• Home
  • »
  • News
  • »
  • sports
  • »
  • OLYMPICS 2021 WHAT IF AN ATHLETE HAS A COVID 19 TEST POSITIVE GH RP

ਓਲੰਪਿਕ 2021: ਕੀ ਹੋਵੇਗਾ ਹੈ ਜੇ ਕਿਸੇ ਐਥਲੀਟ ਦਾ ਕੋਵਿਡ-19 ਟੈਸਟ ਪੋਸੀਟਿਵ ਹੈ ਤਾਂ?

ਓਲੰਪਿਕ 2021: ਕੀ ਹੋਵੇਗਾ ਹੈ ਜੇ ਕਿਸੇ ਐਥਲੀਟ ਦਾ ਕੋਵਿਡ-19 ਟੈਸਟ ਪੋਸੀਟਿਵ ਹੈ ਤਾਂ?

  • Share this:
ਕੀ ਐਥਲੀਟ ਨੂੰ ਡਿਸਕੁਆਲੀਫਾਇਡ ਕਰ ਦਿੱਤਾ ਜਾਵੇਗਾ ਜੇ ਉਹ COVID ਪਾਜ਼ੇਟਿਵ ਹੁੰਦਾ ਹੈ? ਕੀ ਖਿਡਾਰੀਆਂ ਨੂੰ ਟੀਕਾ ਲਗਵਾਉਣਾ ਲਾਜ਼ਮੀ ਹੈ?

ਖੇਡਾਂ ਦੀ ਪ੍ਰਬੰਧਕ ਕਮੇਟੀ ਨੇ ਐਤਵਾਰ, 18 ਜੁਲਾਈ ਨੂੰ ਐਲਾਨ ਕੀਤਾ ਕਿ ਤਿੰਨ ਐਥਲੀਟਾਂ, ਜਿਨ੍ਹਾਂ ਵਿਚੋਂ ਦੋ ਓਲੰਪਿਕ ਵਿਲੇਜ ਵਿਖੇ ਰਹਿ ਰਹੇ ਹਨ, ਨੂੰ ਕੋਵਿਡ-19 ਟੈਸਟ ਵਿੱਚ ਪੋਸੀਟਿਵ ਪਾਇਆ ਗਿਆ ਹੈ।

ਉਸ ਦਿਨ ਕੁੱਲ 10 ਕੇਸਾਂ ਦੀ ਰਿਪੋਰਟ ਕੀਤੀ ਗਈ ਸੀ ਜਿਸ ਵਿੱਚ ਪੰਜ ਖੇਡਾਂ ਨਾਲ ਸਬੰਧਤ ਮੁਲਾਜ਼ਮ, ਇੱਕ ਠੇਕੇਦਾਰ ਅਤੇ ਇੱਕ ਪੱਤਰਕਾਰ ਸ਼ਾਮਲ ਸਨ।

ਓਸੀ ਰਿਕਾਰਡਾਂ ਦੇ ਅਨੁਸਾਰ ਖੇਡਾਂ ਨਾਲ ਸਬੰਧਤ ਕੋਰੋਨਾਵਾਇਰਸ ਕੇਸਾਂ ਦੀ ਕੁੱਲ ਗਿਣਤੀ 55 ਹੋ ਗਈ ਹੈ।

ਟੋਕਿਓ ਓਲੰਪਿਕਸ 23 ਜੁਲਾਈ ਤੋਂ 8 ਅਗਸਤ ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਕੋਵਿਡ -19 ਮਹਾਂਮਾਰੀ ਦੇ ਕਾਰਨ ਇਹ ਲਗਭਗ ਇੱਕ ਸਾਲ ਬਾਅਦ ਹੋ ਰਹੀ ਹੈ।

ਕੀ ਹੋਵੇਗਾ ਜੇ ਕਿਸੇ ਐਥਲੀਟ ਦਾ ਟੈਸਟ ਪੋਸੀਟਿਵ ਹੁੰਦਾ ਹੈ? ਕੀ ਉਨ੍ਹਾਂ ਨੂੰ ਡਿਸਕੁਆਲੀਫਾਇਡ ਕੀਤਾ ਜਾਵੇਗਾ? ਕੀ ਹਿੱਸਾ ਲੈਣ ਵਾਲਿਆਂ ਨੂੰ ਟੀਕਾ ਲਗਵਾਉਣਾ ਲਾਜ਼ਮੀ ਹੈ? ਜਾਣੋ ਇਹ ਸਾਰੀਆਂ ਗੱਲਾਂ:

ਕੀ ਐਥਲੀਟਾਂ ਲਈ ਟੀਕਾ ਲਾਉਣਾ ਲਾਜ਼ਮੀ ਹੈ?

ਐਥਲੀਟਾਂ ਲਈ ਟੀਕਾਕਰਣ ਲਾਜ਼ਮੀ ਨਹੀਂ ਹੈ। ਹਾਲਾਂਕਿ, ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਐਲਾਨ ਕੀਤਾ ਹੈ ਕਿ ਪੀਫਾਈਜ਼ਰ ਬਾਇਓਨਟੈਕ, ਚੀਨ ਦੀ ਸਿਨੋਵੈਕ ਬਾਇਓਟੈਕ ਲਿਮਟਿਡ ਨੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਆਪਣੇ ਐਮਆਰਐਨਏ ਟੀਕੇ ਦੀ ਪੇਸ਼ਕਸ਼ ਕਰਨ ਲਈ ਸਹਿਮਤੀ ਦਿੱਤੀ ਹੈ।

ਐਥਲੀਟਾਂ ਲਈ ਕੋਵਿਡ ਦਿਸ਼ਾ ਨਿਰਦੇਸ਼ ਕੀ ਹਨ?

ਪਹੁੰਚਣ 'ਤੇ, ਹਰ ਐਥਲੀਟ ਨੂੰ ਤਿੰਨ ਦਿਨਾਂ ਦੇ ਲਾਜ਼ਮੀ ਕੁਆਰੰਟੀਨ ਨਿਯਮ ਦੀ ਪਾਲਣਾ ਕਰਨੀ ਹੋਵੇਗੀ। ਉਸਤੋਂ ਬਾਅਦ, ਸਾਰੇ ਐਥਲੀਟਾਂ ਦੇ COVID ਲਈ ਰੋਜ਼ਾਨਾ ਟੈਸਟ ਕੀਤੇ ਜਾਣਗੇ।

ਕੋਈ ਵੀ ਐਥਲੀਟ ਆਮ ਲੋਕਾਂ ਨਾਲ ਅਤੇ ਐਥਲੀਟਾਂ ਵਿਲੇਜ ਦੇ ਅੰਦਰ ਕਿਸੇ ਨਾਲ ਵੀ ਮੇਲ-ਜੋਲ ਨਹੀਂ ਕਰ ਸਕਦਾ। ਐਥਲੀਟਾਂ ਨੂੰ ਮਾਸਕ ਪਹਿਨਣੇ ਜ਼ਰੂਰੀ ਹਨ ਸਿਵਾਏ ਜਦੋਂ ਉਹ ਖੇਡ ਵਿੱਚ ਹਿੱਸਾ ਲੈ ਰਹੇ ਹੋਣ, ਖਾ ਰਹੇ ਹੋਣ, ਸੌਣ ਵੇਲੇ ਜਾਂ ਜਦੋਂ ਉਹ ਬਿਲਕੁਲ ਇੱਕਲੇ ਹੋਣ।

ਤਮਗੇ ਦੀ ਰਸਮ ਵੀ ਸੰਪਰਕ ਰਹਿਤ ਰਹੇਗੀ ਕਿਉਂਕਿ ਐਥਲੀਟਾਂ ਨੂੰ ਆਪਣਾ ਤਮਗਾ ਇਕ ਟਰੇਅ ਵਿੱਚੋਂ ਲੈ ਕੇ ਆਪਣੇ ਗਲ਼ੇ ਵਿੱਚ ਪਾਉਣਾ ਹੋਵੇਗਾ।

ਕੀ ਖੇਡਾਂ ਵਿਚ ਦਰਸ਼ਕ ਹੋਣਗੇ?

ਟੋਕਿਓ ਓਲੰਪਿਕ ਵਿੱਚ ਕੋਈ ਪ੍ਰਸ਼ੰਸਕ ਨਹੀਂ ਹੋਵੇਗਾ।

ਕੀ ਹੋਵੇਗਾ ਹੈ ਜੇ ਕਿਸੇ ਐਥਲੀਟ ਦਾ ਕੋਵਿਡ-19 ਟੈਸਟ ਪੋਸੀਟਿਵ ਹੈ ਤਾਂ?

ਆਈਓਸੀ ਐਗਜ਼ੀਕਿਟਿਵ ਬੋਰਡ ਦੁਆਰਾ ਨਿਰਧਾਰਤ ਸਿਧਾਂਤਾਂ ਦੇ ਅਨੁਸਾਰ, ਕੋਵਿਡ -19 ਲਈ ਪੋਸੀਟਿਵ ਟੈਸਟ ਵਾਲੇ ਕਿਸੇ ਵੀ ਖਿਡਾਰੀ ਨੂੰ ਮਜ਼ਬੂਰਨ ਖੇਡ ਤੋਂ ਬਾਹਰ ਹੋਣਾ ਹੋਵੇਗਾ ਅਤੇ ਉਸਨੂੰ ‘ਡਿਡ ਨਾਟ ਸਟਾਰਟ (ਡੀ ਐਨ ਐਸ) ਮੰਨਿਆ ਜਾਵੇਗਾ।

ਕਿਸੇ ਵੀ ਐਥਲੀਟ ਜਾਂ ਟੀਮ ਨੂੰ COVID-19 ਕਾਰਨਾਂ ਕਰਕੇ 'ਡਿਸਕੁਆਲੀਫਾਇਡ' ਨਹੀਂ ਕੀਤਾ ਜਾਵੇਗਾ।

ਜਿਸ ਪੜਾਅ 'ਤੇ ਐਥਲੀਟ/ਟੀਮ ਖੇਡ ਵਿੱਚੋਂ ਬਾਹਰ ਹੁੰਦੇ ਹਨ ਉਸ ਪੜਾਅ ਤੱਕ ਦੇ ਘਟੋ- ਘੱਟ ਨਤੀਜੇ ਨੂੰ ਬਰਕਰਾਰ ਰੱਖਿਆ ਜਾਵੇਗਾ।

ਜਿੱਥੇ ਵੀ ਸੰਭਵ ਹੋ ਸਕਦਾ ਹੈ ਕਿ ਕਿਸੇ ਐਥਲੀਟ ਜਾਂ ਟੀਮ ਦਾ ਮੁਕਾਬਲਾ ਕਰਨ ਵਿਚ ਅਸਮਰੱਥ ਹੋਣ ਤੇ, ਸਭ ਤੋਂ ਵੱਧ ਯੋਗ ਐਥਲੀਟ ਜਾਂ ਟੀਮ ਦੁਆਰਾ ਉਹ ਜਗ੍ਹਾ ਭਰੀ ਜਾਏਗੀ। ਜਿਸ ਨਾਲ ਪ੍ਰੋਗਰਾਮਾਂ ਨੂੰ ਅੱਗੇ ਵਧਣ ਦਿੱਤਾ ਜਾਏਗਾ।
ਕੀ ਵੱਖ ਵੱਖ ਖੇਡਾਂ ਦੇ ਵੱਖਰੇ ਨਿਯਮ ਹਨ?

ਅਥਲੈਟਿਕਸ
ਸਪੋਰਟ-ਸਪੈਸੀਫਿਕ ਰੈਗੂਲੇਸ਼ਨਾਂ ਦੇ ਅਨੁਸਾਰ, ਜੇ ਕੋਈ ਐਥਲੀਟ ਟਰੈਕ ਈਵੈਂਟਾਂ ਵਿੱਚ ਕੋਵਿਡ -19 ਪੋਸੀਟਿਵ ਪਾਇਆ ਜਾਂਦਾ ਹੈ ਅਤੇ ਇਸ ਕਾਰਨ ਮੁਕਾਬਲਾ ਕਰਨ ਵਿੱਚ ਅਸਮਰੱਥ ਹੈ, ਤਾਂ ਪਿਛਲੇ ਫੇਸ ਦੇ ਸਰਬੋਤਮ ਅਗਲੇ ਸਥਾਨ ਤੇ ਰਹਿਣ ਵਾਲੇ ਐਥਲੀਟ ਨੂੰ ਅਗਲੇ ਫੇਸ ਲਈ ਲਿਆਂਦਾ ਜਾਵੇਗਾ।

ਐੱਸਐੱਸਆਰ ਨੇ ਕਿਹਾ ਕਿ “ਸਿਰਫ਼ 10,000 ਮੀਟਰ ਦੌੜ ਹੀ ਹੈ ਜਿਸਦਾ ਸਿੱਧਾ ਫਾਈਨਲ ਹੈ ਅਤੇ ਇੱਕ ਹੀ ਦੌੜ ਹੁੰਦੀ ਹੈ ਅਤੇ ਇਸ ਲਈ ਰੋਜ਼ਾਨਾ ਕੋਵਿਡ-19 ਟੈਸਟ ਦੇ ਨਤੀਜੇ ਨਿਰਧਾਰਤ ਕਰਨਗੇ ਕਿ ਕੀ ਕੋਈ ਐਥਲੀਟ ਇਸ ਵਿੱਚ ਹਿੱਸਾ ਲੈ ਸਕਦਾ ਹੈ ਜਾਂ ਨਹੀਂ, ਜੇਕਰ ਕੋਈ ਪੋਸੀਟਿਵ ਪਾਇਆ ਜਾਂਦਾ ਹੈ ਤਾਂ ਪ੍ਰੋਗਰਾਮ ਇਕ ਘੱਟ ਅਥਲੀਟ ਨਾਲ ਅੱਗੇ ਵਧੇਗਾ। ਫੀਲਡ ਮੁਕਾਬਲਿਆਂ ਲਈ ਜਿੱਥੇ ਫਾਈਨਲ ਵਿਚ ਮੁਕਾਬਲਾ ਨਾ ਕਰ ਸਕਣ ਵਾਲੇ ਅਥਲੀਟ ਦੀ ਜਗ੍ਹਾ ਅਗਲੇ ਬੈਸਟ ਪਲੇਸ ਅਥਲੀਟ ਨਾਲ ਕੀਤੀ ਜਾਵੇਗੀ।

ਬੈਡਮਿੰਟਨ
ਬੈਡਮਿੰਟਨ ਵਿਚ, ਐਥਲੀਟ ਜਿਨ੍ਹਾਂ ਨੇ ਮੁਕਾਬਲਾ ਸ਼ੁਰੂ ਕੀਤਾ ਹੈ ਅਤੇ ਕੋਵਿਡ-19 ਦੇ ਕਾਰਨ ਮੁਕਾਬਲਾ ਕਰਨ ਦੇ ਯੋਗ ਨਹੀਂ ਹਨ, ਨੂੰ ਵਿੱਦਡਰਾਵ (ਡਬਲਯੂ.ਡੀ.ਐੱਨ.) ਵਜੋਂ ਮੰਨਿਆ ਜਾਵੇਗਾ। ਵਿਰੋਧੀ ਨੂੰ ਇੱਕ 'ਬਾਏ' ਮਿਲੇਗਾ ਅਤੇ ਐਥਲੀਟ ਦਾ ਘੱਟੋ ਘੱਟ ਨਤੀਜਾ ਸੁਰੱਖਿਅਤ ਰੱਖਿਆ ਜਾਵੇਗਾ।

ਕੁਸ਼ਤੀ
ਜੇ ਕੋਈ ਐਥਲੀਟ ਮੁਕਾਬਲਾ ਕਰਨ ਵਿਚ ਅਸਮਰੱਥ ਹੈ, ਤਾਂ ਵਿਰੋਧੀ ਨੂੰ ਅਗਲੇ ਗੇੜ ਵਿਚ 'ਬਾਏ' ਮਿਲਦਾ ਹੈ। ਜੇ ਐਥਲੀਟ ਫਾਈਨਲ ਵਿਚ ਪਹੁੰਚ ਗਿਆ ਹੈ ਅਤੇ COVID-19 ਦੇ ਕਾਰਨ ਮੁਕਾਬਲਾ ਨਹੀਂ ਕਰ ਸਕਦਾ ਤਾਂ ਸੰਬੰਧਿਤ ਸੈਮੀਫਾਈਨਲ ਵਿਚ ਬਾਹਰ ਹੋ ਗਿਆ ਐਥਲੀਟ ਖਾਲੀ ਜਗ੍ਹਾ ਨੂੰ ਭਰ ਦੇਵੇਗਾ ਅਤੇ ਫਾਈਨਲ ਵਿਚ ਮੁਕਾਬਲਾ ਕਰੇਗਾ।

ਹੋਰ ਖੇਡਾਂ
ਟੈਨਿਸ ਅਤੇ ਮੁੱਕੇਬਾਜ਼ੀ ਵਰਗੀਆਂ ਕੁਝ ਖੇਡਾਂ ਵਿਚ, ਜੇ ਖਿਡਾਰੀ ਪੋਸੀਟਿਵ ਪਾਇਆ ਜਾਂਦਾ ਹੈ ਤਾਂ ਵਿਰੋਧੀ ਖਿਡਾਰੀ ਨੂੰ 'ਬਾਏ' ਮਿਲਦਾ ਹੈ ਅਤੇ ਕੋਈ ਤਬਦੀਲੀ ਨਹੀਂ ਹੁੰਦੀ। ਜੇ ਇਹ ਫਾਈਨਲ ਵਿੱਚ ਹੁੰਦਾ ਹੈ, ਤਾਂ ਪੋਸੀਟਿਵ ਟੈਸਟ ਵਾਲੇ ਖਿਡਾਰੀ ਨੂੰ ਇੱਕ ਚਾਂਦੀ ਦਾ ਤਮਗਾ ਮਿਲੇਗਾ ਜਦੋਂ ਕਿ ਵਿਰੋਧੀ ਨੂੰ ਇੱਕ ਸੋਨ ਤਮਗਾ ਮਿਲੇਗਾ।

ਆਮ ਤੌਰ 'ਤੇ, ਬਹੁਤ ਸਾਰੇ ਸਿੰਗਲ-ਡੇਅ ਸਮਾਗਮਾਂ ਜਿਵੇਂ ਸ਼ੂਟਿੰਗ, ਵੇਟਲਿਫਟਿੰਗ, ਮੈਰਾਥਨਜ਼ ਦੇ ਸਾਰੇ ਐਥਲੀਟਾਂ ਲਈ ਮੁਕਾਬਲਾ ਕਰਨ ਤੋਂ ਪਹਿਲਾਂ ਨੈਗੇਟਿਵ ਟੈਸਟ ਹੋਣਾ ਚਾਹੀਦਾ ਹੈ। ਜਦੋਂਕਿ, ਹਾਕੀ, ਹੈਂਡਬਾਲ ਅਤੇ ਰਗਬੀ ਵਰਗੇ ਇਵੈਂਟਾਂ ਲਈ ਜੋ ਕਈ ਦਿਨਾਂ ਤੱਕ ਚਲਦਾ ਹੈ, ਇਕ ਖਿਡਾਰੀ ਜਾਂ ਟੀਮ ਦੇ ਟੈਸਟਿੰਗ ਪਾਜ਼ੀਟਿਵ ਹੋਣ 'ਤੇ ਉਸ ਨੂੰ ਬਦਲਿਆ ਜਾ ਸਕਦਾ ਹੈ।

ਕੰਟੈਕਟ ਟਰੇਸਿੰਗ ਕਿਵੇਂ ਹੋਏਗੀ?

ਕੋਈ ਵੀ ਐਥਲੀਟ ਜੋ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿਚ ਆਉਂਦਾ ਹੈ ਜਿਸ ਦੀ COVID-19 ਹੋਣ ਦੀ ਪੁਸ਼ਟੀ ਹੁੰਦੀ ਹੈ, ਨੂੰ 14 ਦਿਨਾਂ ਲਈ ਇਕੋ ਕਮਰੇ ਵਿਚ ਰਹਿਣ ਲਈ ਕਿਹਾ ਜਾਵੇਗਾ ਅਤੇ ਟ੍ਰੇਨਿੰਗ ਜਾਂ ਮੁਕਾਬਲਾ ਕਰਨ ਤੋਂ ਇਲਾਵਾ ਬਾਹਰ ਜਾਣ ਤੋਂ ਮਨ੍ਹਾ ਕੀਤਾ ਜਾਵੇਗਾ।

ਉਹਨਾਂ ਨੂੰ ਸਿਰਫ ਤਾਂ ਹੀ ਮੁਕਾਬਲਾ ਕਰਨ ਦੀ ਆਗਿਆ ਦਿੱਤੀ ਜਾਏਗੀ ਜੇ ਉਹ ਮੁਕਾਬਲੇ ਤੋਂ ਠੀਕ ਪਹਿਲਾਂ ਰੱਖੇ ਗਏ ਇੱਕ ਪੀਸੀਆਰ ਚੈਕ ਵਿੱਚ ਨਕਾਰਾਤਮਕ ਟੈਸਟ ਕਰਦੇ ਹਨ।

ਜੂਡੋ ਵਰਗੀਆਂ ਖੇਡਾਂ ਵਿੱਚ, ਮੈਚ ਤੋਂ ਬਾਅਦ ਪੀਸੀਆਰ ਟੈਸਟ ਵੀ ਲਏ ਜਾਣਗੇ। ਸਾਰੇ ਐਥਲੀਟਾਂ ਦਾ ਰੋਜ਼ਾਨਾ ਟੈਸਟ ਕੀਤਾ ਜਾਵੇਗਾ ਅਤੇ ਜੇ ਪੋਸੀਟਿਵ ਟੈਸਟ ਪਾਇਆ ਜਾਂਦਾ ਹੈ ਤਾਂ ਵਿਦਡਰਾਵ ਕਰਨਾ ਹੋਵੇਗਾ।

ਓਲੰਪਿਕ ਵਿਲੇਜ ਵਿਚ ਸੰਪਰਕ ਟਰੇਸਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸਥਿਤੀ ਵਿਚ ਸਹਾਇਤਾ ਕੀਤੀ ਜਾ ਸਕੇ। ਜਾਪਾਨ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਸੰਪਰਕ ਟਰੇਸਿੰਗ ਐਪ ਨੂੰ ਡਾਊਨਲੋਡ ਕਰਨਾ ਲਾਜ਼ਮੀ ਹੈ ਅਤੇ ਐਥਲੀਟਾਂ ਅਤੇ ਮੀਡੀਆ ਦੇ ਮੈਂਬਰਾਂ ਨੂੰ ਆਪਣੇ ਫੋਨ ਉੱਤੇ ਜੀਪੀਐਸ ਟਰੈਕਿੰਗ ਚਾਲੂ ਕਰਨ ਲਈ ਕਿਹਾ ਗਿਆ ਹੈ।

ਟੈਸਟ ਕੌਣ ਕਰਵਾਏਗਾ?

ਹਰ ਇਕ ਟੁਕੜੀ ਨੂੰ ਇਕ 'ਕੋਵਿਡ ਸੰਪਰਕ ਅਫਸਰ' (ਸੀ.ਐੱਲ.ਓ.) ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵੱਖ-ਵੱਖ ਦੇਸ਼ਾਂ ਦੇ ਸਾਰੇ ਸੈਮਪਲ ਸਮੇਂ ਸਿਰ ਜਮ੍ਹਾ ਕੀਤੇ ਜਾਣ। ਇੱਕ ਸੀਨੀਅਰ ਅਫਸਰ ਪ੍ਰੇਮ ਚੰਦ ਵਰਮਾ ਭਾਰਤੀ ਟੀਮ ਲਈ ਸੀ.ਐੱਲ.ਓ ਹਨ।
Published by:Ramanpreet Kaur
First published: