ਬੁਲੇਟ ਪਰੂਫ਼ ਜੈਕੇਟ ਅਤੇ 19 ਕਿੱਲੋਗਰਾਮ ਸਮਾਨ ਨਾਲ ਬਾਰਡਰ ਤੇ ਗਸ਼ਤ ਕਰਨਗੇ ਧੋਨੀ, ਹੱਥ ਵਿਚ ਹੋਵੇਗੀ AK-47

News18 Punjab
Updated: July 31, 2019, 12:19 PM IST
ਬੁਲੇਟ ਪਰੂਫ਼ ਜੈਕੇਟ ਅਤੇ 19 ਕਿੱਲੋਗਰਾਮ ਸਮਾਨ ਨਾਲ ਬਾਰਡਰ ਤੇ ਗਸ਼ਤ ਕਰਨਗੇ ਧੋਨੀ, ਹੱਥ ਵਿਚ ਹੋਵੇਗੀ AK-47

  • Share this:
ਭਾਰਤੀ ਦਿੱਗਜ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਪਹਿਲੀ ਵਾਰ ਕਸ਼ਮੀਰ ਵਿੱਚ ਅੱਤਵਾਦ ਰੋਕੂ ਇਕਾਈ ਵਿੱਚ ਤਾਇਨਾਤ ਕੀਤਾ ਜਾਵੇਗਾ। ਵੈਸਟ ਇੰਡੀਜ਼ ਦੌਰੇ 'ਤੇ ਜਾਣ ਦੀ ਬਜਾਏ, ਧੋਨੀ 15 ਦਿਨਾਂ ਲਈ ਪੈਰਾ ਕਮਾਂਡੋ ਬਟਾਲੀਅਨ ਵਿਚ ਸੇਵਾ ਦੇਣਗੇ ਅਤੇ ਉਹ ਇਥੇ ਸੈਨਿਕਾਂ ਨਾਲ ਗਸ਼ਤ ਕਰਣਗੇ। ਸਾਬਕਾ ਭਾਰਤੀ ਕਪਤਾਨ 15 ਅਗਸਤ ਤੱਕ ਇਥੇ ਰਹਿਣਗੇ. ਧੋਨੀ ਨੂੰ ਇੱਥੇ 19 ਕਿਲੋਗ੍ਰਾਮ ਸਮਾਨ ਚੁੱਕਣਾ ਹੋਵੇਗਾ.

ਹਰ ਸ਼ਿਫਟ ਵਿਚ ਕਰਨੀ ਹੋਵੇਗੀ ਡਿਊਟੀ

ਧੋਨੀ ਦੀ ਤਾਇਨਾਤੀ ਜਿਸ ਬਟਾਲੀਅਨ ਵਿਚ ਹੈ, ਉਸਦੇ ਵਿਚ ਦੇਸ਼ ਦੇ ਹਰ ਹਿੱਸੇ ਤੋਂ ਤਕਰੀਬਨ 700 ਸਿਪਾਹੀ ਹਨ, ਜਿਸ ਵਿਚ ਗੋਰਖਾ, ਸਿੱਖ ਅਤੇ ਰਾਜਪੂਤ ਵਰਗੀਆਂ ਸਾਰੀਆਂ ਰੈਜੀਮੈਂਟਾਂ ਦੇ ਸਿਪਾਹੀ ਹਨ. ਧੋਨੀ ਨੂੰ ਇਥੇ ਡੇਅ ਐਂਡ ਨਾਈਟ ਸ਼ਿਫਟ ਵਿਚ ਡਿਊਟੀ ਕਰਨੀ ਪਵੇਗੀ.
ਬੈਗ ਵਿਚ ਹੋਣਗੇ ਇੰਨੇ ਗ੍ਰਨੇਡ

ਦੈਨਿਕ ਭਾਸਕਰ ਦੇ ਅਨੁਸਾਰ, ਧੋਨੀ 19 ਕਿੱਲੋ ਭਾਰ ਨਾਲ ਲੈ ਕੇ ਗਸ਼ਤ ਲਾਉਣਗੇ. ਇਸਦੇ ਵਿਚ 5 ਕਿਲੋਗ੍ਰਾਮ ਵਜਨ ਤਾਂ ਸਿਰਫ ਤਿਨ ਮੈਗਜ਼ੀਨਾਂ ਦਾ ਹੀ ਹੋਵੇਗਾ. ਇਸ ਤੋਂ ਇਲਾਵਾ ਤਿੰਨ ਕਿੱਲੋ ਵਰਦੀ, ਦੋ ਕਿਲੋਗ੍ਰਾਮ ਜੁੱਤੇ, ਇਕ ਕਿਲੋਗ੍ਰਾਮ ਹੈਲਮੇਟ, ਚਾਰ ਕਿੱਲੋ ਬੁਲੇਟ ਪਰੂਫ ਜੈਕਟ ਅਤੇ ਲਗਭਗ ਚਾਰ ਕਿਲੋਗ੍ਰਾਮ ਦੇ ਗ੍ਰਨੇਡ ਹੋਣਗੇ.

ਏਦਾਂ ਦੀ ਹੋਵੇਗੀ ਡਿਊਟੀ

ਧੋਨੀ ਸ੍ਰੀਨਗਰ ਦੇ ਬਾਦਾਮੀ ਬਾਗ ਕੈਂਟ ਖੇਤਰ ਵਿਚ 8 ਤੋਂ 10 ਜਵਾਨਾਂ ਦੀ ਟੀਮ ਵਿਚ ਗਸ਼ਤ ਕਰਨਗੇ। ਉਨ੍ਹਾਂ ਨੂੰ ਬੁਲੇਟ ਪਰੂਫ ਜੈਕੇਟ, ਏ ਕੇ 47 ਅਤੇ ਗ੍ਰਨੇਡ ਦਿੱਤੇ ਜਾਣਗੇ। ਧੋਨੀ ਨੂੰ ਬਤੋਰ ਗਾਰਡ ਯੂਨਿਟ ਦੀ ਰਾਖੀ ਦਾ ਕੰਮ ਵੀ ਮਿਲੇਗਾ। ਜੋ 4-4 ਘੰਟਿਆਂ ਦੇ ਦੋ ਸ਼ਿਫਟਾਂ ਵਿੱਚ ਹੁੰਦਾ ਹੈ. ਇਹ ਦਿਨ ਅਤੇ ਰਾਤ ਦੀ ਡਿਉਟੀ ਹੈ. ਦਿਨ ਦੀ ਡਿਉਟੀ 'ਤੇ, ਸਾਬਕਾ ਭਾਰਤੀ ਕਪਤਾਨ ਨੂੰ ਸਵੇਰੇ ਚਾਰ ਵਜੇ ਉੱਠਣਾ ਪਏਗਾ. ਧੋਨੀ ਨੂੰ ਬੰਕਰ ਵਿਚ ਵੀ ਖੜ੍ਹਨਾ ਪੈ ਸਕਦਾ ਹੈ, ਜੋ ਦੋ-ਦੋ ਘੰਟਿਆਂ ਦੀ ਸ਼ਿਫਟ ਵਿਚ ਤਿੰਨ ਵਾਰ ਹੋਵੇਗਾ.
First published: July 31, 2019
ਹੋਰ ਪੜ੍ਹੋ
ਅਗਲੀ ਖ਼ਬਰ