Diamond League: ਭਾਰਤ ਦੇ ਓਲੰਪਿਕ ਗੋਲ੍ਡ ਮੈਡਲਿਸਟ ਨੀਰਜ ਚੋਪੜਾ (Neeraj Chopra) ਨੇ ਇਕ ਬਾਰ ਫਿਰ ਭਾਰਤ ਦਾ ਨਾ ਰੋਸ਼ਨ ਕੀਤਾ ਹੈ। ਦਰਅਸਲ, ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਚੱਲ ਰਹੀ ਸਟਾਕਹੋਮ ਡਾਇਮੰਡ ਲੀਗ ਵਿੱਚ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 89.94 ਮੀਟਰ ਤੱਕ ਜੈਵਲਿਨ ਸੁੱਟ ਕੇ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਹਾਲਾਂਕਿ, ਉਹ 90 ਮੀਟਰ ਦੇ ਅੰਕ ਤੱਕ ਨਹੀਂ ਪਹੁੰਚ ਸਕੇ।
89.94 ਮੀਟਰ ਤੱਕ ਜੈਵਲਿਨ ਸੁੱਟ ਕੇ ਬਣਾਇਆ ਰਿਕਾਰਡ
ਨੀਰਜ ਚੋਪੜਾ ਨੇ ਸਟਾਕਹੋਮ ਡਾਇਮੰਡ ਲੀਗ 'ਚ 89.94 ਮੀਟਰ ਦੀ ਸ਼ਾਨਦਾਰ ਥਰੋਅ ਨਾਲ ਸ਼ੁਰੂਆਤ ਕੀਤੀ। ਉਹ 90 ਮੀਟਰ ਦਾ ਨਿਸ਼ਾਨ ਸਿਰਫ਼ 6 ਸੈਂਟੀਮੀਟਰ ਨਾਲ ਚੂਕ ਗਏ। ਗੋਲ੍ਡ ਮੈਡਲ ਲਈ 90 ਮੀਟਰ ਦੀ ਇਹ ਦੂਰੀ ਤੈਅ ਕੀਤੀ ਗਈ ਸੀ। ਪਰ ਨੀਰਜ ਚੋਪੜਾ ਨੂੰ ਚਾਂਦੀ ਮੈਡਲ ਨਾਲ ਸੰਤੁਸ਼ਟ ਹੋਣਾ ਪਿਆ। ਨੀਰਜ ਚੋਪੜਾ ਦੇ ਹੋਰ ਥਰੋਅ 84.37 ਮੀਟਰ, 87.46 ਮੀਟਰ, 84.77 ਮੀਟਰ, 86.67 ਅਤੇ 86.84 ਮੀਟਰ ਸਨ। ਉਨ੍ਹਾਂ ਨੇ ਲੀਗ ਵਿੱਚ ਸੁੱਟ ਕੇ 89.30 ਮੀਟਰ ਦੇ ਆਪਣੇ ਪਹਿਲੇ ਰਾਸ਼ਟਰੀ ਰਿਕਾਰਡ ਨੂੰ ਬਿਹਤਰ ਬਣਾਇਆ।
ਈਵੈਂਟ ਦੀ ਸਮਾਪਤੀ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ, 'ਪਹਿਲੀ ਥਰੋਅ ਤੋਂ ਬਾਅਦ ਮੈਂ ਸੋਚਿਆ ਕਿ ਅੱਜ ਮੈਂ 90 ਮੀਟਰ ਤੋਂ ਵੱਧ ਥਰੋਅ ਕਰ ਸਕਦਾ ਹਾਂ। ਪਰ ਮੈਂ ਥੋੜ੍ਹਾ ਚੂਕ ਗਿਆ, ਫਿਰ ਵੀ ਇਹ ਠੀਕ ਹੈ ਕਿਉਂਕਿ ਇਸ ਸਾਲ ਮੇਰੇ ਕੋਲ ਹੋਰ ਮੁਕਾਬਲੇ ਹਨ। ਉਸ ਦੇ ਵਿਰੋਧੀ, ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਇਸ ਸੀਜ਼ਨ ਵਿੱਚ ਦੋ ਵਾਰ 90 ਮੀਟਰ ਤੋਂ ਵੱਧ ਦੀ ਦੂਰੀ ਤੱਕ ਜੈਵਲਿਨ ਸੁੱਟਿਆ ਹੈ। ਇਨ੍ਹਾਂ ਵਿੱਚੋਂ ਦੋਹਾ ਲੇਗ ਵਿੱਚ 93.07 ਮੀਟਰ ਅਤੇ ਨੀਦਰਲੈਂਡ ਦੇ ਹੇਂਗੇਲੋ ਵਿੱਚ ਹੋਏ ਮੁਕਾਬਲੇ ਵਿੱਚ 90.75 ਮੀਟਰ ਥਰੋਅ ਕੀਤਾ।
ਹਾਲਾਂਕਿ ਵੱਡੀ ਗੱਲ ਇਹ ਹੈ ਕਿ ਨੀਰਜ ਚੋਪੜਾ ਨੇ ਇਸ ਮਹੀਨੇ ਦੋ ਵਾਰ ਪੀਟਰਸ ਨੂੰ ਹਰਾਇਆ ਹੈ। ਪਹਿਲੀ ਵਾਰ ਤੁਰਕੂ ਵਿੱਚ, ਜਿੱਥੇ ਗ੍ਰੇਨਾਡਾ ਦਾ ਅਥਲੀਟ ਤੀਜੇ ਸਥਾਨ 'ਤੇ ਰਹੇ ਅਤੇ ਦੂਸਰੀ ਵਾਰ ਕਰਟਨੀ ਖੇਡਾਂ ਦੇ ਫਾਈਨਲ ਵਿੱਚ ਥਾਂ ਬਣਾਈ, ਜਿੱਥੇ ਨੀਰਜ ਚੋਪੜਾ ਨੇ 86.69 ਮੀਟਰ ਜੈਵਲਿਨ ਸੁੱਟ ਕੇ ਗੋਲ੍ਡ ਮੈਡਲ ਜਿੱਤਿਆ।
ਡਾਇਮੰਡ ਲੀਗ ਵਿਚ ਹਿੱਸਾ ਲੈਣ ਵਾਲੇ ਇਕੱਲੇ ਭਾਰਤੀ
ਨੀਰਜ ਚੋਪੜਾ 7 ਡਾਇਮੰਡ ਲੀਗ ਖੇਡ ਚੁੱਕੇ ਹਨ। ਇਨ੍ਹਾਂ ਵਿੱਚੋਂ ਤਿੰਨ 2017 ਵਿੱਚ ਅਤੇ ਚਾਰ 2018 ਵਿੱਚ ਖੇਡੇ ਗਏ ਸਨ। ਹਾਲਾਂਕਿ ਉਹ ਕਦੇ ਵੀ ਡਾਇਮੰਡ ਲੀਗ 'ਚ ਤਮਗਾ ਹਾਸਲ ਨਹੀਂ ਕਰ ਸਕਿਆ ਹੈ। ਦੋ ਵਾਰ ਉਹ ਤਗਮੇ ਤੋਂ ਖੁੰਝ ਚੁੱਕਾ ਹੈ ਅਤੇ ਚੌਥੇ ਨੰਬਰ 'ਤੇ ਰਿਹਾ ਹੈ। ਰਾਸ਼ਟਰੀ ਰਿਕਾਰਡ ਤੋੜਨ ਤੋਂ ਇਲਾਵਾ ਚੋਪੜਾ ਨੇ ਡਾਇਮੰਡ ਲੀਗ 'ਚ ਵੀ ਆਪਣੇ ਪ੍ਰਦਰਸ਼ਨ 'ਚ ਸੁਧਾਰ ਕੀਤਾ ਹੈ। ਚੋਪੜਾ ਜ਼ਿਊਰਿਖ ਵਿੱਚ ਅਗਸਤ 2018 ਵਿੱਚ 85.73 ਮੀਟਰ ਦੇ ਥਰੋਅ ਨਾਲ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਪਹਿਲੀ ਵਾਰ ਡਾਇਮੰਡ ਲੀਗ ਖੇਡ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Neeraj Chopra, Olympic, Sports, Tokyo Olympics 2021