖੜੇ ਸੀ, ਉਸ ਵੇਲੇ ਪਿਆਜ਼ ਦੇ ਪੱਤਿਆਂ ਨਾਲ ਸੀਟੀ ਵਜਾਉਣ ਦੀ ਕੋਸ਼ਿਸ਼ ਦਾ ਸਿਲਸਿਲਾ ਸ਼ੁਰੂ ਹੋ ਗਿਆ। ਖੁਦ ਮੁੱਖ ਮੰਤਰੀ ਸੋਰੇਨ ਨੇ ਵੀ ਇਹ ਕੋਸ਼ਿਸ਼ ਕੀਤੀ। ਇੱਥੇ ਤੱਕ ਕਿ ਮਹਿੰਦਰ ਸਿੰਘ ਧੋਨੀ ਤਾਂ ਕਾਫੀ ਦੇਰ ਤੱਕ ਇੰਜ ਕਰਨ ‘ਚ ਲੱਗੇ ਰਹੇ। ਇਸ ਦੌਰਾਨ ਧੋਨੀ ਦੇ ਫੋਨ ਦੀ ਘੰਟੀ ਵੱਜ ਗਈ ਤਾਂ ਉਹ ਇਸ਼ਾਰਾ ਕਰਦੇ ਦਿਖੇ ਕਿ ਸੀਟੀ ਤਾਂ ਵੱਜੀ ਨਹੀਂ, ਪਰ ਫੋਨ ਦੀ ਘੰਟੀ ਜ਼ਰੂਰ ਵੱਜ ਗਈ। ਧੋਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket News, MS Dhoni