ਇੰਗਲੈਂਡ ਦੇ ਸਾਬਕਾ ਕ੍ਰਿਕੇਟ ਕਪਤਾਨ ਨੇ ਉਡਾਇਆ ਵਿਰਾਟ ਕੋਹਲੀ ਦਾ ਮਜ਼ਾਕ, ਫ਼ੋਟੋ ਪੋਸਟ ਕਰ ਕੇ ਮਾਰਿਆ ਤਾਣਾ

News18 Punjab
Updated: July 11, 2019, 2:27 PM IST
share image
ਇੰਗਲੈਂਡ ਦੇ ਸਾਬਕਾ ਕ੍ਰਿਕੇਟ ਕਪਤਾਨ ਨੇ ਉਡਾਇਆ ਵਿਰਾਟ ਕੋਹਲੀ ਦਾ ਮਜ਼ਾਕ, ਫ਼ੋਟੋ ਪੋਸਟ ਕਰ ਕੇ ਮਾਰਿਆ ਤਾਣਾ

  • Share this:
  • Facebook share img
  • Twitter share img
  • Linkedin share img
ਭਾਰਤ ਦਾ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਵਰਲਡ ਕੱਪ ਸੈਮੀ ਫਾਈਨਲ ਹਾਰ ਜਾਣ ਤੋਂ ਬਾਅਦ, ਇੰਗਲੈਂਡ ਦੇ ਸਾਬਕਾ ਕ੍ਰਿਕੇਟ ਕਪਤਾਨ ਮਾਈਕਲ ਵਾਨ ਨੇ ਵਿਰਾਟ ਕੋਹਲੀ ਦਾ ਮਜ਼ਾਕ ਉਡਾਇਆ ਹੈ।
ਵਾਨ ਨੇ ਇੰਸਟਾਗ੍ਰਾਮ ਤੇ ਬਾਦਸ਼ਾਹ ਦੇ ਰੂਪ 'ਚ ਵਿਰਾਟ ਕੋਹਲੀ ਨੂੰ ਵਿਖਾਇਆ ਹੈ ਤੇ ਤੇ ਨਾਲ ਕੈਪਸ਼ਨ ਦਿੱਤਾ ਹੈ ਕਿ "ਆਈ ਸੀ ਸੀ ਟਿਕਟ ਦਾ ਇੰਤਜ਼ਾਮ ਕਰਾਓ"।

ਇੰਗਲੈਂਡ ਦੇ ਸਾਬਕਾ ਕ੍ਰਿਕੇਟ ਕਪਤਾਨ ਮਾਈਕਲ ਵਾਨ
ਦੱਸ ਦੇਈਏ ਕਿ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਆਈ ਸੀ ਸੀ ਨੇ ਕੋਹਲੀ ਨੂੰ ਰਾਜਾ ਦੇ ਰੂਪ 'ਚ ਸਿੰਘਾਸਣ ਤੇ ਬੈਠੇ ਦਿਖਾਇਆ ਸੀ। ਮਾਈਕਲ ਵਾਨ ਨੇ ਉਸ ਵੇਲੇ ਕੋਹਲੀ ਨੂੰ ਇਸ ਤਰ੍ਹਾਂ ਦਰਸਾਉਣ ਤੇ ਸਵਾਲ ਚੁੱਕੇ ਸਨ ਤੇ ਆਈ ਸੀ ਸੀ ਤੇ ਭੇਦਭਾਵ ਦੇ ਇਲਜ਼ਾਮ ਲਾਏ ਸਨ। ਆਈ ਸੀ ਸੀ ਨੇ ਕਿਹਾ ਸੀ ਕਿ ਵਿਰਾਟ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹਨ ਤੇ ਇਸ ਲਈ ਹੀ ਉਨ੍ਹਾਂ ਨੇ ਇਹ ਤਸਵੀਰ ਲਾਈ ਸੀ।
First published: July 11, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading