• Home
  • »
  • News
  • »
  • sports
  • »
  • NEWS SPORTS IPL KIERON POLLARD DWAYNE BRAVO SON IN LAW COMMENT VIRAL GH AP

IPL 2021: ਚੇਨੰਈ ਸੁਪਰ ਕਿੰਗਜ਼ ਦੇ ਇਸ ਖਿਡਾਰੀ ਨੇ ਦੱਸਿਆ ਆਪਣੇ ਬੇਟੇ ਨੂੰ ਪੋਲਾਰਡ ਦਾ ਜਵਾਈ, ਇੰਟਰਨੈਟ 'ਤੇ ਹੋ ਰਹੀ ਹੈ ਚਰਚਾ

IPL 2021: ਚੇੱਨਈ ਸੁਪਰ ਕਿੰਗਜ਼ ਦੇ ਇਸ ਖਿਡਾਰੀ ਨੇ ਦੱਸਿਆ ਆਪਣੇ ਬੇਟੇ ਨੂੰ ਪੋਲਾਰਡ ਦਾ ਜਵਾਈ, ਇੰਟਰਨੈਟ ‘ਤੇ ਹੋ ਰਹੀ ਹੈ ਚਰਚਾ

  • Share this:
ਕ੍ਰਿਕਟ ਦੇ ਖਿਡਾਰੀਆਂ ਦੀ ਤੂ-ਤੂ ਮੈਂ-ਮੈਂ ਤਾਂ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਸਨੇ ਕ੍ਰਿਕਟ ਪ੍ਰੇਮੀਆਂ ਨੂੰ ਹਸਾ ਹਸਾ ਕੇ ਕਮਲਾ ਕਰ ਛੱਡਿਆ ਹੈ। ਦਰਅਸਲ ਐਮਐਸ ਧੋਨੀ ਦੀ ਟੀਮ ਦੇ ਸ਼ਾਨਦਾਰ ਖਿਡਾਰੀ ਡਵੇਨ ਬ੍ਰਾਵੋ ਅਤੇ ਵਿਸਫੋਟਕ ਬੱਲੇਬਾਜ਼ ਕੀਰੋਨ ਪੋਲਾਰਡ ਵਿਚਕਾਰ ਇੱਕ ਗੱਲਬਾਤ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੋਵਾਂ ਦੀ ਗੱਲਬਾਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਮਜ਼ੇ ਲੈਣ ਲਈ ਮਜ਼ਬੂਰ ਕਰ ਦਿੱਤਾ ਹੈ।

ਇਹ ਗੱਲਬਾਤ ਇੰਸਟਾਗ੍ਰਾਮ ਦੀਆਂ ਪੋਸਟਾਂ ਤੋਂ ਸ਼ੁਰੂ ਹੋਈ ਸੀ। ਦਰਅਸਲ ਡੀਜੇ ਬ੍ਰਾਵੋ ਨੇ ਆਪਣੇ ਬੇਟੇ ਬ੍ਰਾਵੋ ਜੂਨੀਅਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਸਨ। ਕੈਰੇਬੀਅਨ ਆਲਰਾਊਂਡਰ ਪੋਲਾਰਡ ਨੇ ਵੀ ਜੂਨੀਅਰ ਬ੍ਰਾਵੋ ਨੂੰ ਉਸਦੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਕੰਮੈਂਟ ਕੀਤਾ ਸੀ। ਡਵੇਨ ਬ੍ਰਾਵੋ ਨੇ ਪੋਲਾਰਡ ਦੇ ਕੰਮੈਂਟ ਦਾ ਜਵਾਬ ਦਿੰਦੇ ਹੋਏ ਲਿਖਿਆ ਅਤੇ ਕਿਹਾ ਕਿ ਤੁਹਾਡਾ ਜਵਾਈ।

ਬਸ ਇੰਨਾ ਲਿਖਣ ਦੀ ਦੇਰ ਸੀ ਕਿ ਪੋਲਾਰਡ ਨੇ ਵੀ ਬ੍ਰਾਵੋ ਦੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ। ਉਸਨੇ ਬ੍ਰਾਵੋ ਨੂੰ ਕਿਹਾ ਕਿ ਉਹ ਸੁਪਨੇ ਵੇਖਣਾ ਬੰਦ ਕਰ ਦੇਵੇ। ਰਾਤ ਨੂੰ ਦੇਰ ਨਾਲ ਕਿਉਂ ਸੌਂਦੇ ਹੋ?

ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਦੋਵੇਂ ਖਿਡਾਰੀ ਆਈਪੀਐਲ 2021 ਵਿੱਚ ਰੁੱਝੇ ਹੋਏ ਹਨ। ਜਿੱਥੇ ਬ੍ਰਾਵੋ ਚੇਨਈ ਸੁਪਰ ਕਿੰਗਜ਼ ਦੀ ਨੁਮਾਇੰਦਗੀ ਕਰ ਰਹੇ ਹਨ, ਉੱਥੇ ਇਸ ਦੇ ਨਾਲ ਹੀ, ਪੋਲਾਰਡ ਮੁੰਬਈ ਇੰਡੀਅਨਜ਼ ਦਾ ਇੱਕ ਹਿੱਸਾ ਹਨ। ਦੋਵੇਂ ਹੁਣ ਤਕ ਬੱਲੇ ਨਾਲ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਹਨ, ਪਰ ਦੋਵਾਂ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਬ੍ਰਾਵੋ ਨੇ ਆਪਣੇ ਆਖਰੀ 3 ਮੈਚਾਂ ਵਿੱਚ 8 ਵਿਕਟਾਂ ਲਈਆਂ ਹਨ ਜਦੋਂ ਕਿ ਪੋਲਾਰਡ ਨੇ 2 ਵਿਕਟਾਂ ਹੀ ਲਈਆਂ। ਚੇਨਈ ਟੀਮ ਪਹਿਲਾਂ ਹੀ ਪਲੇਆਫ 'ਚ ਪਹੁੰਚ ਚੁੱਕੀ ਹੈ। ਜਦੋਂ ਕਿ ਮੁੰਬਈ ਇਸ ਸਮੇਂ 7ਵੇਂ ਸਥਾਨ 'ਤੇ ਹੈ ਅਤੇ ਆਖਰੀ 4 ਲਈ ਇਸਦਾ ਸੰਘਰਸ਼ ਚੱਲ ਰਿਹਾ ਹੈ।
Published by:Amelia Punjabi
First published:
Advertisement
Advertisement