Pakistani Fans Trolled Their Own Players: ਪਾਕਿਸਤਾਨ ਨੂੰ ਏਸ਼ੀਆ ਕੱਪ 2022 ਦੇ ਫਾਈਨਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। 11 ਸਿਤੰਬਰ, ਦਿਨ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਫਾਈਨਲ ਮੈਚ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਸ਼੍ਰੀਲੰਕਾ ਨੇ ਛੇਵੀਂ ਵਾਰ ਏਸ਼ੀਆ ਕੱਪ ਦੇ ਖਿਤਾਬ 'ਤੇ ਕਬਜ਼ਾ ਕੀਤਾ ਹੈ। ਉੱਥੇ ਹੀ ਪਾਕਿਸਤਾਨੀ ਟੀਮ ਤੀਜੀ ਵਾਰ ਟਰਾਫੀ ਜਿੱਤਣ ਵਿਚ ਕਾਮਯਾਬ ਨਹੀਂ ਹੋ ਸਕੀ।
ਪਾਕਿਸਤਾਨ ਦੀ ਟੀਮ ਨੇ ਮੈਚ 'ਚ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ 58 ਦੌੜਾਂ 'ਤੇ ਸ਼੍ਰੀਲੰਕਾਈ ਟੀਮ ਦੀਆਂ ਪੰਜ ਵਿਕਟਾਂ ਲੈ ਲਈਆਂ। ਇੱਥੋਂ ਸ੍ਰੀਲੰਕਾ 'ਤੇ ਦਬਾਅ ਬਣਾਨਾ ਸ਼ੁਰੂ ਹੀ ਹੋਇਆ ਸੀ ਕਿ ਅਚਾਨਕ ਹਾਲਾਤ ਇਸ ਦੇ ਉਲਟ ਹੋ ਗਏ। ਭਾਨੁਕਾ ਰਾਜਪਕਸ਼ੇ ਅਤੇ ਵਨਿੰਦੂ ਹਸਾਰੰਗਾ ਨੇ ਜ਼ਬਰਦਸਤ ਪਾਰੀ ਖੇਡੀ। ਸ਼੍ਰੀਲੰਕਾ ਨੇ ਇੱਕ ਚੰਗਾ ਸਕੋਰ ਬਣਾਇਆ। ਇਸ ਦੌਰਾਨ ਪਾਕਿਸਤਾਨੀ ਫੀਲਡਰਾਂ ਨੇ ਵੀ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ 'ਚ ਕਾਫੀ ਮਦਦ ਕੀਤੀ। ਦੇਖਦੇ ਹੀ ਦੇਖਦੇ ਸਕੋਰ ਬੋਰਡ 170/6 ਤੱਕ ਪਹੁੰਚ ਗਿਆ।
Ifti chacha to young srilankan team tonight pic.twitter.com/OxFsTxPRIi
— J. Sad Hazelnut (@naanchannay) September 11, 2022
ਖੈਰ, ਜਿਨ੍ਹਾਂ ਨੇ ਮੈਚ ਦੇਖਿਆ ਉਹ ਤਾਂ ਜਾਣਦੇ ਹੀ ਹਨ ਪਰ ਇੰਟਰਨੈੱਟ ਉੱਤੇ ਹੁਣ ਮੀਮਜ਼ ਤੇ ਟ੍ਰੋਲਿੰਗ ਦਾ ਦੌਰ ਚੱਲ ਰਿਹਾ ਹੈ। ਪਾਕਿਸਤਾਨੀ ਖਿਡਾਰੀਆਂ ਦੀ ਖਰਾਬ ਫੀਲਡਿੰਗ ਤੇ ਕਈ ਥਾਵਾਂ ਉੱਤੇ ਜ਼ਰੂਰੀ ਕੈਚ ਛੁੱਟ ਜਾਣ ਕਾਰਨ ਪਾਕਿਸਤਾਨ ਦੇ ਲੋਕ ਟਵਿਟਰ ਉੱਤੇ ਆਪਣੀ ਹੀ ਟੀਮ ਦਾ ਮਜ਼ਾਕ ਉਡਾ ਰਹੇ ਹਨ। ਇੱਕ ਨੇ ਲਿਖਿਆ "ਮੈਨੂੰ ਨਹੀਂ ਲਗਦਾ ਕਿ ਮੈਚ ਫਿਕਸ ਸੀ, ਕਿਉਂਕਿ ਦੋਵਾਂ ਦੇਸ਼ਾਂ ਕੋਲ ਜ਼ਹਿਰ ਖਾਣ ਤੱਕ ਦੇ ਪੈਸੇ ਨਹੀਂ ਹਨ"।
ਇਕ ਨੇ ਸ਼ਾਬਾਦਦੀ ਕੈਚ ਛੁੱਟਣ ਵਾਲੀ ਫੋਟੋ ਸ਼ੇਅਰ ਕਰਦਿਆਂ ਲਿਖਿਆ "ਸ਼ਾਬਾਦ ਭਾਈ ਬਾਲ ਕੈਚ ਕਰਨੀ ਸੀ..."। ਇੱਕ ਹੋਰ ਟਵਿਟਰ ਯੂਜ਼ਰ ਨੇ ਲਿਖਿਆ, "ਅੱਛਾ, ਹੁਣ ਮੈਨੂੰ ਸਮਝ ਆਇਆ ਕਿ ਪਾਕਿਸਤਾਨ ਸਰਕਾਰ ਨੇ 12 ਸਤੰਬਰ ਨੂੰ ਇੱਕ ਦਿਨ ਦਾ ਸ਼ੋਕ ਕਿਉਂ ਰੱਖਿਆ ਹੈ।" ਇੱਕ ਟਵਿੱਟਰ ਯੂਜ਼ਰ ਨੇ ਤਾਂ ਮੈਚ ਦੇ ਦੌਰਾਨ ਵਿਅੰਗਾਤਮਕ ਤੌਰ ਉੱਤੇ ਲਿੱਖ ਦਿੱਤਾ ਸੀ "ਸਹੀ ਜਾ ਰਹੇ ਹੋ ਟੀਮ ਵਾਲਿਓ, ਸਾਨੂੰ ਕੋਈ ਕਾਹਲੀ ਨਹੀਂ, ਅਸੀਂ ਕਿਹੜਾ ਇੱਥੇ ਜਿੱਤਣ ਆਏ ਹਾਂ।"
Ball pakarni thi shadab bhai pic.twitter.com/BrHtCiwASJ
— Sara (@sara_pirzadaa) September 11, 2022
ਪਾਕਿਸਤਾਨ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਮਿਲਿਆ ਤਾਂ ਮੈਚ ਬਰਾਬਰੀ ਦਾ ਜਾਪ ਰਿਹਾ ਸੀ। ਵੈਸੇ ਪਾਕਿਸਤਾਨ ਨੂੰ ਥੋੜ੍ਹਾ ਫਾਇਦਾ ਹੋਇਆ ਕਿਉਂਕਿ ਦੁਬਈ ਦੇ ਮੈਦਾਨ 'ਤੇ ਦੂਜੀ ਗੇਂਦਬਾਜ਼ੀ ਕਰਨਾ ਮੁਸ਼ਕਲ ਸੀ। ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਟੀਮ ਦੀ ਜਿੱਤ ਦੀ ਉਮੀਦ ਸੀ ਪਰ ਬੱਲੇਬਾਜ਼ਾਂ ਨੇ ਉਨ੍ਹਾਂ ਦੀਆਂ ਉਮੀਦਾਂ ਤੋੜ ਦਿੱਤੀਆਂ। ਪਹਿਲਾਂ ਬਾਬਰ ਆਜ਼ਮ (5) ਅਤੇ ਫਖਰ ਜ਼ਮਾਨ (0) ਗੇਂਦ 'ਤੇ ਆਉਟ ਹੋਏ। ਜਿਸ ਕਾਰਨ ਟੀਮ ਦਬਾਅ 'ਚ ਆ ਗਈ।
“Andhera tera meine le liya
Mera ujla sitara tere naam Kiya” pic.twitter.com/DZ2YfCjo8g
— Ali (@dafahoebc) September 11, 2022
ਹਾਲਾਂਕਿ ਦੋ ਝਟਕਿਆਂ ਤੋਂ ਬਾਅਦ ਮੁਹੰਮਦ ਰਿਜ਼ਵਾਨ (55) ਅਤੇ ਇਫਤਿਕਾਰ ਅਹਿਮਦ (32) ਨੇ 71 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਕਿਸਤਾਨ ਨੂੰ ਮੈਚ 'ਚ ਮਜ਼ਬੂਤੀ ਨਾਲ ਪਹੁੰਚਾਇਆ। ਇਫਤਿਖਾਰ ਅਹਿਮਦ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨੀ ਦੀਆਂ ਵਿਕਟਾਂ ਲਗਾਤਾਰ ਡਿੱਗੀਆਂ। ਨਤੀਜੇ ਵਜੋਂ ਪਾਕਿਸਤਾਨ ਦੀ ਪੂਰੀ ਟੀਮ 147 ਦੌੜਾਂ 'ਤੇ ਆਲ ਆਊਟ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Pakistan, Players