• Home
  • »
  • News
  • »
  • sports
  • »
  • PANJAB UNIVERSITY CHANDIGARH BAGS MAULANA ABUL KALAM AZAD TROPHY 16TH TIME

ਪੰਜਾਬ ਯੂਨੀਵਰਸਿਟੀ ਨੇ ਵਧਾਇਆ ਚੰਡੀਗੜ੍ਹ ਦਾ ਮਾਣ, 16ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਕੀਤੀ ਆਪਣੇ ਨਾਂਅ

ਦੇਸ਼ ਵਿੱਚ ਸਭ ਤੋਂ ਜ਼ਿਆਦਾ ਟਰਾਫ਼ੀ ਹਾਸਲ ਕਰਨ ‘ਤੇ ਪੀਯੂ ਚੰਡੀਗੜ੍ਹ ਦੂਜੇ ਨੰਬਰ ‘ਤੇ ਹੈ, ਜਦਕਿ ਅੰਮ੍ਰਿਤਸਰ ਦੀ ਗੁਰੁ ਨਾਨਕ ਦੇਵ ਯੂਨੀਵਰਸਿਟੀ 22ਵਾਰ ਇਹ ਟਰਾਫ਼ੀ ਜਿੱਤ ਚੁੱਕੀ ਹੈ। 2019 ਤੋਂ ਲੈਕੇ 2021 ਤੱਕ ਪੀਯੂ ਚੰਡੀਗੜ੍ਹ ਨੇ ਲਗਾਤਾਰ ਤਿੰਨ ਵਾਰ ਟਰਾਫ਼ੀ ਹਾਸਲ ਕੀਤੀ। ਇਸ ਤੋਂ ਪਹਿਲਾਂ 1967 ਤੋਂ ਲੈਕੇ 1975 ਤੱਕ ਲਗਾਤਾਰ ਪੰਜ ਵਾਰ ਪੀਯੂ ਚੰਡੀਗੜ੍ਹ ਟਰਾਫ਼ੀ ਆਪਣੇ ਨਾਂਅ ਕਰ ਚੁੱਕਿਆ ਹੈ।

ਪੰਜਾਬ ਯੂਨੀਵਰਸਿਟੀ ਨੇ ਵਧਾਇਆ ਚੰਡੀਗੜ੍ਹ ਦਾ ਮਾਣ, 16ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਕੀਤੀ ਆਪਣੇ ਨਾਂਅ

ਪੰਜਾਬ ਯੂਨੀਵਰਸਿਟੀ ਨੇ ਵਧਾਇਆ ਚੰਡੀਗੜ੍ਹ ਦਾ ਮਾਣ, 16ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਕੀਤੀ ਆਪਣੇ ਨਾਂਅ

  • Share this:
ਉਮੇਸ਼ ਸ਼ਰਮਾ, ਚੰਡੀਗੜ੍ਹ:

ਮੌਲਾਨਾ ਅਬੁਲ ਕਲਾਮ ਆਜ਼ਾਦ ਯਾਨਿ ਮਾਕਾ ਟਰਾਫ਼ੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 16ਵੀਂ ਵਾਰ ਆਪਣੇ ਨਾਂਅ ਕਰ ਲਿਆ ਹੈ। ਦਿੱਲੀ ‘ਚ ਹੋਏ ਨੈਸ਼ਨਲ ਸਪੋਰਟਸ ਐਵਰਡ ਸਮਾਰੋਹ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਾਕਾ ਟਰਾਫ਼ੀ ਪੀਯੂ ਦੇ ਵਾਈਸ ਚਾਂਸਲਰ ਰਾਜਕੁਮਾਰ ਅਤੇ ਡਾਇਰੈਕਟਰ ਸਪੋਰਟਸ ਪ੍ਰਸ਼ਾਂਤ ਗੌਤਮ ਨੂੰ ਦਿੱਤੀ। ਇਸ ਮੌਕੇ ‘ਤੇ ਡਿਪਟੀ ਡਾਇਰੈਕਟਰ ਰਾਕੇਸ਼ ਮਲਿਕ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਦੇਸ਼ ਵਿੱਚ ਸਭ ਤੋਂ ਜ਼ਿਆਦਾ ਟਰਾਫ਼ੀ ਹਾਸਲ ਕਰਨ ‘ਤੇ ਪੀਯੂ ਚੰਡੀਗੜ੍ਹ ਦੂਜੇ ਨੰਬਰ ‘ਤੇ ਹੈ, ਜਦਕਿ ਅੰਮ੍ਰਿਤਸਰ ਦੀ ਗੁਰੁ ਨਾਨਕ ਦੇਵ ਯੂਨੀਵਰਸਿਟੀ 22ਵਾਰ ਇਹ ਟਰਾਫ਼ੀ ਜਿੱਤ ਚੁੱਕੀ ਹੈ। 2019 ਤੋਂ ਲੈਕੇ 2021 ਤੱਕ ਪੀਯੂ ਚੰਡੀਗੜ੍ਹ ਨੇ ਲਗਾਤਾਰ ਤਿੰਨ ਵਾਰ ਟਰਾਫ਼ੀ ਹਾਸਲ ਕੀਤੀ। ਇਸ ਤੋਂ ਪਹਿਲਾਂ 1967 ਤੋਂ ਲੈਕੇ 1975 ਤੱਕ ਲਗਾਤਾਰ ਪੰਜ ਵਾਰ ਪੀਯੂ ਚੰਡੀਗੜ੍ਹ ਟਰਾਫ਼ੀ ਆਪਣੇ ਨਾਂਅ ਕਰ ਚੁੱਕਿਆ ਹੈ। ਦੱਸ ਦਈਏ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਦੀ ਸ਼ੁਰੂਆਤ ਬੈਸਟ ਸਪੋਰਟਸ ਯੂਨੀਵਰਸਿਟੀ ਐਵਾਰਡ ਦੇ ਤੌਰ ‘ਤੇ ਸ਼ੁਰੂ ਕੀਤਾ ਗਿਆ ਸੀ।

ਆਲ ਇੰਡੀਆ ਇੰਟਰ ਯੂਨੀਵਰਸਿਟੀ ‘ਚ ਜਿਹੜੀ ਯੂਨੀਵਰਸਿਟੀਜ਼ ਦਾ ਪ੍ਰਦਰਸ਼ਨ ਸਭ ਤੋਂ ਬੇਹਤਰ ਹੁੰਦਾ ਹੈ, ਉਨ੍ਹਾਂ ਨੂੰ ਅੰਕਾਂ ਦੇ ਆਧਾਰ ‘ਤੇ ਟਰਾਫ਼ੀ ਦਿੱਤੀ ਜਾਂਦੀ ਹੈ। 16 ਵਾਰ ਇਹ ਟਰਾਫ਼ੀ ਹਾਸਲ ਕਰ ਚੁੱਕੀ ਪੀਯੂ ਚੰਡੀਗੜ੍ਹ ਦਾ ਪ੍ਰਦਰਸ਼ਨ ਲਗਾਤਾਰ ਤਿੰਨ ਸਾਲ ਤੋਂ ਬੇਹਤਰ ਰਿਹਾ ਹੈ ਅਤੇ ਪੀਯੂ ਦੀਆਂ ਟੀਮਾਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ ‘ਤੇ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਇਸ ਵਾਰ ਪੀਯੂ ਚੰਡੀਗੜ੍ਹ ਨੇ ਟਰਾਫ਼ੀ ਜਿੱਤਣ ‘ਚ ਹੈਟਰਿਕ ਮਾਰੀ ਹੈ। ਪੀਯੂ ਦੇ ਵਾਈਸ ਚਾਂਸਲਰ ਅਤੇ ਸਪੋਰਟਸ ਡਿਪਾਰਟਮੈਂਟ ਨੇ ਇਸ ਟਰਾਫ਼ੀ ਨੂੰ ਸਾਰੇ ਕੋਚਾਂ ਅਤੇ ਖਿਡਾਰੀਆਂ ਨੂੰ ਸਮਰਪਿਤ ਕੀਤਾ।

ਵਾਈਸ ਚਾਂਸਲਰ ਨੇ ਕਿਹਾ ਕਿ ਇਹ ਸਾਰੇ ਖਿਡਾਰੀਆਂ ਅਤੇ ਕੋਚਾਂ ਦੀ ਮੇਹਨਤ ਅਤੇ ਲਗਨ ਦਾ ਨਤੀਜਾ ਹੈ। ਯੂਨੀਵਰਸਿਟੀ ਨੂੰ ਇਨ੍ਹਾਂ ;ਤੇ ਮਾਣ ਹੈ। ਨੈਸ਼ਨਲ ਸਪੋਰਟਸ ਐਵਾਰਡ ਸਮਾਰੋਹ ‘ਚ ਟਰਾਈਸਿਟੀ ਦੇ 6 ਐਥਲੀਟਾਂ ਨੂੰ ਵੀ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਜਦਕਿ ਡੀਏਵੀ ਕਾਲਜ ਚੰਡੀਗੜ੍ਹ ਦੇ ਸਟੂਡੈਂਟ ਰਹੇ ਅਤੇ ਟੋਕੀਓ ਓਲੰਪਿਕ ‘ਚ ਗੋਲਡ ਜਿੱਤ ਚੁੱਕੇ ਨੀਰਜ ਚੋਪੜਾ ਨੂੰ ਖੇਡ ਰਤਨ ਸਨਮਾਨ ਦਿੱਤਾ ਗਿਆ।
Published by:Amelia Punjabi
First published: