
ਟੀ-20 ਕ੍ਰਿਕੇਟ ‘ਚ ਰੋਹਿਤ ਸ਼ਰਮਾ ਬਣੇ 400 ਛੱਕੇ ਮਾਰਨ ਵਾਲੇ ਪਹਿਲੇ ਬੱਲੇਬਾਜ਼
ਮੁੰਬਈ ਇੰਡੀਅਨਜ਼ (Mumbai Indians) ਨੇ ਆਈਪੀਐਲ 2021 ਦੇ ਇੱਕ ਮੁਕਾਬਲੇ ‘ਚ ਰਾਜਸਥਾਨ ਰਾਇਲਜ਼ (Rajasthan Roylas) ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਇਸ ਦੇ ਨਾਲ ਹੀ ਟੀਮ ਦੇ ਪਲੇਆਫ਼ ‘ਚ ਪਹੁੰਚਣ ਦੀ ਉਮੀਦ ਵੀ ਬਾਕੀ ਹੈ। ਮੰਗਲਵਾਰ ਨੂੰ ਰਾਜਸਥਾਨ ਦੀ ਟੀਮ ਪਹਿਲਾਂ ਖੇਡਦੇ ਹੋਏ ਸਿਰਫ਼ 90 ਦੌੜਾਂ ਹੀ ਬਣਾ ਸਕੀ। ਮੁੰਬਈ ਨੇ ਇਸ ਟੀਚੇ ਨੂੰ ਸਿਰਫ਼ 8.2 ਓਵਰਾਂ ‘ਚ ਯਾਨਿ ਸਿਰਫ਼ 50 ਗੇਂਦਾਂ ਵਿੱਚ ਹੀ ਪੂਰਾ ਕਰ ਲਿਆ। ਈਸ਼ਾਨ ਕਿਸ਼ਨ 50 ਦੌੜਾਂ ਬਣਾ ਕੇ ਨਾਬਾਦ ਰਹੇ। ਦੱਸ ਦਈਏ ਕਿ ਇਹ ਮੁੰਬਈ ਇੰਡੀਅਨਜ਼ ਦੀ ਟੀਮ ਦੀ ਛੇਵੀਂ ਜਿੱਤ ਹੈ। ਟੀਮ ਟੇਬਲ ਵਿੱਚ ਪੰਜਵੇਂ ਸਥਾਨ ‘ਤੇ ਕਾਬਿਜ਼ ਹੈ, ਪਰ 50 ਗੇਂਦਾਂ ਦੇ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਤੇ ਮੁੰਬਈ ਨੇ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ।
ਪਹਿਲਾਂ ਗੱਲ ਕਰਦੇ ਹਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਦੀ। ਉਹ ਟੀ-20 (T-20) ਕ੍ਰਿਕੇਟ ‘ਚ 400 ਛੱਕੇ ਮਾਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਮੈਚ ਤੋਂ ਪਹਿਲਾਂ ਉਨ੍ਹਾਂ ਨੇ 398 ਛੱਕੇ ਲਾਏ ਸੀ। ਰਾਜਸਥਾਨ ਦੇ ਖ਼ਿਲਾਫ਼ ਉਨ੍ਹਾਂ ਨੇ 13 ਗੇਂਦਾਂ ‘ਤੇ 22 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਇੱਕ ਚੌਕਾ ਤੇ 2 ਛੱਕੇ ਲਗਾਏ। ਇਸ ਦੇ ਨਾਲ ਹੀ ਉਹ ਛੱਕੇ ਦੇ ਰਿਕਾਰਡ ਤੱਕ ਪਹੁੰਚ ਗਏ। ਭਾਰਤ ਦੇ ਹੋਰ ਖਿਡਾਰੀਆਂ ਦੀ ਗੱਲ ਕੀਤੀ ਜਾਏ ਤਾਂ ਸੁਰੇਸ਼ ਰੈਨਾ 325 ਛੱਕਿਆਂ ਨਾਲ ਦੂਜੇ ਸਥਾਨ ‘ਤੇ ਹਨ। ਟੀ-20 ਕ੍ਰਿਕੇਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਦੇ ਨਾਂਅ ਹੈ। ਉਨ੍ਹਾਂ ਨੇ ਕੁੱਲ 1042 ਛੱਕੇ ਲਗਾਏ ਹਨ। ਉਹ 1000 ਤੋਂ ਵੱਧ ਛੱਕੇ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ।
ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਦੇ ਖ਼ਿਲਾਫ਼ ਟੀਚੇ ਨੂੰ ਸਿਰਫ਼ 8.2 ਓਵਰਾਂ ‘ਚ ਹਾਸਲ ਕਰ ਲਿਆ। ਯਾਨਿ ਮੈਚ ਵਿੱਚ 70 ਗੇਂਦਾਂ ਬਾਕੀ ਸਨ। ਮੰਬਈ ਦੀ ਟੀਮ ਆਈਪੀਐਲ ‘ਚ 2 ਵਾਰ 70 ਜਾਂ ਉਸ ਤੋਂ ਵੱਧ ਗੇਂਦਾਂ ਬਾਕੀ ਬਚਦੇ ਹੋਏ ਜਿੱਤਣ ਵਾਲੀ ਇਕਲੌਤੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਟੀਮ ਨੇ 2008 ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 87 ਗੇਂਦਾਂ ਬਾਕੀ ਬਚਦੇ ਹੋਏ ਹਰਾਇਆ ਸੀ। ਕੇਕੇਆਰ ਦੀ ਟੀਮ ਸਿਰਫ਼ 67 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ ਸੀ। ਮੁੰਬਈ ਨੇ ਇਸ ਟੀਚੇ ਨੂੰ ਸਿਰਫ਼ 5.3 ਓਵਰਾਂ ਵਿੱਚ ਹੀ ਪੂਰਾ ਕਰ ਲਿਆ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।