
ਪੰਜਾਬ ਨੂੰ ਗੋਲਡ ਮੈਡਲ ਦਵਾ ਕੇ ਪਿੰਡ ਦਾ ਹੀ ਨਹੀਂ ਸਕੂਲ ਦਾ ਵੀ ਨਾਮ ਰੌਸ਼ਨ ਕੀਤਾ
ਭੁਪਿੰਦਰ ਨਾਭਾ
ਨਾਭਾ : ਜਿੱਥੇ ਪਹਿਲਾਂ ਲੜਕੀ ਹੋਣ ਤੇ ਲੜਕੀ ਨੂੰ ਬੋਝ ਮੰਨਿਆ ਜਾਂਦਾ ਸੀ ਪਰ ਹੁਣ ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਬਿਰੜਵਾਲ ਵਿਖੇ ਜਿੱਥੇ ਮਹਾਰਾਸ਼ਟਰ ਅਮਰਾਵਤੀ ਵਿਖੇ ਸਬ ਜੂਨੀਅਰ ਤੀਰਅੰਦਾਜ਼ੀ (Archery) ਵਿੱਚ ਮਨਜੋਤ ਕੌਰ ਨੇ ਪੰਜਾਬ ਨੂੰ ਗੋਲਡ ਮੈਡਲ ਦਵਾ ਕੇ ਪਿੰਡ ਦਾ ਹੀ ਨਹੀਂ ਸਕੂਲ ਦਾ ਵੀ ਨਾਮ ਰੌਸ਼ਨ ਕੀਤਾ ਹੈ।
ਮਨਜੋਤ ਕੌਰ ਪਲੱਸ ਵਨ ਦੀ ਵਿਦਿਆਰਥਣ ਹੈ ਅਤੇ ਉਹ ਕੈਂਬਰਿਜ ਸਕੂਲ ਰੱਖੜਾ ਵਿਖੇ ਪੜ੍ਹ ਰਹੀ ਹੈ। ਖਿਡਾਰਨ ਮਨਜੋਤ ਕੌਰ ਜਦੋਂ ਆਪਣੇ ਪਿੰਡ ਬਿਰੜਵਾਲ ਵਿਖੇ ਪਹੁੰਚੀ ਤਾਂ ਉਸ ਦਾ ਸਵਾਗਤ ਢੋਲ ਢਮੱਕੇ ਨਾਲ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਜਿਥੇ ਉਸ ਨੂੰ ਨਗਦ ਰਾਸ਼ੀ ਦਿੱਤੀ ਗਈ ਉਥੇ ਗੋਲਡ ਦੀ ਚੇਨ ਪਾ ਕੇ ਵੀ ਉਸ ਦਾ ਸਨਮਾਨ ਕੀਤਾ ਗਿਆ ਖਿਡਾਰਨ ਮਨਜੋਤ ਕੌਰ ਨੇ ਕਿਹਾ ਕਿ ਮੈਂ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ ਅਤੇ ਮੇਰਾ ਸੁਪਨਾ ਹੈ ਕਿ ਮੈਂ ਓਲੰਪਿਕ ਵਿੱਚ ਗੋਲਡ ਮੈਡਲ ਆਪਣੇ ਨਾਮ ਕਰਾਂ।
ਇਹ ਹੈ ਨਾਭਾ ਬਲਾਕ ਦੇ ਪਿੰਡ ਬਿਰੜਵਾਲ ਦੀ ਖਿਡਾਰਨ ਮਨਜੋਤ ਕੌਰ ਜਿਸ ਨੇ ਸਬ ਜੂਨੀਅਰ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਲੈ ਕੇ ਸਕੂਲ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮਹਾਰਾਸ਼ਟਰ ਅਮਰਾਵਤੀ ਵਿਖੇ ਸਬ ਜੂਨੀਅਰ ਆਰਚਰ (ਤੀਰਅੰਦਾਜ਼ੀ) ਵਿੱਚ ਮਨਜੋਤ ਕੌਰ ਨੇ ਸਾਰੀਆਂ ਸਟੇਟਾਂ ਨੂੰ ਪਛਾਡ਼ ਕੇ ਇਹ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਖਿਡਾਰਨ ਮਨਜੋਤ ਕੌਰ ਨਾਭਾ ਬਲਾਕ ਦੇ ਪਿੰਡ ਰੱਖੜਾ ਦੀ ਕੈਂਬਰਿਜ ਸਕੂਲ ਵਿਖੇ ਪਲੱਸ ਵਨ ਦੀ ਵਿਦਿਆਰਥਣ ਹੈ ਅਤੇ ਉੱਥੋਂ ਹੀ ਇਸ ਨੇ ਤੀਰਅੰਦਾਜ਼ੀ ਖੇਡ ਵਿੱਚ ਅਣਥੱਕ ਮਿਹਨਤ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।
ਇਸ ਮੌਕੇ ਖਿਡਾਰਨ ਮਨਜੋਤ ਕੌਰ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਅਤੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਇਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਅਤੇ ਮੈਂ ਅੱਜ ਤੀਰਅੰਦਾਜ਼ੀ ਵਿੱਚ ਮੈਂ ਗੋਲਡ ਮੈਡਲ ਜਿੱਤ ਕੇ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਮੇਰੀ ਇੱਛਾ ਹੈ ਕਿ ਮੈਂ ਓਲੰਪਿਕ ਵਿੱਚ ਵੀ ਮੈਂ ਗੋਲਡ ਮੈਡਲ ਲੈ ਕੇ ਆਵਾਂ ਅਤੇ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੀ ਦਲਦਲ ਵਿੱਚ ਡੁੱਬੀ ਹੋਈ ਹੈ ਉਹ ਖੇਡਾਂ ਵੱਲ ਧਿਆਨ ਦੇਵੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ।
ਇਸ ਮੌਕੇ ਤੇ ਖਿਡਾਰਨ ਮਨਜੋਤ ਕੌਰ ਦੀ ਮਾਤਾ ਸੰਦੀਪ ਕੌਰ ਨੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ ਮੇਰੀ ਬੇਟੀ ਨੇ ਗੋਲਡ ਮੈਡਲ ਜਿੱਤ ਕੇ ਘਰ ਪਰਤ ਆਈ ਹੈ ਅਤੇ ਸਾਨੂੰ ਸਾਡੀ ਲੜਕੀ ਤੋਂ ਬਹੁਤ ਉਮੀਦਾਂ ਹਨ ਅਸੀਂ ਕਦੇ ਨਹੀਂ ਸਮਝਿਆ ਕਿ ਇਹ ਲੜਕੀ ਹੈ ਇਹ ਸਾਡੀ ਲੜਕੀ ਲੜਕਿਆਂ ਤੋਂ ਘੱਟ ਨਹੀਂ ਹੈ।
ਇਸ ਮੌਕੇ ਤੇ ਸਕੂਲ ਦੇ ਡੀਪੀ ਉਪਕਰਨ ਸਿੰਘ ਅਤੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮਨਜੋਤ ਕੌਰ ਨੇ ਪੂਰੇ ਪੰਜਾਬ, ਪਿੰਡ, ਪਰਿਵਾਰ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸਾਨੂੰ ਮਨਜੋਤ ਕੌਰ ਤੋਂ ਬਹੁਤ ਉਮੀਦਾਂ ਹਨ ਕਿ ਉਹ ਓਲੰਪਿਕ ਵਿੱਚ ਵੀ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।
ਪਿੰਡ ਦੇ ਸਰਪੰਚ ਨਿਰਮਲ ਸਿੰਘ ਪਿੰਡ ਦੀ ਖਿਡਾਰਨ ਮਨਜੋਤ ਕੌਰ ਵੱਲੋਂ ਗੋਲਡ ਮੈਡਲ ਆਪਣੇ ਨਾਮ ਕਰਕੇ ਪਿੰਡ ਦੀਆਂ ਕੁੜੀਆਂ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਉਹ ਵੀ ਖੇਡਾਂ ਵਿਚ ਆ ਕੇ ਵੱਡੀਆਂ ਮੱਲਾਂ ਮਾਰ ਕੇ ਆਪਣਾ ਨਾਮ ਕਮਾ ਸਕਦੀਆਂ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।