ਪੇਅ ਸਲਿਪ ਵਿੱਚ 1983 ਵਿਸ਼ਵ ਕੱਪ ਜੇਤੂਆਂ ਦੀ ਤਨਖਾਹ ਦਾ ਹੋਇਆ ਖੁਲਾਸਾ!

News18 Punjabi | News18 Punjab
Updated: February 10, 2021, 12:59 PM IST
share image
ਪੇਅ ਸਲਿਪ ਵਿੱਚ 1983 ਵਿਸ਼ਵ ਕੱਪ ਜੇਤੂਆਂ ਦੀ ਤਨਖਾਹ ਦਾ ਹੋਇਆ ਖੁਲਾਸਾ!
ਅੱਜ ਦੇ ਕ੍ਰਿਕੇਟ ਖਿਡਾਰੀਆਂ ਦੀ ਕਮਾਈ ਦੇ ਮੁਕਾਬਲੇ 1983 ਵਿੱਚ ਭਾਰਤੀ ਵਿਸ਼ਵ ਕੱਪ ਜੇਤੂ ਟੀਮ ਦੀ ਤਨਖਾਹ ਬਹੁਤ ਘੱਟ ਸੀ।

ਅੱਜ ਦੇ ਕ੍ਰਿਕੇਟ ਖਿਡਾਰੀਆਂ ਦੀ ਕਮਾਈ ਦੇ ਮੁਕਾਬਲੇ 1983 ਵਿੱਚ ਭਾਰਤੀ ਵਿਸ਼ਵ ਕੱਪ ਜੇਤੂ ਟੀਮ ਦੀ ਤਨਖਾਹ ਬਹੁਤ ਘੱਟ ਸੀ।

  • Share this:
  • Facebook share img
  • Twitter share img
  • Linkedin share img
1983 - ਉਹ ਸਾਲ ਜਿਸ ਨੇ ਭਾਰਤੀ ਕ੍ਰਿਕਟ ਵਿੱਚ ਕ੍ਰਾਂਤੀ ਲਿਆ ਦਿੱਤੀ ਅਤੇ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕੀਤਾ। ਇਹ ਉਹ ਸਾਲ ਹੈ ਜਿਸ ਨੇ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੀ ਕ੍ਰਿਕਟ ਜਿੱਤ ਦਰਜ ਕਰਵਾਈ ਸੀ। ਸਾਰੀਆਂ ਰੁਕਾਵਟਾਂ ਦੇ ਬਾਵਜੂਦ ਭਾਰਤੀ ਟੀਮ ਨੇ ਪਹਿਲੀ ਵਾਰ ਆਈਸੀਸੀ ਕ੍ਰਿਕਟ ਵਰਲਡ ਕੱਪ ਟਰਾਫੀ ਨੂੰ ਹਾਸਿਲ ਕਰਦਿਆਂ ਉਹ ਕਰ ਦਿਖਾਇਆ ਜੋ ਹਰ ਕ੍ਰਿਕਟ ਐਕਸਪਰਟ ਨੂੰ ਅਸੰਭਵ ਲੱਗਦਾ ਸੀ। ਵਿਸ਼ਵ ਕੱਪ ਦੀ ਜਿੱਤ ਨੇ ਨੌਜਵਾਨ ਪੀੜ੍ਹੀ ਲਈ ਰਾਹ ਸੁਖਾਲਾ ਕਰ ਦਿੱਤਾ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਇੱਕ ਨਵਾਂ ਰੂਪ ਦਿੱਤਾ।ਅੱਜ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵਿਸ਼ਵ ਭਰ ਦੇ ਸੱਭ ਤੋਂ ਅਮੀਰ ਕ੍ਰਿਕਟ ਬੋਰਡਾਂ ਵਿੱਚੋਂ ਇੱਕ ਹੈ। ਹੁਣ ਇਸ ਦੀ ਨੈੱਟਵਰਥ 14,000 ਕਰੋੜ ਰੁਪਏ ਨਾਲੋਂ ਵੀ ਵੱਧ ਹੈ ਅਤੇ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 1983 ਦੇ ਵਿਸ਼ਵ ਕੱਪ ਦੌਰਾਨ ਭਾਰਤੀ ਖਿਡਾਰੀਆਂ ਦੀ ਕਮਾਈ ਕਿੰਨੀ ਸੀ?

ਹਰੇਕ ਭਾਰਤੀ ਖਿਡਾਰੀ ਦੀ 1,500 ਰੁਪਏ ਦੀ ਮੈਚ ਫੀਸ ਨਾਲ ਪ੍ਰਤੀ ਦਿਨ ਦੀ ਤਨਖ਼ਾਹ 200 ਰੁਪਏ ਸੀ। ਮੌਜੂਦਾ ਮਹਿੰਗਾਈ ਦੇ ਹਾਲਾਤਾਂ ਅਤੇ ਕੀਮਤਾਂ ਦੀ ਤੁਲਨਾ ਵਿੱਚ 1500 ਰੁਪਏ ਦੀ ਕੁੱਲ ਮੈਚ ਫੀਸ ਅੱਜ ਦੇ ਦੌਰ ਵਿੱਚ 23,000 ਰੁਪਏ ਦੇ ਬਰਾਬਰ ਹੋਵੇਗੀ।

ਇਸ ਦੇ ਉਲਟ ਭਾਰਤੀ ਖਿਡਾਰੀ ਹੁਣ ਕਰੋੜਾਂ ਵਿੱਚ ਕਮਾਈ ਕਰਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਹਰ ਸਾਲ 7 ਕਰੋੜ ਰੁਪਏ ਕਮਾਉਂਦੇ ਹਨ ਅਤੇ ਇਸ ਵਿੱਚ ਉਹ ਪੈਸਾ ਸ਼ਾਮਿਲ ਨਹੀਂ ਹੁੰਦਾ ਜੋ ਉਨ੍ਹਾਂ ਨੂੰ ਆਈਪੀਐਲ (IPL) ਤੋਂ ਮਿਲਦਾ ਹੈ। ਇਸ ਦੇ ਨਾਲ ਹੀ ਰਣਜੀ ਟਰਾਫੀ ਦੇ ਖਿਡਾਰੀ ਚਾਰ-ਰੋਜ਼ਾ ਮੈਚ ਵਿੱਚ ਪ੍ਰਤੀ ਦਿਨ 35,000 ਤੋਂ ਵੱਧ ਦੀ ਕਮਾਈ ਕਰ ਲੈਂਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਦੱਸਣਾ ਬੜੀ ਹੈਰਾਨੀ ਦੀ ਗੱਲ ਹੈ ਕਿ 1983 'ਚ ਪੂਰੀ ਟੀਮ ਨੂੰ ਸਿਰਫ਼ 29,400 ਰੁਪਏ ਦੀ ਅਦਾਇਗੀ ਕੀਤੀ ਗਈ ਸੀ।
Published by: Anuradha Shukla
First published: February 10, 2021, 12:59 PM IST
ਹੋਰ ਪੜ੍ਹੋ
ਅਗਲੀ ਖ਼ਬਰ