ਭਾਰਤ-ਨਿਊਜ਼ੀਲੈਂਡ ਵਿਚਕਾਰ ਹੋਵੇਗਾ ਪਹਿਲਾ ਸੈਮੀਫ਼ਾਈਨਲ

News18 Punjab
Updated: July 8, 2019, 12:42 PM IST
ਭਾਰਤ-ਨਿਊਜ਼ੀਲੈਂਡ ਵਿਚਕਾਰ ਹੋਵੇਗਾ ਪਹਿਲਾ ਸੈਮੀਫ਼ਾਈਨਲ

  • Share this:
ਭਾਰਤੀ ਟੀਮ ਆਈ.ਸੀ.ਸੀ ਵਿਸ਼ਵ ਕੱਪ ਦੇ ਪਹਿਲੇ ਸੈਮੀਫ਼ਾਈਨਲ ਵਿਚ ਮੰਗਲਵਾਰ 9 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਭਿੜੇਗਾ ਜਦਕਿ ਮੇਜਬਾਨ ਇੰਗਲੈਂਡ ਦਾ ਸਾਹਮਣਾ ਵੀਰਵਾਰ 11 ਜੁਲਾਈ ਨੂੰ ਹੋਣ ਵਾਲੇ ਦੂਜੇ ਅੰਤਿਮ ਚਾਰ ਮੁਕਾਬਲੇ ਵਿਚ ਸਾਬਕਾ ਚੈਂਪਿਅਨ ਆਸਟਰੇਲੀਆ ਨਾਲ ਹੋਵੇਗਾ। ਗਰੁੱਪ ਪੜਾਅ ਦੇ 45 ਮੈਚ ਆਸਟਰੇਲੀਆ ਅਤੇ ਦਖਣੀ ਅਫ਼ਰੀਕਾ ਦੇ ਵਿਚਕਾਰ ਹੋਏ ਮੁਕਾਬਲੇ ਨਾਲ ਸਮਾਪਤ ਹੋਏ। ਫਾਈਨਲ 14 ਜੁਲਾਈ ਨੂੰ ਲਾਡਰਸ ਮੈਦਾਨ 'ਚ ਖੇਡਿਆ ਜਾਵੇਗਾ

ਆਸਟਰੇਲੀਆ, ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀ ਟੀਮਾਂ ਸਨਿਚਰਵਾਰ ਨੂੰ ਅੰਤਿਮ ਗਰੁੱਪ ਪੜਾਅ ਮੈਚ ਤੋਂ ਪਹਿਲਾਂ ਹੀ ਅੰਤਿਮ ਚਾਰ ਵਿਚ ਦਾਖ਼ਲ ਹੋ ਚੁੱਕੀ ਸੀ, ਬਸ ਸੂਚੀ ਵਿਚ ਸਥਾਨ ਦਾ ਫ਼ੈਸਲਾ ਅੰਤਿਮ ਗਰੁੱਪ ਪੜਾਅ ਮੈਚ ਤੋਂ ਹੋਣਾ ਸੀ. ਭਾਰਤ ਦੀ ਸ੍ਰੀਲੰਕਾ 'ਤੇ ਸੱਤ ਵਿਕਟਾਂ ਤੋਂ ਜਿੱਤ ਨਾਲ ਕਪਤਾਨ ਵਿਰਾਟ ਕੋਹਲੀ ਦੀ ਟੀਮ ਨੇ ਗੁਰੱਪ ਪੜਾਅ ਦਾ ਸਮਾਪਨ ਜਿੱਤ ਨਾਲ ਕਰਦੇ ਹੋਏ ਅੰਕ ਸੂਚੀ ਵਿਚ ਆਸਟਰੇਲੀਆ ਨੂੰ ਪਛਾੜ ਦਿਤਾ ਜਿਸ ਨੂੰ ਦਖਣੀ ਅਫ਼ਰੀਕਾ ਤੋਂ ਦੱਸ ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ.
Loading...
First published: July 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...