ਨਵੀਂ ਦਿੱਲੀ: ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ। ਇਸ ਵਾਰ ਮੰਦਰ (temple) 'ਚ ਭੰਨਤੋੜ ਦਾ ਮਾਮਲਾ (temple vandalism case) ਹੈ। ਪਾਕਿਸਤਾਨੀ ਕ੍ਰਿਕਟਰ (Pakistani cricketer) ਦਾਨਿਸ਼ ਕਨੇਰੀਆ (Danish kaneria) ਨੇ ਇਸ ਨਾਲ ਜੁੜਿਆ ਇੱਕ ਵੀਡੀਓ (Demolition video of temple) ਸ਼ੇਅਰ ਕੀਤਾ ਹੈ। ਟੈਸਟ ਕ੍ਰਿਕਟਰ ਰਹਿ ਚੁੱਕੇ ਕਨੇਰੀਆ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਧਾਰਮਿਕ ਆਜ਼ਾਦੀ ਬਚਾਉਣ ਦੀ ਅਪੀਲ ਕੀਤੀ ਹੈ। ਦਾਨਿਸ਼ ਕਨੇਰੀਆ ਉਨ੍ਹਾਂ ਕੁਝ ਹਿੰਦੂ ਕ੍ਰਿਕਟਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਪਾਕਿਸਤਾਨ (Pakistan) ਲਈ ਖੇਡਣ ਦਾ ਮੌਕਾ ਮਿਲਿਆ ਹੈ।
ਪਾਕਿਸਤਾਨ ਲਈ 61 ਟੈਸਟ ਮੈਚ ਖੇਡਣ ਵਾਲੇ ਦਾਨਿਸ਼ ਕਨੇਰੀਆ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ। ਵੀਡੀਓ ਇਕ ਮੰਦਰ ਦੀ ਹੈ। ਇਸ ਵਿਚ ਮੰਦਰ ਦੇ ਅੰਦਰ ਭੰਨਤੋੜ ਕੀਤੀ ਗਈ ਹੈ ਅਤੇ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।
41 ਸਾਲਾ ਦਾਨਿਸ਼ ਕਨੇਰੀਆ ਨੇ ਆਪਣੀ ਕੂ ਪੋਸਟ 'ਚ ਲਿਖਿਆ, 'ਕਰਾਚੀ ਦੇ ਮੱਧ 'ਚ। ਧਾਰਮਿਕ ਆਜ਼ਾਦੀ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਇਸ ਨਾਲ ਪਾਕਿਸਤਾਨ ਦੀ ਬਦਨਾਮੀ ਹੋ ਰਹੀ ਹੈ। ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ।
ਦਾਨਿਸ਼ ਕਨੇਰੀਆ ਨੇ ਪਾਕਿਸਤਾਨ ਲਈ 79 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ 'ਚ 61 ਟੈਸਟ ਅਤੇ 18 ਵਨਡੇ ਸ਼ਾਮਲ ਹਨ। ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਕਨੇਰੀਆ ਇਸ ਤੋਂ ਪਹਿਲਾਂ ਵੀ ਆਪਣੇ ਸਾਥੀ ਕ੍ਰਿਕਟਰਾਂ 'ਤੇ ਵਿਤਕਰੇ ਦੇ ਦੋਸ਼ ਲਗਾ ਚੁੱਕੇ ਹਨ। ਕਨੇਰੀਆ ਨੇ ਕੁਝ ਸਾਲ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਕਈ ਸਾਥੀ ਕ੍ਰਿਕਟਰ ਉਨ੍ਹਾਂ ਨਾਲ ਧਰਮ ਦੇ ਆਧਾਰ 'ਤੇ ਵਿਤਕਰਾ ਕਰਦੇ ਸਨ। ਇਸ ਤੋਂ ਇਲਾਵਾ ਦਾਨਿਸ਼ ਕਨੇਰੀਆ 'ਤੇ ਵੀ ਮੈਚ ਫਿਕਸਿੰਗ ਦੇ ਦੋਸ਼ ਲੱਗੇ ਹਨ। ਉਸ 'ਤੇ ਉਮਰ ਭਰ ਦੀ ਪਾਬੰਦੀ ਵੀ ਲਗਾਈ ਗਈ ਹੈ। ਦਾਨਿਸ਼ ਕਨੇਰੀਆ ਨੇ ਇਸ ਫੈਸਲੇ ਖਿਲਾਫ ਸਿੰਧ ਹਾਈ ਕੋਰਟ 'ਚ ਅਪੀਲ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricketer, Imran Khan, Mandir, Pakistan, Prime Minister, Sports, Viral video