Home /News /sports /

ਆਖ਼ਰ ਕਿਉਂ 2 ਦਿਨਾਂ ‘ਚ 3 ਹਾਕੀ ਖਿਡਾਰੀਆਂ ਨੇ ਲਿਆ ਸੰਨਿਆਸ?

ਆਖ਼ਰ ਕਿਉਂ 2 ਦਿਨਾਂ ‘ਚ 3 ਹਾਕੀ ਖਿਡਾਰੀਆਂ ਨੇ ਲਿਆ ਸੰਨਿਆਸ?

ਆਖ਼ਰ ਕਿਉਂ ਬੇਹਤਰੀਨ ਹਾਕੀ ਖਿਡਾਰੀ ਸੰਨਿਆਸ ਲੈਣ ‘ਤੇ ਹੋ ਰਹੇ ਮਜਬੂਰ?

ਆਖ਼ਰ ਕਿਉਂ ਬੇਹਤਰੀਨ ਹਾਕੀ ਖਿਡਾਰੀ ਸੰਨਿਆਸ ਲੈਣ ‘ਤੇ ਹੋ ਰਹੇ ਮਜਬੂਰ?

  • Share this:

ਨਵੀਂ ਦਿੱਲੀ: ਟੋਕੀਓ 2020 ਵਿੱਚ ਭਾਰਤੀ ਹਾਕੀ ਟੀਮ ਨੇ ਜ਼ਬਰਦਸਤ ਖੇਡ ਪ੍ਰਦਰਸ਼ਨ ਦਿਖਾ ਕੇ ਪੂਰੀ ਦੁਨੀਆ ‘ਚ ਆਪਣਾ ਨਾਂਅ ਚਮਕਾਇਆ। 41 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਖ਼ਰ ਉਹ ਘੜੀ ਆਈ, ਜਦੋਂ ਭਾਰਤੀ ਹਾਕੀ ਟੀਮ ਨੇ ਮੈਡਲ ਜਿੱਤ ਕੇ ਇਤਿਹਾਸ ਰਚਿਆ। ਭਾਰਤ ਪਰਤਣ ‘ਤੇ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਫ਼ਿਰ ਆਖ਼ਰ ਕਿਉਂ ਹਾਕੀ ਦੇ ਦਿੱਗਜ ਸੰਨਿਆਸ ਲੈਣ ‘ਤੇ ਮਜਬੂਰ ਹੋ ਰਹੇ ਹਨ?

ਤੁਹਾਨੂੰ ਦੱਸ ਦਈਏ ਕਿ ਪਹਿਲਾਂ ਹਾਕੀ ਸਟਾਰ ਰੁਪਿੰਦਰ ਪਾਲ ਸਿੰਘ, ਫ਼ਿਰ ਬੀਰੇਂਦਰ ਲਾਕੜਾ ਨੇ ਹਾਕੀ ਤੋਂ ਸੰਨਿਆਸ ਲੈ ਲਿਆ। ਇਨ੍ਹਾਂ ਦੋਵਾਂ ਤੋਂ ਬਾਅਦ ਹੁਣ ਹਾਕੀ ਦੇ ਦਿੱਗਜ ਐਸਵੀ ਸੁਨੀਲ ਨੇ ਵੀ ਆਪਣੇ 14 ਸਾਲ ਦੇ ਕਰੀਅਰ ਨੂੰ ਅਲਵਿਦਾ ਆਖ ਦਿੱਤਾ ਹੈ। 2 ਦਿਨਾਂ ‘ਚ 3 ਸਟਾਰ ਖਿਡਾਰੀਆਂ ਦੇ ਸੰਨਿਆਸ ਨੇ ਭਾਰਤੀ ਖੇਡ ਜਗਤ ਤੇ ਦੇਸ਼ ਦੀ ਜਨਤਾ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ 2024 ਦੇ ਪੈਰਿਸ ਓਲੰਪਿਕ ਤੋਂ ਪਹਿਲਾਂ ਇਸ ਤਰ੍ਹਾਂ 3 ਬੇਹਤਰੀਨ ਖਿਡਾਰੀਆਂ ਦਾ ਸੰਨਿਆਸ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ।

