• Home
  • »
  • News
  • »
  • sports
  • »
  • NOT TO CONTEST ELECTIONS I CAME TO BJP UNDER THE INFLUENCE OF PM MODI DINESH MONGIA

ਚੋਣਾਂ ਲੜਨ ਲਈ ਨਹੀਂ, PM ਮੋਦੀ ਤੋਂ ਪ੍ਰਭਾਵਿਤ ਹੋ ਕੇ ਬੀਜੇਪੀ 'ਚ ਆਇਆ ਹਾਂ: ਦਿਨੇਸ਼ ਮੋਂਗੀਆ

ਦਿਨੇਸ਼ ਮੋਂਗੀਆ ਨੇ ਕਿਹਾ ਕਿ ਉਹ ਚੋਣ ਲੜਨ ਲਈ ਭਾਜਪਾ 'ਚ ਸ਼ਾਮਲ ਨਹੀਂ ਹੋਏ ਹਨ। ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਰੱਖਦਾ ਸੀ ਅਤੇ ਉਹ ਪੀਐਮ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਆਏ ਹਨ।

ਚੋਣਾਂ ਲੜਨ ਲਈ ਨਹੀਂ, PM ਮੋਦੀ ਤੋਂ ਪ੍ਰਭਾਵਿਤ ਹੋ ਕੇ ਬੀਜੇਪੀ 'ਚ ਆਇਆ ਹਾਂ: ਦਿਨੇਸ਼ ਮੋਂਗੀਆ

  • Share this:
ਚੰਡੀਗੜ੍ਹ- ਸਿਆਸਤ ਨੇ ਹਮੇਸ਼ਾ ਕਲਾਕਾਰਾਂ ਅਤੇ ਖਿਡਾਰੀਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕੜੀ 'ਚ ਹੁਣ ਸਿਆਸਤਦਾਨਾਂ 'ਚ ਇਕ ਹੋਰ ਖਿਡਾਰੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਪੰਜਾਬ ਰਣਜੀ ਟੀਮ ਦੇ ਕਪਤਾਨ ਦਿਨੇਸ਼ ਮੋਂਗੀਆ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਨਿਊਜ਼18 ਨਾਲ ਗੱਲਬਾਤ ਦੌਰਾਨ ਦਿਨੇਸ਼ ਮੋਂਗੀਆ ਨੇ ਕਿਹਾ ਕਿ ਉਹ ਚੋਣ ਲੜਨ ਲਈ ਭਾਜਪਾ 'ਚ ਸ਼ਾਮਲ ਨਹੀਂ ਹੋਏ ਹਨ। ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਰੱਖਦਾ ਸੀ ਅਤੇ ਉਹ ਪੀਐਮ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਆਏ ਹਨ।

ਭਾਰਤ ਲਈ 51 ਵਨਡੇ ਖੇਡ ਚੁੱਕੇ ਮੋਂਗੀਆ 2003 ਵਿਸ਼ਵ ਕੱਪ ਵੀ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇੰਗਲੈਂਡ ਵਿੱਚ ਕਾਊਂਟੀ ਕ੍ਰਿਕਟ ਵਿੱਚ ਕਾਫੀ ਨਾਮਣਾ ਖੱਟਿਆ ਹੈ ਅਤੇ ਕਾਊਂਟੀ ਕ੍ਰਿਕਟ ਟੀਮ ਦੀ ਕਪਤਾਨੀ ਵੀ ਕੀਤੀ ਹੈ। ਇਸ ਸਮੇਂ ਮੋਂਗੀਆ ਅਰੁਣਾਚਲ ਪ੍ਰਦੇਸ਼ ਰਣਜੀ ਟੀਮ ਦੇ ਕੋਚ ਹਨ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੰਡੀਗੜ੍ਹ ਵਿੱਚ ਆਪਣੇ ਘਰ ਆਏ ਮੋਂਗੀਆ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਲਈ ਕਹੇ ਤਾਂ ਉਹ ਪਿੱਛੇ ਨਹੀਂ ਹਟਣਗੇ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਸ਼ੁਭਚਿੰਤਕਾਂ ਨਾਲ ਗੱਲਬਾਤ ਕੀਤੀ ਸੀ। ਜਦੋਂ ਉਸ ਨੂੰ ਫ਼ੋਨ ਆਇਆ ਤਾਂ ਸਿਰਫ਼ ਦੋ ਦਿਨਾਂ ਵਿੱਚ ਹੀ ਸਭ ਕੁਝ ਫਾਈਨਲ ਹੋ ਗਿਆ। ਉਨ੍ਹਾਂ ਨਾਲ ਹੀ ਖਿਡਾਰੀ ਹਰਭਜਨ ਸਿੰਘ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਚਰਚਾ 'ਤੇ ਮੋਂਗੀਆ ਨੇ ਕਿਹਾ ਕਿ ਜੇਕਰ ਕੋਈ ਚੰਗੀ ਸੋਚ ਲੈ ਕੇ ਸਿਆਸਤ 'ਚ ਆਉਂਦਾ ਹੈ ਤਾਂ ਇਹ ਚੰਗੀ ਗੱਲ ਹੈ। ਭੱਜੀ ਆਪਣੇ ਛੋਟੇ ਭਰਾ ਵਾਂਗ ਹੈ ਅਤੇ ਉਹ ਉਸ ਨੂੰ ਪਿਆਰ ਕਰਦਾ ਹੈ।
Published by:Ashish Sharma
First published:
Advertisement
Advertisement