ਭਾਰਤ ਵਿਚ ਖੇਡਾਂ ਨੂੰ ਅੱਗੇ ਲਿਜਾਣ 'ਚ ਔਰਤਾਂ ਦੀ ਹੋ ਸਕਦੀ ਹੈ ਵੱਡੀ ਭੂਮਿਕਾ: ਨੀਤਾ ਅੰਬਾਨੀ

ਰਿਲਾਇੰਸ ਫਾਉਂਡੇਸ਼ਨ (Reliance Foundation) ਦੀ ਸੰਸਥਾਪਕ, ਚੇਅਰਪਰਸਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੀ ਪਹਿਲੀ ਭਾਰਤੀ ਮਹਿਲਾ ਮੈਂਬਰ ਨੀਤਾ ਅੰਬਾਨੀ ਨੇ ਮੰਗਲਵਾਰ ਨੂੰ ਲੰਡਨ ਵਿਚ ਸਪੋਰਟ ਬਿਜ਼ਨਸ ਸਮਿੱਟ ਵਿਚ ਭਾਰਤ ਵਿਚ ਖੇਡਾਂ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਵਿਚ ਦੱਸਿਆ

News18 Punjab
Updated: October 8, 2019, 8:31 PM IST
ਭਾਰਤ ਵਿਚ ਖੇਡਾਂ ਨੂੰ ਅੱਗੇ ਲਿਜਾਣ 'ਚ ਔਰਤਾਂ ਦੀ ਹੋ ਸਕਦੀ ਹੈ ਵੱਡੀ ਭੂਮਿਕਾ: ਨੀਤਾ ਅੰਬਾਨੀ
ਭਾਰਤ ਵਿਚ ਖੇਡਾਂ ਨੂੰ ਅੱਗੇ ਲਿਜਾਣ 'ਚ ਔਰਤਾਂ ਦੀ ਹੋ ਸਕਦੀ ਹੈ ਵੱਡੀ ਭੂਮਿਕਾ: ਨੀਤਾ ਅੰਬਾਨੀ
News18 Punjab
Updated: October 8, 2019, 8:31 PM IST
ਰਿਲਾਇੰਸ ਫਾਉਂਡੇਸ਼ਨ (Reliance Foundation) ਦੀ ਸੰਸਥਾਪਕ, ਚੇਅਰਪਰਸਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੀ ਪਹਿਲੀ ਭਾਰਤੀ ਮਹਿਲਾ ਮੈਂਬਰ ਨੀਤਾ ਅੰਬਾਨੀ ਨੇ ਮੰਗਲਵਾਰ ਨੂੰ ਲੰਡਨ ਵਿਚ ਸਪੋਰਟ ਬਿਜ਼ਨਸ ਸਮਿੱਟ ਵਿਚ ‘ਦਿ ਇੰਸਪਾਇਰਿੰਗ ਏ ਬਿਲੀਅਨ ਡ੍ਰੀਮਸ: ਦਿ ਇੰਡੀਆ ਅਪਾਰਚਿੰਊਂਟੀ’ ਵਿਚ ਭਾਰਤ ਵਿਚ ਖੇਡਾਂ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਵਿਚ ਦੱਸਿਆ।

ਉਨ੍ਹਾਂ ਕਿਹਾ ਕਿ ਭਾਰਤ ਇਕ ਨੌਜਵਾਨ ਦੇਸ਼ ਹੈ ਅਤੇ ਇਹ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਜੇ ਭਾਰਤ ਦੇ ਨੌਜਵਾਨ ਆਪਣੇ ਆਪ ਵਿਚ ਇਕ ਦੇਸ਼ ਹੁੰਦੇ, ਤਾਂ ਇਹ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੁੰਦਾ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਟੀਮ ਮੁੰਬਈ ਇੰਡੀਅਨਜ਼ ਦੀ ਮਾਲਕਣ, ਨੀਤਾ ਅੰਬਾਨੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਸਾਰੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਪ੍ਰਾਪਤ ਕਰ ਰਿਹਾ ਹੈ ਅਤੇ ਇਸ ਵਿੱਚ ਖੇਡਾਂ ਵੀ ਸ਼ਾਮਲ ਹਨ। ਔਰਤਾਂ ਖੇਡਾਂ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਇਸ ਨੂੰ ਅੱਗੇ ਲਿਜਾਉਣ ਵਿਚ ਮਦਦਗਾਰ ਹੋ ਸਕਦੀਆਂ ਹਨ।ਉਨ੍ਹਾਂ ਨੇ ਆਈਪੀਐਲ ਦੇ ਪ੍ਰਸਾਰਣ ਅਧਿਕਾਰਾਂ ਅਤੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਫਾਈਨਲ ਦੇ ਵਿਊਅਰਸ਼ਿੱਪ ਦਾ ਹਵਾਲਾ ਦੇ ਕੇ ਭਾਰਤ ਦੀ ਸੰਭਾਵਨਾ ਬਾਰੇ ਗੱਲ ਕੀਤੀ। ਨੌਜਵਾਨ ਅਥਲੀਟ ਹਿਮਾ ਦਾਸ ਦੀ ਮਿਸਾਲ ਦਿੰਦਿਆਂ ਨੀਤਾ ਅੰਬਾਨੀ ਨੇ ਕਿਹਾ ਕਿ ਜੇ ਉਸ ਕੋਲ ਸਹੂਲਤਾਂ ਨਹੀਂ ਸਨ ਤਾਂ ਉਹ ਨੰਗੇ ਪੈਰੀਂ ਦੌੜ ਕੇ ਤਿਆਰੀ ਕੀਤੀ। ਅੱਜ ਉਹ ਸਪੋਰਟਸ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਦੀ ਬ੍ਰਾਂਡ ਅੰਬੈਸਡਰ ਹੈ।

First published: October 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...