Home /News /sports /

World Athletics Championship: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ

World Athletics Championship: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ

World Athletics Championship: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ

World Athletics Championship: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ

World Athletics Championship: ਅਮਰੀਕਾ ਦੇ ਯੂਜੀਨ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 88.13 ਮੀਟਰ ਦੂਰ ਜੈਵਲਿਨ ਸੁੱਟ ਕੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲੇ ਭਾਰਤੀ ਬਣ ਗਏ ਹੈ। ਉਨ੍ਹਾਂ ਤੋਂ ਪਹਿਲਾਂ ਅੰਜੂ ਬੌਬੀ ਜਾਰਜ ਨੇ 2003 ਵਿੱਚ ਲੰਬੀ ਛਾਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: ਅਮਰੀਕਾ ਦੇ ਯੂਜੀਨ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ(World Athletics Championship) ਵਿੱਚ ਭਾਰਤ ਦੇ ਨੀਰਜ ਚੋਪੜਾ(Neeraj Chopra) ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 88.13 ਮੀਟਰ ਦੂਰ ਜੈਵਲਿਨ ਸੁੱਟ ਕੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲੇ ਭਾਰਤੀ ਬਣ ਗਏ ਹੈ। ਉਨ੍ਹਾਂ ਤੋਂ ਪਹਿਲਾਂ ਅੰਜੂ ਬੌਬੀ ਜਾਰਜ ਨੇ 2003 ਵਿੱਚ ਲੰਬੀ ਛਾਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਰ, ਨੀਰਜ ਨੇ ਉਸ ਤੋਂ ਇਕ ਕਦਮ ਅੱਗੇ ਜਾ ਕੇ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਨੇ ਪਹਿਲੇ ਹੀ ਥਰੋਅ ਵਿੱਚ 88.39 ਮੀਟਰ ਦੂਰ ਜੈਵਲਿਨ ਸੁੱਟ ਕੇ ਜੈਵਲਿਨ ਥਰੋਅ ਕੁਆਲੀਫਾਇਰ ਵਿੱਚ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ। ਉਹ ਕੁਆਲੀਫਿਕੇਸ਼ਨ ਗਰੁੱਪ-ਏ ਵਿੱਚ ਪਹਿਲੇ ਅਤੇ ਓਵਰਆਲ ਦੂਜੇ ਸਥਾਨ ’ਤੇ ਰਿਹਾ। ਸੋਨ ਤਗਮਾ ਗ੍ਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੇ ਜਿੱਤਿਆ। ਉਨ੍ਹਾਂ ਨੇ 90.46 ਮੀਟਰ ਜੈਵਲਿਨ ਸੁੱਟਿਆ।

  ਇਸ ਤੋਂ ਪਹਿਲਾਂ ਨੀਰਜ ਨੇ ਪਿਛਲੇ ਸਾਲ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਇਨ੍ਹਾਂ ਖੇਡਾਂ 'ਚ 120 ਸਾਲ ਦਾ ਸੋਕਾ ਖਤਮ ਕੀਤਾ ਸੀ। ਉਹ ਭਾਰਤ ਲਈ ਟ੍ਰੈਕ ਐਂਡ ਫੀਲਡ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਅਤੇ ਹੁਣ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇੱਕ ਹੋਰ ਪ੍ਰਾਪਤੀ ਕੀਤੀ ਹੈ। ਨੀਰਜ ਤੋਂ ਪਹਿਲਾਂ ਕਿਸੇ ਵੀ ਏਸ਼ੀਆਈ ਖਿਡਾਰੀ ਨੇ ਓਲੰਪਿਕ 'ਚ ਜੈਵਲਿਨ ਥ੍ਰੋਅ 'ਚ ਤਮਗਾ ਨਹੀਂ ਜਿੱਤਿਆ ਸੀ। ਇਸ ਦੇ ਨਾਲ ਹੀ ਉਹ ਵਿਸ਼ਵ ਚੈਂਪੀਅਨਸ਼ਿਪ 'ਚ ਪੋਡੀਅਮ 'ਤੇ ਆਉਣ ਵਾਲਾ ਪਹਿਲਾ ਖਿਡਾਰੀ ਵੀ ਬਣ ਗਿਆ ਹੈ।

  ਟੋਕੀਓ ਓਲੰਪਿਕ ਤੋਂ ਬਾਅਦ ਨੀਰਜ ਚੋਪੜਾ ਨੇ 14 ਜੂਨ ਨੂੰ ਪਾਓ ਨੌਰਮੀ ਖੇਡਾਂ ਵਿੱਚ 89.30 ਮੀਟਰ ਥਰੋਅ ਕੀਤੀ, ਜਦੋਂ ਕਿ 18 ਜੂਨ ਨੂੰ ਕੁਆਰਤਾਨੇ ਖੇਡਾਂ ਵਿੱਚ ਉਨ੍ਹਾਂ ਨੇ 86.79 ਮੀਟਰ ਥਰੋਅ ਕੀਤੀ। ਡਾਇਮੰਡ ਲੀਗ 'ਚ ਨੀਰਜ ਦਾ ਬਰਛਾ 89.94 ਮੀਟਰ ਦੀ ਦੂਰੀ ਤੈਅ ਕਰਨ 'ਚ ਸਫਲ ਰਿਹਾ।

  ਨੀਰਜ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਕੁਆਲੀਫਾਇਰ ਵਰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਨੇ 88.39 ਮੀਟਰ ਦੂਰ ਜੈਵਲਿਨ ਸੁੱਟ ਕੇ ਕੁਆਲੀਫਾਇਰ ਵਿੱਚ ਫਾਈਨਲ ਲਈ ਟਿਕਟ ਕੱਟੀ ਸੀ। ਹਾਲਾਂਕਿ ਫਾਈਨਲ 'ਚ ਉਹ ਇਕ ਵੀ ਥਰੋਅ 'ਚ ਇਹ ਦੂਰੀ ਪੂਰੀ ਨਹੀਂ ਕਰ ਸਕੇ। ਫਾਈਨਲ ਵਿੱਚ ਉਨ੍ਹਾਂ ਦਾ ਸਰਵੋਤਮ ਥਰੋਅ 88.13 ਮੀਟਰ ਰਿਹਾ ਅਤੇ ਇਸ ਕਾਰਨ ਉਹ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੇ। ਨੀਰਜ ਦਾ ਪਹਿਲਾ ਥਰੋਅ ਫਾਊਲ ਸੀ। ਉਨ੍ਹਾਂ ਨੇ ਦੂਜੇ ਥਰੋਅ ਵਿੱਚ 82.39 ਮੀਟਰ, ਤੀਜੇ ਥਰੋਅ ਵਿੱਚ 86.37 ਮੀਟਰ, ਚੌਥੇ ਥਰੋਅ ਵਿੱਚ 88.13 ਮੀਟਰ ਥਰੋਅ ਕੀਤਾ। ਪਰ, ਉਨ੍ਹਾਂ ਦੇ ਪੰਜਵੇਂ ਅਤੇ ਛੇਵੇਂ ਥਰੋਅ ਫਾਊਲ ਸਨ। ਭਾਰਤ ਦੇ ਰੋਹਿਤ ਯਾਦਵ ਵੀ ਇਸੇ ਈਵੈਂਟ ਵਿੱਚ ਸਨ। ਉਹ 78.72 ਮੀਟਰ ਥਰੋਅ ਨਾਲ 10ਵੇਂ ਸਥਾਨ 'ਤੇ ਰਿਹਾ। ਨੀਰਜ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲੇ ਅਥਲੀਟ ਬਣ ਗਏ ਹਨ। ਨਾਲ ਹੀ ਉਹ ਪਹਿਲੇ ਭਾਰਤੀ ਪੁਰਸ਼ ਅਥਲੀਟ ਹਨ, ਜਿਸ ਨੇ ਇਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਿਆ ਹੈ।

  ਜੈਵਲਿਨ ਥਰੋਅ ਦਾ ਸੋਨ ਤਮਗਾ ਜਿੱਤਣ ਵਾਲੇ ਗਨਾਡਾ ਦੇ ਐਂਡਰਸਨ ਪੀਟਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਫਾਈਨਲ ਵਿੱਚ ਤਿੰਨ ਵਾਰ 90+ ਮੀਟਰ ਦੀ ਦੂਰੀ ਤੈਅ ਕੀਤੀ। ਆਪਣੀ ਪਹਿਲੀ ਕੋਸ਼ਿਸ਼ ਵਿੱਚ ਐਂਡਰਸਨ ਨੇ 90.21 ਮੀਟਰ ਦੂਰ ਜੈਵਲਿਨ ਸੁੱਟਿਆ। ਦੂਜੀ ਕੋਸ਼ਿਸ਼ 'ਚ ਐਂਡਰਸਨ ਨੇ 90.46 ਮੀਟਰ ਦੀ ਦੂਰੀ ਤੈਅ ਕਰਦੇ ਹੋਏ ਇਸ ਨੂੰ ਹੋਰ ਬਿਹਤਰ ਬਣਾਇਆ ਅਤੇ ਇਸ ਕਾਰਨ ਉਹ ਸੋਨ ਤਮਗਾ ਜਿੱਤਣ 'ਚ ਸਫਲ ਰਹੇ।
  Published by:Drishti Gupta
  First published:

  Tags: Neeraj Chopra, Sports

  ਅਗਲੀ ਖਬਰ