ਸੁਨੀਲ ਨੇ 264 ਮੈਚਾਂ ‘ਚ ਦਾਗੇ 72 ਗੋਲ

ਉੱਧਰ ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਅਚਾਨਕ ਸੰਨਿਆਸ ਲੈਣ ਦੀ ਖ਼ਬਰ ਨੇ ਹਾਕੀ ਪ੍ਰਸ਼ੰਸਕਾਂ ਦਾ ਦਿਲ ਤੋੜ ਕੇ ਰੱਖ ਦਿੱਤਾ ਹੈ। ਸੁਨੀਲ ਬਾਰੇ ਗੱਲ ਕੀਤੀ ਜਾਏ ਤਾਂ ਹਾਕੀ ਦੇ ਮੈਦਾਨ ‘ਤੇ ਉਨ੍ਹਾਂ ਦਾ ਬੇਹਤਰੀਨ ਪ੍ਰਦਰਸ਼ਨ ਸਭ ਨੇ ਦੇਖਿਆ ਹੈ। ਉਹ 2014 ਵਿੱਚ ਏਸ਼ੀਅਨ ਗੇਮਜ਼ ਗੋਲਡ ਮੈਡਲਿਸਟ ਟੀਮ ਦਾ ਹਿੱਸਾ ਰਹੇ ਸਨ। ਹਾਲਾਂਕਿ ਟੋਕੀਓ ਓਲੰਪਿਕਸ ਦੀ ਭਾਰਤੀ ਟੀਮ ਵਿੱਚ ਉਹ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਪਾਏ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਸਮਾਂ ਨੌਜਵਾਨ ਖਿਡਾਰੀਆਂ ਲਈ ਰਾਹ ਬਣਾਉਣ ਅਤੇ ਭਵਿੱਖ ਦੀ ਜੇਤੂ ਟੀਮ ਬਣਾਉਣ ਵਿੱਚ ਮਦਦ ਕਰਨ ਦਾ ਹੈ। ਸੁਨੀਲ ਨੇ ਆਪਣੇ ਹੁਣ ਤੱਕ ਦੇ ਕਰੀਅਰ ‘ਚ 264 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ ਕੁੱਲ 72 ਗੋਲ ਕੀਤੇ ਹਨ।

ਕੀ ਓਲੰਪਿਕ ‘ਚ ਨਾ ਚੁਣੇ ਜਾਣ ਤੋਂ ਸਨ ਖ਼ਫ਼ਾ?

ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਤਿੰਨੇ ਖਿਡਾਰੀਆਂ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਨੈਸ਼ਨਲ ਕੈਂਪ ਤੋਂ ਪਹਿਲਾਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਬਚਪਨ ਵਿੱਚ ਬਾਂਸ ਦੀ ਲੱਕੜ ਨਾਲ ਹਾਕੀ ਖੇਡਣ ਵਾਲੇ ਸੁਨੀਲ ਨੇ ਕਿਹਾ ਕਿ ਇਹ ਫ਼ੈਸਲਾ ਲੈਣਾ ਉਨ੍ਹਾਂ ਦੇ ਲਈ ਅਸਾਨ ਨਹੀਂ ਸੀ, ਪਰ ਮੁਸ਼ਕਿਲ ਵੀ ਨਹੀਂ ਸੀ। ਟੋਕੀਓ ਓਲੰਪਿਕ ਵਿੱਚ ਜਗ੍ਹਾ ਨਾ ਬਣਾ ਪਾਉਣ ਕਾਰਨ ਸੁਨੀਲ ਦੇ ਭਵਿੱਖ ‘ਤੇ ਸਵਾਲ ਖੜਾ ਹੋ ਗਿਆ ਸੀ। ਇਸ ਸਟਾਰ ਖਿਡਾਰੀ ਨੇ 2007 ‘ਚ ਏਸ਼ੀਆ ਕੱਪ ‘ਚ ਕੌਮਾਂਤਰੀ ਪੱਧਰ ‘ਤੇ ਪਹਿਲੀ ਵਾਰ ਖੇਡਿਆ ਸੀ। ਇਸ ਮੈਚ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਸੀ। ਇਸ ਦੇ ਨਾਲ ਹੀ ਉਹ 2012 ਤੇ 2016 ਦੀ ਓਲੰਪਿਕ ਟੀਮ ਦਾ ਵੀ ਹਿੱਸਾ ਰਹੇ ਸੀ।

Published by:Amelia Punjabi
First published:

Tags: Hockey, Indian Hockey Team, Olympic, Retirement, Tokyo Olympics 2021