IND vs PAK : ਫੈਂਸ ਛੁੱਟੀ ਦੀ ਕਰ ਲੈਣ ਤਿਆਰੀ, ਭਾਰਤ-ਪਾਕਿ ਟੀਮਾਂ ਇਸ ਸੀਰੀਜ਼ ‘ਚ ਹੋਣਗੀਆਂ ਆਹਮੋ-ਸਾਹਮਣੇ !

News18 Punjabi | News18 Punjab
Updated: January 25, 2020, 2:35 PM IST
share image
IND vs PAK : ਫੈਂਸ ਛੁੱਟੀ ਦੀ ਕਰ ਲੈਣ ਤਿਆਰੀ, ਭਾਰਤ-ਪਾਕਿ ਟੀਮਾਂ ਇਸ ਸੀਰੀਜ਼ ‘ਚ ਹੋਣਗੀਆਂ ਆਹਮੋ-ਸਾਹਮਣੇ !
IND vs PAK : ਫੈਂਸ ਛੁੱਟੀ ਦੀ ਕਰ ਲੈਣ ਤਿਆਰੀ, ਭਾਰਤ-ਪਾਕਿ ਇਸ ਸੀਰੀਜ਼ ‘ਚ ਹੋਣਗੀਆਂ ਆਹਮੋ-ਸਾਹਮਣੇ !

ਸਿਤੰਬਰ ‘ਚ ਪਾਕਿਸਤਾਨ ਵਿਚ ਏਸ਼ੀਆ ਕੱਪ ਹੋਵੇਗਾ, ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਭਾਰਤ ਨੇ ਪਾਕਿਸਤਾਨ ਦੌਰੇ ਤੋਂ ਇਨਕਾਰ ਕਰ ਦਿੱਤਾ ਸੀ।

  • Share this:
  • Facebook share img
  • Twitter share img
  • Linkedin share img
ਜਦੋਂ ਗੱਲ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਮੈਚ ਦੀ ਹੋਵੇ ਤਾਂ ਫਿਰ ਖਿਡਾਰਿਆਂ ਤੇ ਫੈਂਸ ਦੇ ਲਈ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਦੋਵਾਂ ਟੀਮਾਂ ‘ਚ ਮੈਚ ਦਾ ਰੁਮਾਂਚ ਫੈਂਸ ਦੇ ਸਿਰ ਚੱੜ ਕੇ ਬੋਲਦਾ ਹੈ। ਸੜਕਾਂ ਖਾਲੀ ਵਿਖਾਈ ਦਿੰਦੀਆ ਹਨ ਤੇ ਕਈ ਕ੍ਰਿਕਟ ਪ੍ਰੇਮੀ ਮੈਚ ਦੇਖਣ ਲਈ ਛੁੱਟੀ ਵੀ ਕਰ ਲੈਂਦੇ ਹਨ। ਜੇਕਰ ਸਭ ਕੁੱਝ ਠੀਕ ਰਿਹਾ ਤਾਂ ਕ੍ਰਿਕਟ ਫੈਂਸ ਲਈ ਭਾਰਤ-ਪਾਕਿ ਮੈਚ ਨੂੰ ਲੈ ਕੇ ਖੁਸ਼ਖਬਰੀ ਆ ਸਕਦੀ ਹੈ।



ਦਰਅਸਲ ਇਸ ਸਾਲ ਟੀ20 ਵਿਸ਼ਵ ਕੱਪ (T20 World Cup) ਦੇ ਇਲਾਵਾ ਏਸ਼ੀਆ ਕੱਪ (Asia Cup) ਸੀਰੀਜ਼ ਵੀ ਹੋਣ ਵਾਲੀ ਹੈ। ਦੋਹਾਂ ਹੀ ਮੌਕਿਆਂ ਤੇ ਫੈਂਸ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦੇਖਣ ਨੂੰ ਮਿਲੇਗਾ। ਟੀ20 ਵਿਸ਼ਵ ਕੱਪ ਤਾਂ ਆਸਟ੍ਰੇਲੀਆ ‘ਚ ਖੇਡਿਆ ਜਾਵੇਗਾ, ਪਰ ਏਸ਼ੀਆ ਕੱਪ ਪਾਕਿਸਤਾਨ ‘ਚ ਹੋਣਾ ਹੈ। ਜਿਸ ਕਾਰਨ ਟੂਰਨਾਮੈਂਟ ‘ਚ ਭਾਰਤ ਦੇ ਹਿੱਸਾ ਲੈਣ ਤੇ ਸਵਾਲ ਉੱਠ ਰਹੇ ਸੀ, ਪਰ ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਨੇ ਸਾਫ ਕਰ ਦਿੱਤਾ ਕਿ ਪਾਕਿਸਤਾਨ, ਭਾਰਤ ਖਿਲਾਫ ਦੂਜੀ ਥਾਂ ਏਸ਼ੀਆ ਕੱਪ ਦਾ ਮੈਚ ਖੇਡਣ ਲਈ ਤਿਆਰ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਇਹ ਗੱਲ ਸਾਫ ਕੀਤੀ ਕਿ ਏਸ਼ੀਆ ਕੱਪ ਨੂੰ ਲੈ ਕੇ ਬਾਂਗਲਾਦੇਸ਼ ਦੇ ਨਾਲ ਕੋਈ ਡੀਲ ਨਹੀਂ ਕੀਤੀ ਗਈ ਹੈ ਅਤੇ ਇਸ ਮਾਮਲੇ ਦਾ ਬਾਂਗਲਾਦੇਸ਼ ਦਾ ਪਾਕਿਸਤਾਨ ਦੌਰੇ ਨਾਲ ਕੋਈ ਸਬੰਧ ਨਹੀਂ ਹੈ।
ਵਸੀਮ ਨੇ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਦੇਖ ਕੇ ਸਾਨੂੰ ਨਹੀਂ ਲੱਗਦਾ ਕਿ ਭਾਰਤ (India) ਦੀ ਟੀਮ ਪਾਕਿਸਤਾਨ (Pakistan)  ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਯੂਏਈ ‘ਚ ਖੇਡਣ ਦਾ ਵਿਕਲਪ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਏਸ਼ੀਆ ਕੱਪ ਨੂੰ ਲੈ ਕੇ ਪਾਕਿਸਤਾਨ ਅਤੇ ਬਾਂਗਲਾਦੇਸ਼ ‘ਚ ਕੋਈ ਸਮਝੌਤਾ ਨਹੀਂ ਹੋਇਆ। ਏਸ਼ੀਆ ਕੱਪ ਏਸ਼ੀਅਨ ਕ੍ਰਿਕਟ ਕੌਂਸਿਲ ਇਵਂਟ ਹੈ ਅਤੇ ਉਹ ਹੀ ਇਸਦੀ ਮੇਜ਼ਬਾਨੀ ਕਰਨਗੇ। ਇਸ ਮਾਮਲੇ ‘ਚ ਕੋਈ ਹੋਰ ਦੇਸ਼ ਫੈਸਲਾ ਨਹੀਂ ਕਰ ਸਕਦਾ।



ਟੂਰਨਾਮੈਂਟ ਦੂਜੀ ਥਾਂ ਤੇ ਕਰਾਉਣ ਦੀ ਸੀ ਚਰਚਾ

ਇਸ ਸਾਲ ਸਿਤੰਬਰ ‘ਚ ਪਾਕਿਸਤਾਨ (Pakistan) ਦੀ ਮੇਜ਼ਬਾਨੀ ‘ਚ ਏਸ਼ੀਆ ਕੱਪ ਕਰਾਇਆ ਜਾਵੇਗਾ, ਪਰ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਭਾਰਤ ਦਾ ਪਾਕਿਸਤਾਨ ਦੌਰੇ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਇਸ ਦੀ ਮੇਜ਼ਬਾਨੀ ਨਹੀਂ ਕਰੇਗਾ ਅਤੇ ਇਸ ਨੂੰ ਪਾਕਿਸਤਾਨ ਤੋਂ ਬਾਹਰ ਤਬਦੀਲ ਕੀਤਾ ਜਾ ਸਕਦਾ ਹੈ। ਭਾਰਤੀ ਰਿਪੋਰਟ ਦੇ ਮੁਤਾਬਿਕ ਟੀ20 ਏਸ਼ੀਆ ਕੱਪ ਬਾਂਗਲਾਦੇਸ਼, ਸ੍ਰੀਲੰਕਾ ਜਾਂ ਆਸਟ੍ਰੇਲੀਆ ਵਿਚੋਂ ਕਿਸੀ ਵੀ ਦੇਸ਼ ‘ਚ ਕਰਾਉਣ ਬਾਰੇ ਸੋਚਿਆ ਜਾ ਰਿਹਾ ਹੈ। ਪਰ ਪਾਕਿਸਤਾਨ ਬੋਰਡ ਨੇ ਇਸ ਨੂੰ ਅਫਵਾਹ ਦੱਸਿਆ ਹੈ।

 

 

 
First published: January 25, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading