ਸ਼ਾਹੀਦ ਅਫਰੀਦੀ ਪੰਜਵੀ ਵਾਰ ਬਣੇ ਪਿਤਾ, ਫੈਂਸ ਬੋਲੇ- ਹੁਣ ਬਸ

News18 Punjabi | News18 Punjab
Updated: February 15, 2020, 8:49 PM IST
share image
ਸ਼ਾਹੀਦ ਅਫਰੀਦੀ ਪੰਜਵੀ ਵਾਰ ਬਣੇ ਪਿਤਾ,  ਫੈਂਸ ਬੋਲੇ- ਹੁਣ ਬਸ
ਸ਼ਾਹੀਦ ਅਫਰੀਦੀ ਪੰਜਵੀ ਵਾਰ ਬਣੇ ਪਿਤਾ, ਫੈਂਸ ਬੋਲੇ- ਹੁਣ ਬੱਸ

ਪਾਕਿਸਤਾਨ (Pakistan) ਦੇ ਕ੍ਰਿਕਟਰ ਸ਼ਾਹੀਦ ਅਫਰੀਦੀ (Shahid Afridi) ਨੇ ਸੋਸ਼ਲ ਮੀਡੀਆ ਤੇ ਆਪਣੀ ਪੰਜਾਂ ਲੜਕੀਆਂ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ (Pakistan) ਕ੍ਰਿਕਟ ਟੀਮ ਦੇ ਹਰਫਨਮੌਲਾ ਬੱਲੇਬਾਜ ਸ਼ਾਹੀਦ ਅਫਰੀਦੀ (Shahid Afridi) ਦੇ ਘਰ ਪੰਜਵੀਂ ਵਾਰ ਖੁਸ਼ਖਬਰੀ ਆਈ ਹੈ। ਚਾਰ ਲੜਕੀਆਂ ਦੇ ਪਿਤਾ ਅਫਰੀਦੀ ਪੰਜਵੀਂ ਵਾਰ ਪਿਤਾ ਬਣੇ ਹਨ। 45 ਸਾਲ ਦੇ ਅਫਰੀਦੀ ਨੇ ਸੋਸ਼ਲ ਮੀਡੀਆ ਤੇ ਬੇਹਦ ਹੀ ਖਾਸ ਤਸਵੀਰ ਸ਼ੇਅਰ ਕਰਦੇ ਹੋਏ ਫੈਂਸ ਦੇ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ। ਦੱਸ ਦਈਏ ਕਿ ਅਫਰੀਦੀ ਪੰਜਵੀਂ ਵਾਰ ਵੀ ਬੇਟੀ ਦੇ ਪਿਤਾ ਬਣੇ ਹਨ।

ਸ਼ਾਹੀਦ ਅਫਰੀਦੀ (Shahid Afridi) ਨੇ ਸੋਸ਼ਲ ਮੀਡੀਆ ਤੇ ਆਪਣੀ ਪੰਜਾਂ ਲੜਕੀਆਂ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਅਫਰੀਦੀ ਨੇ ਕੈਪਸ਼ਨ ਵਿਚ ਲਿਖਿਆ, ‘ਪਰਮਾਤਮਾ ਦਾ ਆਸ਼ੀਰਵਾਦ ਅਤੇ ਦਇਆ ਮੇਰੇ ਤੇ ਬਰਕਰਾਰ ਹੈ। ਮੇਰੀ ਚਾਰ ਧੀਆਂ ਪਹਿਲੇ ਤੋਂ ਹਨ ਅਤੇ ਇਕ ਹੋਰ ਦੇ ਆ ਜਾਣ ਨਾਲ ਪੰਜ ਹੋ ਗਈਆਂ ਹਨ। ਤੁਹਾਡੇ ਸਾਰਿਆਂ ਦੇ ਨਾਲ ਇਸ ਗੁਡ ਨਿਊਜ਼ ਨੂੰ ਸ਼ਿਅਰ ਕਰ ਰਿਹਾ ਹਾਂ’।ਜਿਵੇਂ ਹੀ ਸ਼ਾਹੀਦ (Shahid Afridi) ਨੇ ਪਿਤਾ ਬਣਨ ਵਾਲੀ ਤਸਵੀਰ ਸ਼ੇਅਰ ਕੀਤੀ ਲੋਕਾਂ ਨੇ ਵੱਖਰੇ-ਵੱਖਰੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਕੁਝ ਲੋਕਾਂ ਨੇ ਕਿਹਾ ਕਿ ਬੇਟੇ ਦੀ ਚਾਹਤ ਵਿਚ ਸ਼ਾਹੀਦ ਅਜਿਹਾ ਕਰ ਰਹੇ ਹਨ। ਉੱਥੇ ਭਾਰਤੀ ਫੈਂਸ ਨੇ ਵੀ ਉਨ੍ਹਾਂ ਦੀ ਇਸ ਪੋਸਟ ਤੇ ਕਾਫੀ ਕੁਮੈਂਟ ਕੀਤੇ।

ਸਖਤ ਪਿਤਾ ਹਨ ਸ਼ਾਹੀਦ ਅਫਰੀਦੀ

ਸ਼ਾਹੀਦ ਅਫਰੀਦੀ (Shahid Afridi) ਨੂੰ ਇਕ ਕੱਟਰ ਇਸਲਾਮਿਕ ਸ਼ਖਸ ਮੰਨਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਉਨ੍ਹਾਂ ਨੇ ਆਪਣੇ ਘਰ ਦਾ ਟੀਵੀ ਤੋੜ ਦਿੱਤਾ ਹੈ। ਇਸ ਦਾ ਕਾਰਨ ਸੀ ਕਿ ਉਨ੍ਹਾਂ ਦੀ ਲੜਕੀ ਟੀਵੀ ਤੇ ਹਿੰਦੀ ਸੀਰੀਅਲ ਦੇਖ ਕੇ ਆਰਤੀ ਜਿਹਾ ਕੁਝ ਕਰਨ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗੁੱਸੇ ਵਿਚ ਟੀਵੀ ਤੋੜ ਦਿੱਤਾ ਸੀ। ਉੱਥੇ ਸ਼ਾਹੀਦ ਕਹਿ ਚੁੱਕੇ ਹਨ ਕਿ ਉਹ ਆਪਣੀ ਲੜਕੀਆਂ ਨੂੰ ਘਰ ਤੋਂ ਬਾਹਰ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਹਨ।

 

 
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading