ਕਹਿੰਦੇ ਨੇ ਕਿ ਜਿਸ ਇਨਸਾਨ ‘ਚ ਮਿਹਨਤ ਕਰਨ ਦੀ ਲਗਨ ਅਤੇ ਆਪਣੇ ਮਕਸਦ ਨੂੰ ਪੂਰਾ ਕਰਨ ਦਾ ਜਨੂੰਨ ਹੋਵੇ, ਉਸ ਨੂੰ ਸਫ਼ਲ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਗੋਲਡਨ ਬੁਆਏ ਨੀਰਜ ਚੋਪੜਾ ਦੇ ਇਸੇ ਜਜ਼ਬੇ ਨੇ ਉਨ੍ਹਾਂ ਨੂੰ ਅੱਜ ਸਟਾਰ ਬਣਾ ਦਿੱਤਾ ਹੈ। ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ 2021 ਦੌਰਾਨ ਭਾਲਾ ਸੁੱਟਣ ਦੇ ਮੁਕਾਬਲੇ ‘ਚ ਸੋਨੇ ਦਾ ਤਮਗ਼ਾ ਆਪਣੇ ਨਾਂਅ ਕੀਤਾ। ਦੱਸ ਦਈਏ ਕਿ ਓਲੰਪਿਕ ਤੋਂ ਬਾਅਦ ਹੁਣ ਨੀਰਜ ਚੋਪੜਾ ਮਾਲਦੀਵ ‘ਚ ਛੁੱਟੀਆਂ ਮਨਾ ਰਹੇ ਹਨ, ਪਰ ਇਸ ਦੌਰਾਨ ਉਨ੍ਹਾਂ ਦਾ ਅਭਿਆਸ ਜਾਰੀ ਹੈ।
ਨੀਰਜ ਚੋਪੜਾ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਹ ਅੰਡਰਵਾਟਰ ਸਕੂਬਾ ਡਾਈਵਿੰਗ ਕਰਦੇ ਨਜ਼ਰ ਆ ਰਹੇ ਹਨ, ਤੇ ਨਾਲ ਹੀ ਭਾਲਾ ਸੁੱਟਣ ਦਾ ਅਭਿਆਸ ਵੀ ਕਰ ਰਹੇ ਹਨ।ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਪਿਆਰ ਤਾਂ ਮਿਲ ਹੀ ਰਿਹਾ ਹੈ, ਨਾਲ ਨਾਲ ਆਪਣੇ ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਦੇਖ ਕੇ ਕਾਫ਼ੀ ਖ਼ੁਸ਼ ਵੀ ਹੋ ਰਹੇ ਹਨ। ਨੀਰਜ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਤੇ ਲਿਖਿਆ, ਕਿ “ਚਾਹੇ ਧਰਤੀ ‘ਤੇ ਜਾਂ ਪਾਣੀ ‘ਚ, ਜੈਵੇਲਿਨ ਹਮੇਸ਼ਾ ਮੇਰੇ ਦਿਲ ਵਿੱਚ ਹੈ।”
View this post on Instagram
ਕਾਬਿਲੇਗ਼ੌਰ ਹੈ ਕਿ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ 2021 ‘ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਗੋਲਡ ਮੈਡਲ ਜਿੱਤਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਲਡਨ ਬੁਆਏ ਦੇ ਨਾਂਅ ਨਾਲ ਜਾਣਿਆ ਜਾਣ ਲੱਗ ਪਿਆ। ਓਲੰਪਿਕ ‘ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਫ਼ੈਨ ਵੀ ਵਧਣ ਲੱਗ ਪਏ। ਦੱਸ ਦਈਏ ਕਿ ਇਸ ਸਮੇਂ ਨੀਰਜ ਮਾਲਦੀਵ ‘ਚ ਛੁੱਟੀਆਂ ਬਿਤਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold, Maldives, Neeraj Chopra, Olympic, Sports, Tokyo Olympics 2021, Viral video, Water