Mumbai Indians IPL Auction: ਪੜ੍ਹੋ ਮੁੰਬਈ ਇੰਡੀਅਨਸ ਵੱਲੋਂ ਖ਼ਰੀਦੇ ਗਏ ਖਿਡਾਰੀਆਂ ਦੀ ਪਹਿਲੀ ਲਿਸਟ

 • Share this:
  ਮੁੰਬਈ ਇੰਡੀਅਨਸ ਲਿਸਟ Day 1: ਪੰਜ ਵਾਰ ਆਈ ਪੀ ਐੱਲ ਚੈਂਪੀਅਨ ਮੁੰਬਈ ਇੰਡੀਅਨਸ ਨੇ IPL ਲਈ ਖਿਡਾਰੀਆਂ ਦੀ ਬੋਲੀ ਦੇ ਪਹਿਲੇ ਦਿਨ ਬੋਲੀ ਦੀ ਸ਼ੁਰੂਆਤ ਵਿੱਚ ਜ਼ਿਆਦਾਤਰ ਖਿਡਾਰੀਆਂ ਨੂੰ ਪਾਸੇ ਰੱਖਦੇ ਹੋਏ 15.25 ਕਰੋੜ ਦਾ ਦਾਅ ਇਸ਼ਾਨ ਕਿਸ਼ਨ ਜੋ ਇੱਕ ਖੱਬੇ ਹੱਥ ਨਾਲ ਬੈਟਿੰਗ ਅਤੇ ਵਿਕੇਟ ਕੀਪਿੰਗ ਕਰਦੇ ਹਨ। ਮੁੰਬਈ ਇੰਡੀਅਨਸ ਨੇ ਸਾਊਥ ਅਫ਼ਰੀਕੀ ਬੇਬੀ ਏ ਬੀ ਡੇਵਾਲਡ ਬਰੇਵਿਸ ਨੂੰ ਵੀ ਟੀਮ ਚ ਸ਼ਾਮਲ ਕੀਤਾ।

  ਆਪਣੇ ਕੁਲ ਖਰਚ 90 ਕਰੋੜ ਵਿੱਚੋਂ ਮੁੰਬਈ ਇੰਡੀਅਨਸ ਨੇ 42 ਕਰੋੜ ਚਾਰ ਖਿਡਾਰੀਆਂ ਨੂੰ ਟੀਮ ਚ ਰੱਖਣ ਉੱਤੇ ਖਰਚ ਕੀਤੇ ਤੇ ਹੁਣ ਆਈ ਪੀ ਐੱਲ ਬੋਲੀ ਵਿੱਚ ਉਹ 48 ਕਰੋੜ ਨਾਲ ਉਤਰਣਗੇ।

  ਮੁੰਬਈ ਇੰਡੀਅਨਸ ਨੂੰ ਕੁਲ 25 ਖਿਡਾਰੀਆਂ ਦੀ ਟੀਮ ਤਿਆਰ ਕਰਨੀ ਪਵੇਗੀ ਅਤੇ ਚਾਰ ਖਿਡਾਰੀ ਖਰੀਦਣ ਤੋਂ ਬਾਅਦ ਹੁਣ 21 ਸਲੌਟ ਬਾਕੀ ਬਚੇ ਨੇ ਜਿਸ ਵਿੱਚ 7 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ।

  ਟੀਮ 'ਚ ਰੱਖੇ ਗਏ ਪੁਰਾਣੇ ਖਿਡਾਰੀ:

  ਰੋਹਿਤ ਸ਼ਰਮਾ (ਰੁ 16 ਕਰੋੜ)
  ਜਸਪ੍ਰੀਤ ਬੁਮਰਾਹ (ਰੁ 12 ਕਰੋੜ)
  ਸੁਰਯਾਕੁਮਾਰ ਯਾਦਵ (ਰੁ 8 ਕਰੋੜ)
  ਕੇਰਨ ਪੋਲਾਰ੍ਡ (ਰੁ 6 ਕਰੋੜ)
  ਇਸ਼ਾਨ ਕਿਸ਼ਨ - 15.25 ਕਰੋੜ
  ਡੇਵਾਲਡ ਬਰੇਵਿਸ – 3 ਕਰੋੜ
  ਬੇਸਿਲ ਥੱਮਪੀ - 30 ਲੱਖ
  ਮੁਰੂਗਨ ਅਸ਼ਵਿਨ-1.6 ਕਰੋੜ
  Published by:Anuradha Shukla
  First published: