ਸ੍ਰੀਨਿਵਾਸ ਗੌੜਾ ਦਾ ਰਿਕਾਰਡ ਟੁੱਟਿਆ, ਨਿਸ਼ਾਂਤ ਨੇ 9.51 ਸੈਕਿੰਡ ’ਚ ਤੈਅ ਕੀਤੀ 100 ਮੀਟਰ ਦੂਰੀ

News18 Punjabi | News18 Punjab
Updated: February 18, 2020, 1:31 PM IST
share image
ਸ੍ਰੀਨਿਵਾਸ ਗੌੜਾ ਦਾ ਰਿਕਾਰਡ ਟੁੱਟਿਆ, ਨਿਸ਼ਾਂਤ ਨੇ 9.51 ਸੈਕਿੰਡ ’ਚ ਤੈਅ ਕੀਤੀ 100 ਮੀਟਰ ਦੂਰੀ
ਸ੍ਰੀਨਿਵਾਸ ਗੌੜਾ ਦਾ ਰਿਕਾਰਡ ਟੁੱਟਿਆ, ਨਿਸ਼ਾਂਤ ਨੇ 9.51 ਸੈਕਿੰਡ ’ਚ ਤੈਅ ਕੀਤੀ 100 ਮੀਟਰ ਦੂਰੀ

 ਕੰਬਲਾ ਰੇਸ (ਮੱਝਾਂ ਦੀ ਪਰੰਪਰਾਗਤ ਦੌੜ) ਵਿਚ 100 ਮੀਟਰ ਦੀ ਦੂਰੀ ਮਹਿਜ਼ 9.55 ਸੈਕਿੰਡ ਵਿਚ ਪੂਰੀ ਕਰਨ ਵਾਲੇ ਸ੍ਰੀਨਿਵਾਸ ਗੌੜਾ ਦਾ ਰਿਕਾਰਡ ਇਕ ਹਫਤਾ ਵੀ ਕਾਇਮ ਨਹੀਂ ਰਹਿ ਸਕਿਆ। ਇੰਡੀਆ ਟੁਡੇ ਦੀ ਰਿਪੋਰਟ ਅਨੁਸਾਰ, ਨਿਸ਼ਾਂਤ ਸ਼ੈਟੀ ਨੇ ਮੱਝਾਂ ਦੇ ਨਾਲ 9.51 ਸੈਕਿੰਡ ਵਿਚ 100 ਮੀਟਰ ਦੌੜ ਲਗਾ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਕੰਬਲਾ ਰੇਸ (ਮੱਝਾਂ ਦੀ ਪਰੰਪਰਾਗਤ ਦੌੜ) ਵਿਚ 100 ਮੀਟਰ ਦੀ ਦੂਰੀ ਮਹਿਜ਼ 9.55 ਸੈਕਿੰਡ ਵਿਚ ਪੂਰੀ ਕਰਨ ਵਾਲੇ ਸ੍ਰੀਨਿਵਾਸ ਗੌੜਾ ਦਾ ਰਿਕਾਰਡ ਇਕ ਹਫਤਾ ਵੀ ਕਾਇਮ ਨਹੀਂ ਰਹਿ ਸਕਿਆ। ਇੰਡੀਆ ਟੁਡੇ ਦੀ ਰਿਪੋਰਟ ਅਨੁਸਾਰ, ਨਿਸ਼ਾਂਤ ਸ਼ੈਟੀ ਨੇ ਮੱਝਾਂ ਦੇ ਨਾਲ 9.51 ਸੈਕਿੰਡ ਵਿਚ 100 ਮੀਟਰ ਦੌੜ ਲਗਾ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਨਿਸ਼ਾਂਤ 13.68 ਸੈਕਿੰਡ ਵਿਚ 143 ਮੀਟਰ ਦੂਰੀ ਤੈਅ ਕੀਤੀ ਹੈ। ਉਨ੍ਹਾਂ ਦਾ ਇਹ ਪ੍ਰਦਰਸ਼ਨ ਸ੍ਰੀਨਿਵਾਸ ਗੌੜਾ ਤੋਂ 4 ਸੈਕਿੰਡ ਬਿਹਤਰ ਰਿਹਾ। ਜਦਕਿ 100 ਮੀਟਰ ਰੇਸ ਨੂੰ ਪੂਰੀ ਕਰਨ ਦਾ ਵਰਲਡ ਰਿਕਾਰਡ ਦੁਨੀਆਂ ਦੇ ਸਭ ਤੋਂ ਤੇਜ ਇਨਸਾਨ ਅਤੇ ਜਮਾਇਕਾ ਦੌੜਾਕ ਯੂਸੇਨ ਬੋਲਟ ਦੇ ਨਾਂ ਹੈ, ਜਿਨ੍ਹਾਂ ਨੇ 100 ਮੀਟਰ ਰੇਸ 9.58 ਸੈਕਿੰਡ ਵਿਚ ਪੂਰੀ ਕੀਤੀ ਸੀ।

ਦੱਸਣਯੋਗ ਹੈ ਕਿ ਐਤਵਾਰ ਨੂੰ ਬਾਜਾਗੋਲੀ ਜੋਗੀਬੇਟੂ ਦੇ ਨਿਸ਼ਾਂਤ ਸ਼ੇਟੀ ਨੇ ਵੈਨੂਰ ਵਿਚ ਇਹ ਨਵਾਂ ਰਿਕਾਰਡ ਬਣਾਇਆ ਹੈ। ਹਾਲ ਹੀ ਵਿਚ ਕੰਬਾਲਾ ਰੇਸ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲ ਸ੍ਰੀਨਿਵਾਸ ਗੌੜਾ ਨੂੰ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਸਨਮਾਨਿਤ ਕੀਤਾ ਸੀ, ਇਸ ਦੇ ਨਾਲ ਹੀ ਰਾਜ ਸਰਕਾਰ ਨੇ ਉਨ੍ਹਾਂ ਨੂੰ 3 ਲੱਖ ਰੁਪਏ ਬਤੌਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਸੀ। ਇੱਥੋਂ ਤੱਕ ਕਿ ਖੇਡ ਮੰਤਰੀ ਕਿਰਨ ਰਿਜਿਜੂ ਨੇ ਸ੍ਰੀਨਿਵਾਸ ਗੌੜਾ ਨੂੰ ਭਾਰਤੀ ਖੇਡ ਅਥਾਰਟੀ ਬੰਗਲੁਰੂ ਸਥਿਤ ਸੈਂਟਰ ਵਿਚ ਟਰਾਇਲ ਦੇਣ ਨੂੰ ਕਿਹਾ ਸੀ। ਹਾਲਾਂਕਿ ਗੌੜਾ ਨੇ ਟਰਾਇਲ ਦੇਣ ਦੀ ਬਜਾਏ 10 ਮਾਰਚ ਨੂੰ ਕੰਬਾਲਾ ਰੇਸ ਵਿਚ ਦੂਜੀ ਵਾਰੀ ਦੌੜਨ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ।

 
First published: February 18, 2020, 1:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading