Home /News /sports /

T20 World Cup ਤੋਂ ਪਹਿਲਾਂ ਪਾਕਿ ਨੂੰ ਵੱਡਾ ਝਟਕਾ, PCB ਨੇ ਅਫਰੀਦੀ ਨੂੰ ਕੀਤਾ ਮੁਅੱਤਲ, ਜਾਣੋ ਮਾਮਲਾ

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਟੀਮ ਨੂੰ ਵੱਡਾ ਝਟਕਾ ਲਗਿਆ ਹੈ। ਇਹ ਝਟਕਾ ਕ੍ਰਿਕਟਰ ਅਫਰੀਦੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਲਗਿਆ ਹੈ, ਜਿਸ ਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਕ੍ਰਿਕਟ ਖੇਡਣ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਖੈਬਰ ਪਖਤੂਨਖਵਾ ਦੇ ਖੱਬੇ ਹੱਥ ਦੇ ਸਪਿਨਰ ਆਸਿਫ ਅਫਰੀਦੀ ਹਨ। ਇਹ ਮਾਮਲਾ ਅੰਤਰਰਾਸ਼ਟਰੀ ਕ੍ਰਿਕਟਰ ਨਾਲ ਨਹੀਂ ਸਗੋਂ ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਨਾਲ ਜੁੜਿਆ ਹੋਇਆ ਹੈ।

ਹੋਰ ਪੜ੍ਹੋ ...
 • Share this:

  ਅਫਰੀਦੀ ਖਿਲਾਫ ਇਹ ਕਾਰਵਾਈ ਪੀਸੀਬੀ ਦੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਧਾਰਾ 4.7.1 ਦੇ ਤਹਿਤ ਕੀਤੀ ਗਈ ਹੈ। ਪੀਸੀਬੀ ਨੇ ਵੀ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਪੀਸੀਬੀ ਨੇ ਆਪਣੇ ਜਾਰੀ ਬਿਆਨ ਵਿੱਚ ਕਿਹਾ, ‘ਆਸਿਫ਼ ਅਫਰੀਦੀ ਨੂੰ ਅੱਜ ਪੀਸੀਬੀ ਦੇ ਕੋਡ ਆਫ ਕੰਡਕਟ ਦੀ ਧਾਰਾ 2.4 ਦੇ ਤਹਿਤ ਦੋ ਉਲੰਘਣਾਵਾਂ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 14 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਬੋਰਡ ਨੇ ਕਿਹਾ ਕਿ ਕਿਉਂਕਿ ਜਾਂਚ ਚੱਲ ਰਹੀ ਹੈ, ਨਤੀਜੇ ਆਉਣ ਤੱਕ ਪੀਸੀਬੀ ਇਸ ਮਾਮਲੇ 'ਤੇ ਹੋਰ ਟਿੱਪਣੀ ਨਹੀਂ ਕਰੇਗਾ। ਅਫਰੀਦੀ ਉਦੋਂ ਤੱਕ ਕ੍ਰਿਕਟ ਨਾਲ ਜੁੜੀਆਂ ਗਤੀਵਿਧੀਆਂ 'ਚ ਹਿੱਸਾ ਨਹੀਂ ਲੈ ਸਕਣਗੇ, ਜਦੋਂ ਤੱਕ ਪੀਸੀਬੀ ਭ੍ਰਿਸ਼ਟਾਚਾਰ ਇਕਾਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਿਸੇ ਤਹਿ ਤੱਕ ਨਹੀਂ ਪਹੁੰਚ ਜਾਂਦੀ।

  ਦੱਸ ਦੇਈਏ ਕਿ ਆਸਿਫ ਅਫਰੀਦੀ ਨੇ ਪਾਕਿਸਤਾਨ ਲਈ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ। ਪਰ ਘਰੇਲੂ ਕ੍ਰਿਕਟ 'ਚ ਉਨ੍ਹਾਂ ਨੇ 35 ਫਸਟ ਕਲਾਸ, 42 ਲਿਸਟ ਏ ਅਤੇ 65 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ 118 ਵਿਕਟਾਂ ਹਾਸਲ ਕੀਤੀਆਂ ਹਨ। ਉਸ ਨੇ ਲਿਸਟ ਏ 'ਚ 59 ਅਤੇ ਟੀ-20 'ਚ 63 ਵਿਕਟਾਂ ਲਈਆਂ ਹਨ। 35 ਸਾਲਾ ਆਸਿਫ 13 ਸਾਲਾਂ ਤੋਂ ਪਹਿਲੀ ਸ਼੍ਰੇਣੀ ਕ੍ਰਿਕਟ ਖੇਡ ਰਹੇ ਹਨ।

  ਪਾਕਿਸਤਾਨ ਸੁਪਰ ਲੀਗ ਯਾਨੀ PSL ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਉਮਰ ਅਕਮਲ, ਕਾਮਰਾਨ, ਜ਼ੀਸ਼ਾਨ ਅਲੀ ਤੋਂ ਲੈ ਕੇ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ 'ਤੇ ਇਨ੍ਹਾਂ ਸੱਟੇਬਾਜ਼ਾਂ ਦੇ ਸੰਪਰਕ ਵੇਰਵੇ ਲੁਕਾਉਣ ਲਈ ਕਾਰਵਾਈ ਕੀਤੀ ਗਈ ਸੀ। ਸਲਮਾਨ ਬੱਟ, ਮੁਹੰਮਦ ਆਸਿਫ, ਮੁਹੰਮਦ ਆਮਿਰ ਇੰਗਲੈਂਡ ਖਿਲਾਫ ਟੈਸਟ ਮੈਚ 'ਚ ਸਪਾਟ ਫਿਕਸਿੰਗ ਕਰਦੇ ਹੋਏ ਰੰਗੇ ਹੱਥੀ ਫੜੇ ਗਏ ਸਨ। ਇਸ ਤੋਂ ਬਾਅਦ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਪਾਬੰਦੀ ਲਗਾ ਦਿੱਤੀ ਗਈ।

  Published by:Drishti Gupta
  First published:

  Tags: Cricket, Match, Pakistan, Sports