CWG 2018: ਸਾਇਨਾ ਨੇਹਵਾਲ ਨੇ ਸਿੰਧੂ ਨੂੰ ਹਰਾ ਕੇ ਇਤਿਹਾਸ ਸਿਰਜਿਆ, ਭਾਰਤ ਦੇ ਨਾਮ 26ਵਾਂ ਸੋਨ ਤਗਮਾ


Updated: April 15, 2018, 9:15 AM IST
CWG 2018: ਸਾਇਨਾ ਨੇਹਵਾਲ ਨੇ ਸਿੰਧੂ ਨੂੰ ਹਰਾ ਕੇ ਇਤਿਹਾਸ ਸਿਰਜਿਆ, ਭਾਰਤ ਦੇ ਨਾਮ 26ਵਾਂ ਸੋਨ ਤਗਮਾ

Updated: April 15, 2018, 9:15 AM IST
ਲੰਡਨ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੇਹਵਾਲ ਨੇ ਹਮਵਤਨ ਤੇ ਰਿਓ ਓਲੰਪਿਕ ਦੇ ਸਿਲਵਰ ਮੈਡਲ ਜੇਤੂ ਪੀ.ਵੀ. ਸਿੰਧੂ ਨੂੰ ਹਰਾ ਕੇ ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਹੋ ਰਹੇ 21 ਰਾਸ਼ਟਰਰਮੰਡਲ ਖੇਡਾਂ ਦੇ ਆਖਰੀ ਦਿਨ ਐਵਵਾਰ ਨੂੰ ਮਹਿਲਾ ਸਿੰਗਲ ਵਰਗ ਦਾ ਸੋਨ ਤਗਮਾ ਆਪਣੇ ਨਾਮ ਕੀਤਾ। ਰਾਸ਼ਟਰਮੰਡਲ ਖੇਡਾਂ ਵਿਚ ਸਾਇਨਾ ਦੋ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰੀ ਬਣ ਗਈ ਹੈ। ਹਾਰਨ ਕਾਰਨ ਸਿੰਧੂ ਨੂੰ ਚਾਂਦੀ ਦੇ ਤਮਗ਼ੇ ਨਾਲ ਸੰਤੁਸ਼ਟ ਹੋਣਾ ਪਿਆ।

ਵਿਸ਼ਵ ਨੰਬਰ 12 ਸਾਇਨਾ ਨੇ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿੱਚ 2010 ਵਿੱਚ ਦਿੱਲੀ ਵਿੱਚ ਸੋਨ ਤਗਮਾ ਜਿੱਤਿਆ ਸੀ।

ਲੰਡਨ ਓਲੰਪਿਕ ਦੀ ਬ੍ਰੋਨਜ਼ ਮੈਡਲ ਸਾਇਨਾ ਨੇ ਸਿੰਧੂ ਨੂੰ 56 ਮਿੰਟ ਤੱਕ ਚੱਲੇ ਇਸ ਮੈਚ ਵਿਚ 21-18, 23-21 ਨਾਲ ਹਰਾ ਦਾ ਮੈਡਲ ਜਿੱਤਿਆ।

ਸਾਇਨਾ ਨੇ ਪਹਿਲੇ ਗੇਮ 'ਚ ਚੰਗੀ ਸ਼ੁਰੂਆਤ ਕੀਤੀ ਅਤੇ ਉਸ ਨੂੰ 8-4 ਦੀ ਲੀਡ ਮਿਲੀ। ਤਜਰਬੇਕਾਰ ਖਿਡਾਰਨ ਹੋਣ ਦੇ ਨਾਤੇ ਸਾਇਨਾ ਨੇ ਸਿੰਧੂ ਨੂੰ ਵਧੇਰੇ ਅੰਕ ਹਾਸਲ ਨਹੀਂ ਕਰਨ ਦਿੱਤੇ। ਹਾਲਾਂਕਿ, ਸਿੰਧੂ ਨੇ ਚੰਗਾ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਅਤੇ 18-20 ਦਾ ਸਕੋਰ ਬਣਾਇਆ। ਸਾਇਨਾ ਨੇ ਇੱਕ ਅੰਕ ਲੈਂਦੇ ਹੋਏ ਗੇਮ 21-18 ਨਾਲ ਆਪਣੇ ਨਾਮ ਕਰ ਲਈ।

ਦੂਜੀ ਗੇਮ 'ਚ ਦੁਨੀਆ ਦੇ 3 ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਉਸ ਨੂੰ 7-5 ਦੀ ਲੀਡ ਮਿਲੀ। ਸਾਇਨਾ ਨੇ ਸਕੋਰ 8-10 ਨਾਲ ਹਾਸਲ ਕੀਤਾ।

ਸਿੰਧੂ ਨੇ ਇਕ ਵਾਰ ਫਿਰ ਪੁਆਇੰਟ ਹਾਸਲ ਕਰ ਲਏ, ਉਸ ਨੂੰ 16-14 ਨਾਲ ਦੁਬਾਰਾ ਲੀਡ ਮਿਲੀ। ਉਹ ਚੰਗਾ ਸਕੋਰ ਲੈ ਕੇ ਅੱਗੇ ਵਧ ਰਿਹਾ ਸੀ ਪਰ ਸਾਇਨਾ ਨੇ ਆਪਣੇ ਤਜਰਬੇ ਦਾ ਫਾਇਦਾ ਉਠਾਇਆ ਅਤੇ ਸ਼ਾਨਦਾਰ ਵਾਪਸੀ ਕੀਤੀ ਅਤੇ 20-20 ਨਾਲ ਬਰਾਬਰੀ ਕੀਤੀ।

ਇਸ ਤੋਂ ਬਾਅਦ ਸਾਇਨਾ ਨੂੰ 21-20 ਨਾਲ ਲੀਡ ਮਿਲੀ। ਸਿੰਧੂ 21-21 ਦੇ ਸਕੋਰ ਤੱਕ ਲੈ ਬਰਾਬਰ ਸਕੋਰ ਸੀ ਪਰ ਸਾਇਨਾ ਨੇ ਦੋ ਅੰਕ ਬਟੋਰਨ ਨਾਲ 23-21 ਨਾਲ ਦੂਸਰਾ ਗੇਮ ਆਪਣੇ ਨਾਮ ਕਰਕੇ ਸੋਨ ਤਗਮਾ ਜਿੱਤਿਆ।
First published: April 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